ਯੂਪੀ ਦੇ ਲਖੀਮਪੁਰ ਖੀਰੀ ਮਾਮਲੇ ਵਿਚ ਲੰਬੀ ਪੁੱਛਗਿੱਛ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਪੁਲਿਸ ਅਧਿਕਾਰੀਆਂ ਨੇ ਸ਼ਨੀਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ ਅਤੇ ਤਿੰਨ ਦਿਨਾਂ ਦੇ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ ਗਿਆ। ਆਸ਼ੀਸ਼ ਮਿਸ਼ਰਾ ‘ਤੇ 3 ਅਕਤੂਬਰ ਨੂੰ ਆਪਣੀ ਥਾਰ ਜੀਪ ਨਾਲ ਕਿਸਾਨਾਂ ਨੂੰ ਕੁਚਲਣ ਦਾ ਦੋਸ਼ ਹੈ। ਉਸ ‘ਤੇ ਗੋਲੀ ਚਲਾਉਣ ਦੇ ਦੋਸ਼ ਵੀ ਲੱਗੇ ਹਨ। ਉਸ ਦੀ ਥਾਰ ਜੀਪ ਵਿੱਚੋਂ 315 ਬੋਰ ਦੇ ਕਾਰਤੂਸ ਬਰਾਮਦ ਹੋਏ। ਪੁਲਿਸ ਲਾਈਨਜ਼ ਦੀ ਕ੍ਰਾਈਮ ਬ੍ਰਾਂਚ ਵਿੱਚ ਲੰਬੀ ਪੁੱਛਗਿੱਛ ਤੋਂ ਬਾਅਦ ਉਹ ਇਹ ਸਾਬਤ ਨਹੀਂ ਕਰ ਸਕਿਆ ਕਿ ਕਾਰਤੂਸ ਕਿੱਥੋਂ ਆਏ ਸੀ।ਉਹ ਇਹ ਵੀ ਸਾਬਤ ਨਹੀਂ ਕਰ ਸਕਿਆ ਕਿ ਉਹ ਘਟਨਾ ਦੇ ਸਮੇਂ ਉੱਥੇ ਮੌਜੂਦ ਨਹੀਂ ਸੀ, ਜਦੋਂ ਕਿ ਪੁਲਿਸ ਕੋਲ ਬਹੁਤ ਸਾਰੇ ਸਬੂਤ ਸਨ।
ਦਰਅਸਲ, ਸ਼ਨੀਵਾਰ ਸਵੇਰੇ ਆਸ਼ੀਸ਼ ਮਿਸ਼ਰਾ ਅਪਰਾਧ ਸ਼ਾਖਾ ਦੇ ਦਫਤਰ ਵਿੱਚ ਐਸਆਈਟੀ ਦੇ ਸਾਹਮਣੇ ਪੇਸ਼ ਹੋਇਆ। ਸੂਤਰਾਂ ਅਨੁਸਾਰ ਇਸ ਤੋਂ ਬਾਅਦ ਡੀਆਈਜੀ ਉਪੇਂਦਰ ਅਗਰਵਾਲ ਨੇ ਕਿਹਾ ਕਿ ਉਹ ਆਪਣੀ ਬੇਗੁਨਾਹੀ ਦੇ ਸਬੂਤ ਪੇਸ਼ ਕਰ ਸਕਦਾ ਹੈ।
ਇਸ ਤੋਂ ਬਾਅਦ ਉਹ ਆਪਣੇ ਨਾਲ ਲਿਆਂਦੇ ਵੀਡੀਓ ਦੇ ਜਾਲ ਵਿੱਚ ਫਸ ਗਿਆ। ਉਸ ਨੇ ਕੁਝ ਵੀਡੀਓ ਪੇਸ਼ ਕੀਤੇ। ਪਰ ਜਦੋਂ ਪੁਲਿਸ ਨੇ ਉਸ ਨੂੰ ਪੁੱਛਿਆ ਕਿ ਉਹ 2.36 ਮਿੰਟ ਅਤੇ 3.40 ਮਿੰਟ ਤੱਕ ਕਿੱਥੇ ਸੀ? ਉਹ ਇਹ ਵੀਡੀਓ ਵੀ ਨਹੀਂ ਪੇਸ਼ ਕਰ ਸਕਿਆ ਕਿ ਉਹ ਦੰਗਲ ਵਿੱਚ ਆਪਣੇ ਪਿਤਾ ਨਾਲ ਸੀ। ਪੁੱੱਛਗਿੱਛ ਦੌਰਾਨ ਆਸ਼ੀਸ਼ ਮਿਸ਼ਰਾ 3 ਅਕਤੂਬਰ ਨੂੰ ਬਾਅਦ ਦੁਪਹਿਰ ਢਾਈ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਦੇ ਆਪਣੇ ਅਸਲ ਥਹੁ-ਟਿਕਾਣੇ (ਲੋਕੇਸ਼ਨ) ਬਾਰੇ ਤਫ਼ਤੀਸ਼ਕਾਰਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ।
Author: Gurbhej Singh Anandpuri
ਮੁੱਖ ਸੰਪਾਦਕ