ਭੁਲੱਥ 30 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਸਰਦਾਰ ਦਰਸ਼ਨ ਸਿੰਘ ਜੀ ਅਸੂਲਾਂ ਦੇ ਪੱਕੇ ਇਨਸਾਨ ਸਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਅਸੂਲਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ – ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ ਸੁਖਪਾਲ ਸਿੰਘ ਖਹਿਰਾ ਐਮ ਐਲ ਏ ਭੁਲੱਥ ਨੇ ਪਿੰਡ ਖੱਸਣ ਦੇ ਸਾਬਕਾ ਸਰਪੰਚ ਅਤੇ ਲੈਂਡ ਮਾਰਡਗੇਜ ਬੈਂਕ ਕਪੂਰਥਲਾ ਦੇ ਸਾਬਕਾ ਚੇਅਰਮੈਨ ਸਰਦਾਰ ਦਰਸ਼ਨ ਸਿੰਘ ਜੀ ਚੀਮਾ ਬਾਬਾ ਬੋਹਡ਼ ਜੀ ਦੀ ਅੰਤਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਹੋਇਆਂ ਕੀਤਾ । ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਸਾਬਕਾ ਕੈਬਨਿਟ ਮੰਤਰੀ ਸ ਸੁਖਜਿੰਦਰ ਸਿੰਘ ਖਹਿਰਾ ਨਾਲ ਲੰਬਾ ਸਮਾਂ ਸੰਘਰਸ਼ੀ ਜੀਵਨ ਬਿਤਾਉਣ ਵਾਲੇ ਬਾਬਾ ਦਰਸ਼ਨ ਸਿੰਘ ਜੀ ਪੰਜਾਬ ਅਤੇ ਪੰਥ ਦੀ ਖ਼ਾਤਰ ਕਈ ਵਾਰੀ ਜੇਲ੍ਹਾਂ ਵਿੱਚ ਵੀ ਗਏ ਪਰ ਉਨ੍ਹਾਂ ਨੇ ਨਾ ਕਦੇ ਝੂਠ ਬੋਲਿਆ ਅਤੇ ਨਾ ਹੀ ਅਸੂਲਾਂ ਨਾਲ ਸਮਝੌਤਾ ਕੀਤਾ । ਉਨ੍ਹਾਂ ਕਿਹਾ ਕਿ ਹਲਕਾ ਭੁਲੱਥ ਦੀ ਪੰਥਕ ਰਾਜਨੀਤੀ ਵਿਚ ਬਾਬਾ ਦਰਸ਼ਨ ਸਿੰਘ ਜੀ ਦਾ ਰੋਲ ਕਦੇ ਭੁਲਾਇਆ ਨਹੀਂ ਜਾ ਸਕਦਾ ।ਵਰਣਨਯੋਗ ਹੈ ਕਿ ਪਿੰਡ ਖੱਸਣ ਦੇ ਲੰਬਾ ਸਮਾਂ ਸਰਪੰਚ ਰਹੇ ਸ ਦਰਸ਼ਨ ਸਿੰਘ ਜੀ ਪਿਛਲੇ ਦਿਨੀਂ ਅਮਰੀਕਾ ਵਿੱਚ ਆਪਣੇ ਪੋਤਰੇ ਸ. ਮਨਰੂਪ ਸਿੰਘ ਚੀਮਾ ਦੇ ਕੋਲ ਰਹਿੰਦਿਆਂ ਹੋਇਆ ਅਕਾਲ ਚਲਾਣਾ ਕਰ ਗਏ ਸਨ ।ਅੱਜ ਉਨ੍ਹਾਂ ਦੀ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਰੂ ਨਾਨਕ ਨਿਵਾਸ ਪਿੰਡ ਖੱਸਣ ਵਿਖੇ ਹੋਇਆ ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਭਾਈ ਅਮਰਜੀਤ ਸਿੰਘ ਨਾਗਰਾ ਜਲੰਧਰ ਵਾਲਿਆਂ ਦੇ ਰਾਗੀ ਜਥੇ ਨੇ ਸੰਗਤ ਨੂੰ ਕੀਰਤਨ ਦੁਆਰਾ ਨਿਹਾਲ ਕੀਤ। ਇਸ ਮੌਕੇ ਸ ਖਹਿਰਾ ਤੋਂ ਇਲਾਵਾ ਚੇਅਰਮੈਨ ਪ੍ਰੀਤਮ ਸਿੰਘ ਜੀ ਚੀਮਾ, ਸ ਕੁਲਦੀਪ ਸਿੰਘ ਕੰਗ , ਸ ਜਸਬੀਰ ਸਿੰਘ ਲਿਟਾਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕਪੂਰਥਲਾ ਜ਼ਿਲ੍ਹਾ , ਸਤਵਿੰਦਰ ਸਿੰਘ ਗਿੱਲ ਸਰਪੰਚ ਪਿੰਡ ਖੱਸਣ ਆਦਿ ਨੇ ਸੰਗਤ ਨੂੰ ਸੰਬੋਧਨ ਕੀਤਾ ਅਤੇ ਬਾਬਾ ਦਰਸ਼ਨ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ।ਸਟੇਜ ਸਕੱਤਰ ਦੀ ਸੇਵਾ ਸਰਦਾਰ ਨਰਿੰਦਰ ਸਿੰਘ ਕੰਗ ਸਾਬਕਾ ਸਰਪੰਚ ਪਿੰਡ ਖੱਸਣ ਨੇ ਨਿਭਾਈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦਾਰ ਪੂਰਨ ਸਿੰਘ ਜੀ ਕੰਗ ਸਾਬਕਾ ਚੇਅਰਮੈਨ, ਸਰਦਾਰ ਗੁਰਦੇਵ ਸਿੰਘ ਕੰਗ ਸ ਅੰਗਰੇਜ ਸਿੰਘ ਕੰਗ ,ਸ ਸੁਰਿੰਦਰ ਸਿੰਘ ਸ਼ੇਰਗਿੱਲ ਸ ਗੁਰਵਿੰਦਰ ਸਿੰਘ ਸੋਹੀ, ਰਣਜੀਤ ਸਿੰਘ ਚੀਮਾ ਆਦਿ ਤੋਂ ਇਲਾਵਾ ਇਲਾਕਾ ਭਰਦੇ ਪਤਵੰਤੇ ਸੱਜਣ ਤੇ ਬੇਅੰਤ ਸੰਗਤ ਹਾਜ਼ਰ ਸੀ ,
Author: Gurbhej Singh Anandpuri
ਮੁੱਖ ਸੰਪਾਦਕ