ਭੋਗਪੁਰ 20 ਅਕਤੂਬਰ (ਸੁਖਵਿੰਦਰ ਜੰਡੀਰ)ਭੋਗਪੁਰ ਸ਼ਹਿਰ ਦੇ ਇਲਾਕੇ ਵਿੱਚ ਚੋਰੀਆਂ, ਠੱਗੀਆਂ ਧੋਖੇਬਾਜ਼ੀਆਂ ਤੇ ਰੋਜ਼ਾਨਾਂ ਹੀ ਹਾਦਸੇ ਵਾਪਰਨੇ ਇਕ ਫੈਸ਼ਨ ਬਣ ਕੇ ਰਹਿ ਚੁੱਕਾ ਹੈ, ਜੀ ਹਾਂ ਭੋਗਪੁਰ ਦੇ ਇਲਾਕੇ ਵਿੱਚ ਜਿਥੇ ਰੋਜ਼ਾਨਾ ਦੁਰਘਟਨਾ ਹਾਦਸੇ ਵਾਪਰਦੇ ਰਹਿੰਦੇ ਹਨ ਉਥੇ ਹੀ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਲੁੱਟਣ ਦਾ ਕੰਮ ਵੀ ਜੋਰਾਂ ਤੇ ਰਹਿੰਦਾ ਹੈ ਅੱਜ ਭੋਗਪੁਰ ਨੁਜਦੀਕ ਪਚਰੰਗਾ ਪਟਰੋਲ ਪੰਪ ਤੇ ਕੰਮ ਕਰ ਰਿਹਾ ਬਖਸ਼ੀਸ਼ ਸਿੰਘ ਸਪੁੱਤਰ ਸ੍ਰੀ ਜਸਵੰਤ ਸਿੰਘ ਦੁਰਘਟਨਾਂ ਰਾਹੀਂ ਗੰਭੀਰ ਜ਼ਖਮੀ ਹੋ ਗਿਆ ਜਿਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਭਰਾ ਅਤੇ ਭਤੀਜ ਨੇ ਦੱਸਿਆ ਕਿ ਬਖਸ਼ੀਸ਼ ਸਿੰਘ ਭੋਗਪੁਰ ਨਜ਼ਦੀਕ ਪਚਰੰਗੇ ਪਟਰੋਲ ਪੰਪ ਤੇ ਨੌਕਰੀ ਕਰਦਾ ਹੈ, ਅਤੇ ਪਟਰੋਲ ਪੰਪ ਤੇ ਸਵਿਫਟ ਕਾਰ ਸਵਾਰ ਨੇ ਦੋ ਹਜ਼ਾਰ 2000 ਦਾ ਪਟਰੋਲ ਪਵਾਇਆ ਅਤੇ 2000 ਦਾ ਨੋਟ ਨਕਲੀ ਦੇ ਕੇ ਭੋਗਪੁਰ ਵੱਲ ਨੂੰ ਭੱਜ ਗਿਆ ਪਟਰੋਲ ਪੰਪ ਤੇ ਕੰਮ ਕਰ ਰਹੇ ਬਖਸ਼ੀਸ਼ ਸਿੰਘ ਅਤੇ ਨਾਲ ਦੇ ਸਾਥੀ ਨੇ ਉਸ ਦਾ ਪਿੱਛਾ ਕਰਨਾ ਚਾਹਿਆ ਤਾਂ ਐਚ ਡੀ ਐਫ ਸੀ ਬੈਕ ਭੋਗਪੁਰ ਦੇ ਕੋਲ ਅਚਾਨਕ ਦੂਸਰੀ ਕਾਰ ਉਨ੍ਹਾਂ ਦੇ ਮੋਟਰ ਸਾਈਕਲ ਦੇ ਅੱਗੇ ਆ ਵੱਜੀ ਜਿਸ ਕਾਰਨ ਬਖਸ਼ੀਸ ਸਿੰਘ ਦਾ ਮੋਟਰਸਾਈਕਲ ਸ਼ੜਕ ਉੱਪਰ ਡਿਗਿਆ ਅਤੇ ਬਖਸ਼ੀਸ਼ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਜਾਲੀ ਨੋਟ ਦੇਣ ਵਾਲਾ ਕਾਰ ਸਵਾਰ ਫਰਾਰ ਹੋ ਗਿਆ ਮਾਮਲਾ ਭੋਗਪੁਰ ਦੇ ਠਾਣੇ ਤੱਕ ਪਹੁੰਚਿਆ ਤੇ ਮਾਮਲਾ ਫਟਾ ਫਟ ਸੁਲਝਾ ਦਿੱਤਾ ਗਿਆ ਐਕਸੀਡੈਂਟ ਕਾਰ ਸਵਾਰ ਆਪਣੇ ਘਰ ਚਲਾ ਗਿਆ ਅਤੇ ਬਖਸ਼ੀਸ਼ ਸਿੰਘ ਨੂੰ ਹਸਪਤਾਲ ਪਹੁੰਚਾ ਦਿਤਾ ਗਿਆ, ਬਖਸ਼ੀਸ਼ ਸਿੰਘ ਦੇ ਅੱਖ ਦੇ ਉੱਪਰ ਟਾਂਕੇ ਲਗਾਏ ਗਏ ਬਖਸ਼ੀਸ਼ ਸਿੰਘ ਦੀ ਮਾਂ ਤੀਰਥ ਕੋਰ ਨੇ ਕਿਹਾ ਕਿ ਬਖਸ਼ੀਸ਼ ਸਿੰਘ ਦੀ ਬਾਕੀ ਸੱਟ ਦਾ ਐਕਸਰਾ ਕਰਨ ਤੋਂ ਬਾਅਦ ਹੀ ਪਤਾ ਚੱਲੇਗਾ, ਸੂਚਨਾ ਅਨੁਸਾਰ ਐਕਸੀਡੈਂਟ ਕਾਰ ਵਾਲੇ ਵੱਡੇ ਘਰਾਂ ਦੇ ਕਾਕੇ ਸਨ
Author: Gurbhej Singh Anandpuri
ਮੁੱਖ ਸੰਪਾਦਕ