ਪਠਾਨਕੋਟ 8 ਅਕਤੂਬਰ (ਸੁਖਵਿੰਦਰ ਜੰਡੀਰ) ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਹਨ ਉਹ ਸਾਰੇ ਪੂਰੇ ਕੀਤੇ ਜਾਣਗੇ।ਉਕਤ ਪੰਜਾਬ ਸਟੇਟ ਬੋਰਡ ਚੇਅਰਮੈਨ ਪੁਨੀਤ ਪਿੰਟਾ ਨੇ ਵਿਧਾਨਸਭਾ ਹਲਕਾ ਸੁਜਾਨਪੁਰ ਦੇ ਪਿੰਡ ਘੋਹ ਨੂੰ 45 ਲੱਖ ਰੁਪਏ ਤੋਂ ਬਣਨ ਵਾਲੇ ਖੇਡ ਸਟੇਡੀਅਮ ਨਿਰਮਾਣ ਕਾਰਜ ਸ਼ੁਭਆਰੰਭ ਦੌਰਾਨ ਕਿਹਾ ਗਿਆ ਸੀ।ਉਨ੍ਹਾਂ ਨੇ ਦੱਸਿਆ ਕਿ ਸਟੇਡੀਅਮ ਦੇ ਨਿਰਮਾਣ ਕਾਰਜ ਦਾ ਠੇਕਾ ਅਸ਼ੋਕ ਕੁਮਾਰ ਦੀ ਕੰਪਨੀ ਨੂੰ ਮਿਲਿਆ ਹੈ।ਸਰਕਾਰ ਨੇ ਇਸ ਕੰਮ ਨੂੰ 3 ਮਹੀਨੇ ਵਿੱਚ ਖ਼ਤਮ ਕਰਨ ਦਾ ਆਦੇਸ਼ ਦਿੱਤਾ ਹੈ।ਪੁਨੀਤ ਸੈਣੀ ਪਿੰਟਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਦੋ ਤੋਂ ਢਾਈ ਮਹੀਨਿਆਂ ਵਿਚ ਇਹ ਕੰਮ ਪੂਰਾ ਹੋ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਸਟੇਡੀਅਮ ਦੇ ਸ਼ੁਰੂ ਹੋਣ ਨਾਲ ਇਸ ਇਲਾਕੇ ਦੇ ਨੌਜਵਾਨਾਂ ਵਿੱਚ ਕਾਫ਼ੀ ਉਤਸੁਕਤਾ ਦੇਖੀ ਗਈ ਹੈ। ਹਲਕਾ ਸੁਜਾਨਪੁਰ ਦੇ ਵਿਚ ਯੁਵਕਾਂ ਲਈ ਆਰਮੀ ਭਰਤੀ ਅਤੇ ਪੁਲੀਸ ਭਰਤੀ ਦੀ ਰਨਿੰਗ ਲਈ ਕੋਈ ਸਟੇਡੀਅਮ ਨਹੀਂ ਸੀ ਇਸ ਸਟੇਡੀਅਮ ਦੇ ਬਣਨ ਨਾਲ ਹਲਕਾ ਸੁਜਾਨਪੁਰ ਦੇ ਯੁਵਕਾਂ ਨੂੰ ਆਰਮੀ ਭਰਤੀ ਅਤੇ ਪੁਲੀਸ ਭਰਤੀ ਦੀ ਪ੍ਰੈਕਟਿਸ ਲਈ ਕਿਤੇ ਦੂਰ ਦੁਰਾਡੇ ਸੜਕਾਂ ਤੇ ਰਨਿੰਗ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਯੁਵਕਾਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਖੇਡਾਂ ਵੱਲ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ। ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਸਟੇਡੀਅਮ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਪੁਨੀਤ ਪਿੰਟਾ ਨੇ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਹਲਕਾ ਸੁਜਾਨਪੁਰ ਦੇ ਭਾਜਪਾ ਵਿਧਾਇਕਾਂ ਨੇ ਨੌਜਵਾਨਾਂ ਲਈ ਕਿਸੇ ਵੀ ਤਰ੍ਹਾਂ ਦੇ ਕੋਈ ਪਰਿਆਸ ਨਹੀਂ ਕੀਤਾ, ਪਰ ਹੁਣ ਪੰਚਾਇਤ ਵਿੱਚ ਮੌਜੂਦਾ ਵਿਧਾਇਕ ਵੋਟਰ ਹੈ ਉਥੇ ਹੀ ਖੇਡ ਸਟੇਡੀਅਮ ਦਾ ਨਿਰਮਾਣ ਭਾਰਤ ਸਰਕਾਰ ਦੁਆਰਾ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਪਹਿਲੇ ਫੇਜ਼ ਵਿਚ ਸਿਟਿੰਗ ਅਰੇਂਜਮੈਂਟ,ਬਾਲੀਬਾਲ ਗਰਾਊਂਡ, ਬਾਸਕਿਟਬਾਲ ਗਰਾਊਂਡ ਅਤੇ ਹੋਰ ਬਹੁਮੁੱਲੀਆਂ ਸੇਵਾਵਾਂ ਵੀ ਲਾਗੂ ਕੀਤੀਆਂ ਜਾਣਗੀਆਂ,ਟੇਬਲ ਟੈਨਿਸ ਵੀ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਤੇ ਸਰਪੰਚ ਸੋਨੂੰ ,ਸਰਪੰਚ ਕਰਤਾਰ ਸਿੰਘ,ਸਰਪੰਚ ਮੋਹਨ ਲਾਲ ,ਸਰਪੰਚ ਬੱਬਲ ਠਾਕੁਰ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ