ਬਸ ਚਾਲਕ ਮੌਕੇ ਤੋ ਫਰਾਰ, ਪੋਸਟ ਮਾਰਟਮ ਕਰਵਾ ਕੇ ਲਾਸ਼ ਕੀਤੀ ਵਾਰਸਾ ਹਵਾਲੇ
ਦੋਰਾਹਾ, 27 ਅਕਤੂਬਰ (ਲਾਲ ਸਿੰਘ ਮਾਂਗਟ)-ਦੇਸ਼ ਅੰਦਰ ਟਰੈਫਿਕ ਸਮੱਸਿਆ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਕਰਕੇ ਆਏ ਦਿਨ ਕੀਮਤੀ ਜਾਨਾਂ ਚਲੇ ਜਾਣ ਦੇ ਸਮਾਚਾਰ ਪੜ੍ਹਨ ਸੁਣਨ ਨੂੰ ਮਿਲਦੇ ਹਨ। ਅੱਜ ਸਵੇਰੇ ਇਕ ਸਕੂਲ ਨੂੰ ਜਾਣ ਵਾਲੇ ਬੱਚੇ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮਾਪਿਆ ਦੇ ਤਿੰਨ ਪੁੱਤਰਾ ਵਿਚੋ ਵੱਡਾ ਸੀ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਗਿਦੜੀ ਨੇ ਪੁਲਸ ਕੋਲ ਬਿਆਨ ਲਿਖਾਇਆ ਹੈ ਕਿਕਿਉਂ ਅੱਜ ਸਵੇਰੇ ਦੁੱਗਰੀ ਤੋਂ ਗਿਦੜੀ ਵਲ ਨੂੰ ਆਪਣੇ ਮੋਟਰਸਾਈਕਲ ਨੰਬਰੀ ਪੀਬੀ 55 ਡੀ 7839 ਉੱਪਰ ਘਰ ਜਾ ਰਿਹਾ ਸੀ ਤਾਂ ਕਰੀਬ 8.20 ਵਜੇ ਤਰਨਪ੍ਰੀਤ ਸਿੰਘ ਉਮਰ ਕਰੀਬ 14 ਸਾਲ ਪੁੱਤਰ ਦਲਵਿੰਦਰ ਸਿੰਘ ਵਾਸੀ ਦਬੁਰਜੀ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ 9ਵੀ ਕਲਾਸ ਵਿੱਚ ਪੜ੍ਹਦਾ ਹੈ, ਨੇ ਸਕੂਲ ਜਾਣ ਲਈ ਲਿਫਟ ਮੰਗੀ। ਮੈਂ ਉਸ ਨੂੰ ਮੋਟਰਸਾਇਕਲ ਪਿੱਛੇ ਬਿਠਾ ਲਿਆ ਅਤੇ ਅਸੀਂ ਗਿਦੜੀ ਵੱਲ ਨੂੰ ਚੱਲ ਪਏ ਤਾਂ ਬਾਬੇ ਸ਼ਹੀਦਾਂ ਗਿੱਦੜੀ ਦੇ ਮੋੜ ਪਰ ਥਾਂ ਸਾਹਮਣੇ ਤੋਂ ਇਕ ਮਿੰਨੀ ਬੱਸ ਨੰਬਰ ਪੀਬੀ 11 ਸੀਅੇੈਫ 4157 ਲਾਪ੍ਰਵਾਹੀ ਤੇ ਬੜੀ ਤੇਜ਼ ਰਫ਼ਤਾਰੀ ਨਾਲ ਗਲ ਸਾਇਡ ਆਇਆ ਅਤੇ ਮੇਰੇ ਮੋਟਰਸਾਈਕਲ ਵਿਚ ਸਿੱਧੀ ਟੱਕਰ ਮਾਰੀ। ਜਿਸ ਨਾਲ ਮੇਰਾ ਮੋਟਰਸਾਈਕਲ ਟੁੱਟ ਗਿਆ ਅਤੇ ਮੇਰੇ ਕਾਫੀ ਸੱਟਾਂ ਲੱਗੀਆਂ,ਮੇਰੇ ਪਿੱਛੇ ਬੈਠਾ ਤਰਨਪ੍ਰੀਤ ਸਿੰਘ ਵੀ ਹੇਠਾਂ ਗਿਰ ਪਿਆ ਅਤੇ ਮਿੰਨੀ ਬੱਸ ਦਾ ਡਰਾਈਵਰ ਸਾਈਡ ਟਾਇਰ ਉਸ ਉਪਰ ਚਡ਼੍ਹ ਗਿਆ। ਜਿਸ ਨਾਲ ਤਰਨਪ੍ਰੀਤ ਸਿੰਘ ਦੀ ਮੌਤ ਹੋ ਗਈ ਅਤੇ ਮਿੰਨੀ ਬੱਸ ਦਾ ਡਰਾਈਵਰ ਮੌਕੇ ਤੋਂ ਗੱਡੀ ਛੱਡ ਕੇ ਫ਼ਰਾਰ ਹੋ ਗਿਆ। ਮੈਨੂੰ ਭੰਗੂ ਹਸਪਤਾਲ ਦੋਰਾਹਾ ਵਿਖੇ ਭਰਤੀ ਕਰਾਇਆ ਗਿਆ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ। ਦੋਰਾਹਾ ਪੁਲਸ ਨੇ ਦੋਸ਼ੀ ਖਿਲਾਫ਼ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ