ਭੋਗਪੁਰ 20 ਸਤੰਬਰ (ਸੁਖਵਿੰਦਰ ਜੰਡੀਰ ). ਬਲਾਕ ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ ਵਿੱਚ ਪੰਜ ਸਾਲ ਪਹਿਲਾਂ ਪ੍ਰੇਮ ਵਿਆਹ ( ਲਵ ਮੈਰਿਜ ) ਕਰਨ ਵਾਲ਼ੇ ਲੜਕੇ ਦਾ ਲੜਕੀ ਦੇ ਪਰਿਵਾਰ ਨੇ ਜਵਾਈ ਦਾ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਸਾਲ ਪਹਿਲਾਂ ਪਿੰਡ ਭਟਨੂਰਾ ਦੇ ਨੌਜਵਾਨ ਗੁਰਿੰਦਰ ਸਿੰਘ ਲੱਕੀ ਇਹ ਪਿੰਡ ਦੇ ਹੀ ਸੁਰਜੀਤ ਸਿੰਘ ਦੀ ਧੀ ਨਾਲ ਪ੍ਰੇਮ ਸਬੰਧ ਬਣ ਗਏ ਸਨ। ਉਪਰੰਤ ਵੱਖ ਵੱਖ ਜਾਤਾਂ ਨਾਲ ਸਬੰਧਿਤ ਹੋਣ ਦੇ ਬਾਵਜੂਦ ਦੋਹਾਂ ਨੇ ਆਪੋ ਆਪਣੇ ਪਰਿਵਾਰ ਨੂੰ ਵਿਆਹ ਕਰਵਾਉਣ ਨੂੰ ਮਜਬੂਰ ਕਰ ਦਿੱਤਾ । ਦੋਹਾਂ ਦੇ ਪਰਿਵਾਰਾਂ ਨੇ ਮਜਬੂਰਨ ਗੁਰਿੰਦਰ ਸਿੰਘ ਲੱਕੀ ਅਤੇ ਹਰਦੀਪ ਕੌਰ ਦਾ ਵਿਆਹ ਪਿੰਡ ਦੇ ਗੁਰਦੁਆਰੇ ਵਿੱਚ ਕਰ ਦਿੱਤਾ। ਹਰਦੀਪ ਕੌਰ ਦੇ ਪਰਿਵਾਰ ਨੇ ਗੁਰਿੰਦਰ ਸਿੰਘ ਦੇ ਪਰਿਵਾਰ ਨਾਲ ਸਬੰਧ ਤੋੜ ਲਏ, ਉਪਰੰਤ ਲੱਕੀ ਦੇ ਘਰ ਦੋ ਲੜਕਿਆਂ ਨੇ ਜਨਮ ਲਿਆ । ਬੀਤੀ ਰਾਤ ਅਚਾਨਕ ਗੁਰਿੰਦਰ ਸਿੰਘ ਲੱਕੀ ਆਪਣੇ ਸਹੁਰੇ ਘਰ ਚਲਾ ਗਿਆ ।ਜਿੱਥੇ ਉਸ ਦੀ ਸੱਸ ਰਾਜਿੰਦਰ ਕੌਰ ਅਤੇ ਦੋ ਸਾਲਿਆਂ ਮਨਿੰਦਰ ਸਿੰਘ ਅਤੇ ਵਰਿੰਦਰਪਾਲ ਸਿੰਘ ਨੇ ਕੈਂਚੀਆਂ ਮਾਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ, ਰੌਲਾ ਪੈਣ ਤੇ ਗੁਰਿੰਦਰ ਸਿੰਘ ਲੱਕੀ ਦੇ ਪਰਿਵਾਰ ਦੇ ਮੈਂਬਰ ਮੌਕੇ ਤੇ ਪਹੁੰਚ ਗਏ ਅਤੇ ਜ਼ਖਮੀ ਹਾਲਤ ਵਿਚ ਗੁਰਵਿੰਦਰ ਸਿੰਘ ਲੱਕੀ ਨੂੰ ਸਿਵਲ ਹਸਪਤਾਲ ਕਾਲਾ ਬੱਕਰਾ ਵਿਚ ਲੈ ਗਏ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ। ਉਧਰ ਲੱਕੀ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਲੱਕੀ ਨੂੰ ਉਸਦੇ ਸਹੁਰਾ ਪਰਿਵਾਰ ਲੜਕੇ ਦੀਆਂ ਭੈਣਾਂ ਲੜਕੇ ਦੀ ਮਾਂ ਅਤੇ ਉਸ ਦੀ ਘਰ ਵਾਲੀ ਨੇ ਰੋ-ਰੋ ਕੇ ਬਿਆਨ ਦਿੰਦੇ ਹੋਏ ਕਿਹਾ ਕੇ ਉਨ੍ਹਾਂ ਦੇ ਲੜਕੇ ਨੂੰ ਸੋਹਰਾ ਪਰਿਵਾਰ ਨੇ ਘਰ ਸੱਦ ਕੇ ਮਾਰਿਆ ਹੈ, ਇਸ ਮੌਕੇ ਤੇ ਪੁੱਜੇ ਮਿਸ਼ਨ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਜੀ ਸਮੂਹ ਜਥੇਬੰਦੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ
Author: Gurbhej Singh Anandpuri
ਮੁੱਖ ਸੰਪਾਦਕ