Home » ਕਾਰੋਬਾਰ » ਨਗਰ ਕੌਂਸਲ ਭੋਗਪੁਰ ਨੂੰ ਪਹਿਲਾ ਸਥਾਨ ਹੋਇਆ ਪ੍ਰਾਪਤ

ਨਗਰ ਕੌਂਸਲ ਭੋਗਪੁਰ ਨੂੰ ਪਹਿਲਾ ਸਥਾਨ  ਹੋਇਆ ਪ੍ਰਾਪਤ 

34 Views

                 ਭੋਗਪੁਰ 6 ਅਕਤੂਬਰ (ਸੁਖਵਿੰਦਰ ਜੰਡੀਰ) ਸ੍ਰੀ ਹਿਮਾਂਸ਼ੂ ਜੈਨ ਆਈ ਏ ਐਸ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ  ਸ਼ਹਿਰੀ ਵਿਕਾਸ ਜਲੰਧਰ ਵੱਲੋਂ ਕਰਵਾਏ ਗਏ ਜਿਲ੍ਹਾ ਜਲੰਧਰ ਦੀਆਂ ਨਗਰ ਕੌਂਸਲਰਾਂ,ਨਗਰ ਪੰਚਾਇਤਾਂ,ਦੇ ਸਵਸਥਾ  ਰੈਕਿੰਗ ਮੁਕਾਬਲੇ ਵਿੱਚੋਂ  ਨਗਰ ਕੌਂਸਲ ਭੋਗਪੁਰ ਨੂੰ ਪਹਿਲੇ ਸਥਾਨ ਤੇ ਪ੍ਰਾਪਤ ਹੋਇਆ ਹੈ, ਇਸ ਮੁਕਾਬਲੇ ਵਿੱਚ ਨਗਰ ਕੌਂਸਲ ਭੋਗਪੁਰ ਵਲੋਂ  ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਕੀਤੇ ਗਏ ਉਪਰਾਲਿਆਂ ਲਈ ਸ੍ਰੀ ਰਾਮ ਜੀਤ ਕਾਰਜ ਸਾਧਕ ਅਫਸਰ ਅਤੇ ਉਨ੍ਹਾਂ ਦੇ ਸਮੂਹ ਸਟਾਫ ਦੀ ਭਰਪੂਰ ਸ਼ਲਾਘਾ ਕੀਤੀ ਇਸ ਲਈ ਮਾਨਯੋਗ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਜਲੰਧਰ ਵੱਲੋਂ ਕਿਹਾ ਗਿਆ ਕੇ ਸਮੂਹ ਕਾਰਜ ਸਾਧਕ ਅਫਸਰ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਆਪਣੇ ਸ਼ਹਿਰ ਨੂੰ ਹੋਰ ਵੀ ਅੱਗੇ ਲੈ ਕੇ ਜਾਣਗੇ ਇਸ ਦੌਰਾਨ ਨਗਰ ਕੌਂਸਲ ਭੋੋੋਗਪੁਰ ਦੇ  ਐਮ ਆਰ ਐਫ ਸ਼ੈਢ ਕੰਪੋਸਟ ਪੇਟਸ ਦਫ਼ਤਰ ਦੀ ਸਫਾਈ  ਪਬਲਿਕ  ਟਾਇਲਟ ਅਤੇ ਪਲਾਸਟਿਕ ਦੀ ਸਹੀ ਵਰਤੋਂ ਕਰਨ  ਆਦਿ ਦੇ ਕੰਮਾਂ ਦੀ ਪ੍ਰਸੰਸਾ ਕੀਤੀ ਗਈ ਇਸ ਮੌਕੇ ਤੇ ਸ੍ਰੀ ਰਾਮ ਜੀਤ ਕਾਰਜ ਸਾਧਕ ਅਫਸਰ  ਨੇ ਕਿਹਾ ਕਿ ਇਸ ਮੁਕਾਮ ਨੂੰ ਹਾਸਲ ਕਰਨ ਲਈ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਜਲੰਧਰ ਯੋਗ ਰਹਿਨੁਮਾਈ  ਅਤੇ ਵਡਮੁੱਲਾ ਮਾਰਗ ਦਰਸ਼ਨ ਵੀ ਇਸ ਸਨਮਾਨ ਲਈ ਸਹਾਈ ਹੋਇਆ ਹੈ, ਕਾਰਜ ਸਾਧਕ ਅਫਸਰ ਨੇ ਕਿਹਾ ਕਿ ਉਹਨਾਂ ਵੱਲੋਂ ਸਮੂਹ ਨਗਰ ਕੌਂਸਲਾਂ ਨੂੰ ਉਤਸਾਹਿਤ ਕਰਨ ਲਈ ਕਿਹਾ ਗਿਆ ਹੈ,  ਇਹ ਜਤਨ  ਕਾਫ਼ੀ ਸਲਾਹਣ-ਜੋਗ ਹੈ ਉਨ੍ਹਾਂ ਕਿਹਾ ਕਿ ਸਟਾਫ ਦੇ ਸਾਰੇ ਮੈਬਰਾਂ ਦੀ ਮਿਹਨਤ ਸਦਕਾ ਹੀ ਭੋਗਪੁਰ ਕੌਂਸਲਰ ਨੂੰ   ਪਹਿਲਾ ਸਥਾਨ ਪ੍ਰਾਪਤ ਹੋਇਆ ਹੈ ਇਸ ਮੌਕੇ ਤੇ ਜਸਵਿੰਦਰ ਸਿੰਘ,ਅਭਿਸ਼ੇਕ ਮਹਾਜਨ, ਸ੍ਰੀ ਕੁਲਦੀਪ ਛਿੱੱਬਰ,  ਸ੍ਰੀ ਰੋਹਿਤ, ਪਰਜੀਤ ਸਿੰਘ,ਰਾਜ ਕੁਮਾਰ, ਸੁਰੇਸ਼ ਕੁਮਾਰ,ਸੁਨੀਤਾ ਰਾਣੀ ਅਤੇ ਹੋਰ ਦਫਤਰੀ ਸਟਾਫ਼ ਹਾਜ਼ਰ ਸਨ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Did you find the information you were looking for on this page?

0 / 400