ਬਾਘਾਪੁਰਾਣਾ 26 ਅਕਤੂਬਰ (ਰਾਜਿੰਦਰ ਸਿੰਘ ਕੋਟਲਾ)ਸੰਯੁਕਤ ਕਿਸਾਨ ਮੋਰਚੇ ਅਨੁਸਾਰ ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਪਿੰਡ ਰਾਜਿਆਣਾ ਵਿੱਖੇ ਪਿਛਲੇ ਤੇਰਾਂ ਮਹੀਨੇ ਤੋਂ ਲੱਗੇ ਰਿਲਾਇੰਸ ਪੰਪ ਉੱਪਰ ਪੱਕੇ ਮੋਰਚੇ ਤੇ ਦਿੱਲੀ ਵਿੱਖੇ ਪਿਛਲੇ ਤਕਰੀਬਨ ਇਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਅੱਜ 26 ਅਕਤੂਬਰ ਨੂੰ ਗਿਆਰਾਂ ਮਹੀਨੇ ਹੋ ਜਾਣ ਤੇ ਕਿਸਾਨਾਂ ਵੱਲੋਂ “”ਰੋਸ ਮੁਜ਼ਾਹਰਾ”” ਕੀਤਾ ਗਿਆ।ਅਤੇ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸਾਂਝੇ ਤੌਰ ਤੇ ਐਸ ਡੀ ਐਮ ਨੂੰ ਤਹਿਸੀਲਦਾਰ ਗੁਰਮੀਤ ਸਹੋਤਾ ਜਰੀਏ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ।
ਇਸ ਦੌਰਾਨ ਬਲਾਕ ਸਕੱਤਰ ਜਸਮੇਲ ਸਿੰਘ, ਔਰਤ ਵਿੰਗ ਦੇ ਆਗੂ ਛਿੰਦਰਪਾਲ ਕੌਰ ਰੋਡੇਖੁਰਦ ਕੇ ਕੇ ਯੂ,ਗੁਰਦੀਪ ਸਿੰਘ ਵੈਰੋਕੇ ਸੂਬਾ ਮੀਤ ਪ੍ਰਧਾਨ ਕ੍ਰਾਂਤੀਕਾਰੀ,ਨੇ ਦੱਸਿਆ ਕਿ ਅੱਜ ਦਿੱਲੀ ਅੰਦੋਲਨ ਨੂੰ ਚੱਲਦਿਆ ਗਿਆਰਾਂ ਮਹੀਨੇ ਮੁਕੰਮਲ ਹੋ ਗਏ ਹਨ, ਪ੍ਰੰਤੂ ਭਾਜਪਾ ਦੀ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀ ਹੋ ਰਹੀ। ਆਗੂਆ ਨੇ ਕਿਹਾ ਕਿ ਅੱਜ ਪੰਜਾਬ ਵਿੱਚ 32 ਜੱਥੇਬੰਦੀਆ ਦੀ ਅਗਵਾਈ ਹੇਠ ਤਹਿਸੀਲ ਤੇ ਜਿਲਾ ਪੱਧਰ ,ਅਡਾਨੀ ਅੰਬਾਨੀ ਦੇ ਟੋਲ ਪਲਾਜਿਆਂ,ਪੈਟਰੋਲ ਪੰਪਾਂ,ਕਾਰੋਬਾਰੀ ਟਿਕਾਣਿਆਂ,ਥਰਮਲ ਪਲਾਂਟ, ਸੈੱਲ ਸਮੇਤ ਸਵਾ ਸੌ ਤੋਂ ਵੱਧ ਥਾਵਾਂ ਤੇ ਕੇਂਦਰੀ ਗ੍ਰਹਿ ਮੰਤਰੀ ਅਸੀਸ ਮਿਸ਼ਰਾ ਦੀ ਵਜਾਰਤ ਵਿੱਚੋ ਬਰਖਾਸਤਗੀ ਅਤੇ ਗ੍ਰਿਫਤਾਰੀ ਲਈ ਰੋਸ ਮੁਜਾਹਰੇ ਕਰਕੇ ਮੁਹਿੰਮ ਨੂੰ ਹੋਰ ਤੇਜ ਕਰਨ ਦਾ ਸੱਦਾ ਦਿੱਤਾ,ਉਨ੍ਹਾ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਲਗਾਤਾਰ ਲੋਕਾਂ ਦੀ ਸਮੂਲੀਅਤ ਵਧਣ ਤੋਂ ਸਿੱਧ ਹੁੰਦਾ ਕਿ ਕੇਂਦਰ ਸਰਕਾਰ ਤੇ ਲੋਕ ਦਬਾਅ ਵਧ ਰਿਹਾ ਹੈ। ਆਗੂਆ ਨੇ ਕਿਹਾ ਕਿ ਦੇਸ਼ ਨੇ ਬੜੀ ਮਿਹਨਤ ਨਾਲ ਹਵਾਈ ਅੱਡੇ,ਤੇਲ ਕੰਪਨੀਆ, ਬਿਜਲੀ ਲਾਈਨਾਂ ਦਾ ਜਾਲ,ਰੇਲਵੇ ਟਰੈਕ ਅਤੇ ਹੋਰ ਜਨਤਕ ਸੇਵਾਵਾਂ ਦੇਣ ਵਾਲੇ ਖੜੇ ਕੀਤੇ ਸੀ ਜਿੰਨਾ ਕਰਕੇ ਦੇਸ਼ ਨੂੰ ਮੋਟੀ ਕਮਾਈ ਹੁੰਦੀ ਸੀ ਉਹ ਸਭ ਕੁੱਝ ਭਾਜਪਾ ਦੀ ਮੋਦੀ ਸਰਕਾਰ ਨੇ ਥਾਲੀ ਵਿੱਚ ਪਰੋਸ ਕੇ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਪੇਸ਼ ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਹੋਇਆ ਹੈ। ਖੇਤੀ ਸਬੰਧੀ ਲਿਆਂਦੇ ਤਿੰਨ ਲੋਕ ਮਾਰੂ ਕਾਲੇ ਕਾਨੂੰਨ ਵੀ ਇਸੇ ਕੜੀ ਦਾ ਹਿੱਸਾ ਹਨ, ਲੱਖਾਂ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਇਨਾਂ ਲੋਕ ਮਾਰੂ ਕਾਨੂੰਨਾਂ ਨੂੰ ਲਾਗੂ ਕਰਕੇ ਸਰਕਾਰ ਆਪਣੇ ਪੂੰਜੀਪਤੀ ਕਾਰਪੋਰੇਟ ਮਿੱਤਰਾ ਨੂੰ ਖੁਸ਼ ਕਰਨਾ ਚਾਹੁੰਦੀ ਹੈ। ਆਗੂਆ ਨੇ ਕਿਹਾ ਕਿ ਚਾਹੇ ਸਾਨੂੰ ਜਿੰਨਾ ਚਿਰ ਦਿੱਲੀ ਦੀਆਂ ਸਰਹੱਦਾਂ ਤੇ ਬੈਠਣਾ ਪੈ ਜਾਵੇ ਅਸੀ ਇਹ ਕਾਲੇ ਕਾਨੂੰਨ ਰੱਦ ਕਰਵਾਕੇ ਹੀ ਵਾਪਸ ਮੁੜਾਂਗੇ। ਇਸ ਦੌਰਾਨ ਵੱਖ ਵੱਖ ਬੁਲਾਰਿਆ ਨੇ ਸੰਬੋਧਨ ਕੀਤਾ।ਇਸ ਮੌਕੇ ਜਗਵਿੰਦਰ ਕੌਰ, ਸਵਰਨਜੀਤ ਕੌਰ,ਕੁਲਜੀਤ ਕੌਰ, ਬਬਲੀ,ਮਨਜੀਤ ਕੌਰ, ਅਮਰਜੀਤ ਕੌਰ,ਜਸਵੀਰ ਕੌਰ, ਹਰਦੀਪ ਕੌਰ, ਜੋਰਾ ਸਿੰਘ ਬਲਾਕ ਪ੍ਰਧਾਨ ਕੋਟਲਾ, ਮੋਹਲਾ ਸਿੰਘ, ਗੁਰਚਰਨ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ,ਹਰਬੰਸ ਸਿੰਘ ਲੰਡੇ,ਕਾਕਾ ਖਾਲਸਾ, ਸੀਰਾ ਖਾਲਸਾ,ਮਾਸਟਰ ਪ੍ਰੀਤਮ, ਨੇਕ ਸਿੰਘ, ਗੁਰਪ੍ਰੀਤ ਸਿੰਘ, ਪ੍ਰਗਟ ਸਿੰਘ, ਨੌਜਵਾਨ ਭਾਰਤ ਸਭਾ ਰਜਿੰਦਰ ਸਿੰਘ, ਬ੍ਰਿਜ ਲਾਲ,ਆਦਿ ਕਿਸਾਨ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ