ਭੋਗਪੁਰ 25 ਅਕਤੂਬਰ (ਸੁਖਵਿੰਦਰ ਜੰਡੀਰ ) ਭੋਗਪੁਰ ਨਜ਼ਦੀਕ ਪਿੰਡ ਬੁੱਟਰਾਂ ਵਿਖੇ ਸਰਦਾਰ ਬਲਕਾਰ ਸਿੰਘ ਸਾਬਕਾ ਡੀ.ਸੀ.ਪੀ ,ਹਲਕਾ ਇੰਚਾਰਜ ਕਰਤਾਰਪੁਰ ਆਮ ਆਦਮੀ ਪਾਰਟੀ ਵਲੋਂ ਅੱਜ ਖਾਸ ਬੈਠਕ ਕੀਤੀ ਗਈ, ਹਲਕੇ ਦੇ ਲੋਕ ਕਾਫ਼ੀ ਗਿਣਤੀ ਵਿੱਚ ਹਾਜਰ ਹੋਏ, ਮੌਕੇ ਤੇ ਪਹੁੰਚੇ ਬਲਕਾਰ ਸਿੰਘ ਸਾਬਕਾ ਡੀਸੀਪੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਆਮ ਆਦਮੀ ਪਾਰਟੀ ਵੱਲੋਂ ਹਲਕਾ ਕਰਤਾਰਪੁਰ ਤੋਂ ਟਿਕਟ ਦਿੱਤੀ ਗਈ ਹੈ , ਉਹ ਆਪਣੀ ਜਿੰਮੇਵਾਰੀ ਨੂੰ ਇਮਾਨਦਾਰੀ ਅਤੇ ਲਗਨ ਦੇ ਨਾਲ ਨਿਭਾਉਣਗੇ,ਸਰਦਾਰ ਬਲਕਾਰ ਸਿੰਘ ਨੇ, ਲੋਕਾਂ ਨੂੰ ਬੇਨਤੀ ਕਰਦਿਆਂ ਕਿਹਾ ਕੇ ਹਲਕਾ ਕਰਤਾਰਪੁਰ ਦੇ ਲੋਕ ਉਹਨਾਂ ਨੂੰ ਸੇਵਾ ਦਾ ਮੌਕਾ ਦੇਵਣ, ਤਾਂ ਜੋ ਉਹ ਆਪਣੇ ਹਲਕੇ ਦੀ ਸੇਵਾ ਕਰ ਸਕਣ , ਸਰਦਾਰ ਬਲਕਾਰ ਸਿੰਘ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਵੇਂ ਵਿਸ਼ਵ ਪੱਧਰੀ ਸਰਕਾਰੀ ਹਸਪਤਾਲ ਖੋਲ੍ਹੇ ਜਾਣਗੇ , ਪੁਰਾਣੇ ਹਸਪਤਾਲਾਂ ਨੂੰ ਮੁਰੰਮਤ ਕਰ ਕੇ ਸ਼ਾਨਦਾਰ ਬਣਾਇਆ ਜਾਵੇਗਾ, ਬਲਕਾਰ ਸਿੰਘ ਡੀ.ਸੀ.ਪੀ ਨੇ ਕਿਹਾ ਕਿ ਦਿੱਲੀ ਦੇ ਤਰਜ ਤੇ ਪੰਜਾਬ ਵਿੱਚ 16000 ਕਲੀਨਿਕ ਖੋਲ੍ਹੇ ਜਾਣਗੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹਰ ਵਾਰਡ ਵਿਚ ਇਕ ਕਲੀਨਿਕ ਖੋਲ੍ਹਿਆ ਜਾਵੇਗਾ ,ਤਾਂ ਜੋ ਆਮ ਲੋਕਾਂ ਨੂੰ ਮੁਸ਼ਕਲ ਵੇਲੇ ਪ੍ਰੇਸ਼ਾਨ ਨਾ ਹੋਣਾ ਪਵੇ।ਇਸ ਮੌਕੇ ਤੇ ਪਹੁੰਚੇ ਬਲਕਾਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ ਡੀ.ਸੀ.ਪੀ, ਗੁਰਵਿੰਦਰ ਸਿੰਘ ਸੱਗਰਾਂਵਾਲੀ, ਅਮਰਜੀਤ ਸਿੰਘ ਭੰਗੂ, ਗੁਰਬਚਨ ਸਿੰਘ ਪ੍ਰਧਾਨ,ਗੁਰਪਾਲ ਸਿੰਘ ਪ੍ਰਧਾਨ, ਸੁਖਦੇਵ ਸਿੰਘ ਅਟਵਾਲ, ਗੋਬਿੰਦ ਸਿੰਘ, ਊਧਮ ਸਿੰਘ, ਮਨਜੀਤ ਸਿੰਘ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ