ਪਠਾਨਕੋਟ 8 ਅਕਤੂਬਰ ( ਸੁਖਵਿੰਦਰ ਜੰਡੀਰ) ਕੋਰੋਨਾ ਕਾਲ ਦੇ ਚਲਦਿਆਂ ਜਿੱਥੇ ਸਾਰੇ ਧਾਰਮਿਕ ਸੰਸਥਾਨ ਵਪਾਰ ਵਿੱਦਿਅਕ ਸੰਸਥਾਵਾਂ ਤੇ ਹੋਰ ਅਦਾਰੇ ਬੰਦ ਕੀਤੇ ਹੋਏ ਸਨ ਜਿਸ ਲਈ ਵੱਖ ਵੱਖ ਥਾਵਾਂ ਤੇ ਹੋਣ ਵਾਲੀਆਂ ਰਾਮਲੀਲਾ ਵੀ ਸਥਾਪਿਤ ਕੀਤੀਆਂ ਹੋਈਆਂ ਸਨ ਤੇ ਹੁਣ ਜਦੋਂ ਇਨ੍ਹਾਂ ਸਾਰੇ ਅਦਾਰੇ ਸੰਸਥਾਵਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਤੇ ਨਰਾਤਿਆਂ ਦੇ ਉਪਲਕਸ਼ ਚੋਂ ਵੱਖ ਵੱਖ ਥਾਵਾਂ ਤੇ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਇਸੇ ਕੜੀ ਵਿਚ ਆਜਾ ਡਰਾਮੈਟਿਕ ਕਲੱਬ ਸ਼ਾਹਪੁਰਕੰਡੀ ਟਾਊਨਸ਼ਿਪ ਵੱਲੋਂ ਵੀ ਰਾਮਲੀਲਾ ਦਾ ਮੰਚਨ ਕੀਤਾ ਗਿਆ ਜਿਸ ਦੀ ਅੱਜ ਦੂਜੀ ਰਾਤ ਦੀ ਸ਼ੁਰੂਆਤ ਕਲੱਬ ਦੇ ਚੇਅਰਮੈਨ ਵਿਜੇ ਸ਼ਰਮਾ ਵੱਲੋਂ ਰੀਬਨ ਕੱਟ ਕੇ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਵਿਜੇ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਾਲ ਕੋਰੂਨਾ ਦੇ ਚਲਦਿਆਂ ਰਾਮਲੀਲਾ ਸਥਾਪਿਤ ਕੀਤੀ ਗਈ ਸੀ ਪਰ ਇਸ ਵਾਰ ਕਲੱਬ ਵੱਲੋਂ ਰਾਮਲੀਲਾ ਦਾ ਮੰਚਨ ਬੜੇ ਵਧੀਆ ਢੰਗ ਨਾ ਕੀਤਾ ਗਿਆ ਹੈ ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਦੀ ਕ੍ਰਿਪਾ ਨਾਲ ਆਜਾ ਡ੍ਰਾਮੈਟਿਕ ਕਲੱਬ ਦੇ ਸਾਰੇ ਮੈਂਬਰਾਂ ਵਿੱਚ ਰਾਮਲੀਲਾ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਇਸ ਮੌਕੇ ਉਨ੍ਹਾਂ ਸਾਰਿਆਂ ਦੇ ਮੰਗਲ ਦੀ ਕਾਮਨਾ ਕਰਦੇ ਹੋਏ ਪ੍ਰਭੂ ਸ਼੍ਰੀ ਰਾਮ ਅੱਗੇ ਅਰਦਾਸ ਕੀਤੀ ਕਿ ਪ੍ਰਭੂ ਸ਼੍ਰੀ ਰਾਮ ਸਾਰੇ ਭਗਤਾਂ ਤੇ ਆਪਣੀ ਕਿਰਪਾ ਬਣਾਈ ਰੱਖੇ ਤੇ ਪ੍ਰਭੂ ਸ਼੍ਰੀ ਰਾਮ ਦੇ ਆਸ਼ੀਰਵਾਦ ਸਦਕਾ ਦੇਸ਼ ਚ ਫੈਲੀ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਜਲਦ ਖ਼ਤਮ ਹੋਵੇ ਇਸ ਮੌਕੇ ਵਿਪਨ ਕੁਮਾਰ ਲਖਨਪਾਲ ਰਾਜੇਸ਼ ਬੱਗਾ ਪ੍ਰਦੀਪ ਕੁਮਾਰ ਵਾਲੀਆ ਮੇਘਰਾਜ ਪਵਨ ਪਾਲੀ ਪਵਨ ਕੁਮਾਰ ਦੇ ਨਾਲ ਹੋਰ ਲੋਕ ਮੌਜੂਦ ਸਨ.
Author: Gurbhej Singh Anandpuri
ਮੁੱਖ ਸੰਪਾਦਕ