37 Views
ਭੋਗਪੁਰ 27 ਅਕਤੂਬਰ (ਸੁਖਵਿੰਦਰ ਜੰਡੀਰ) ਟਾਂਡਾ ਪੁਲਿਸ ਨੇ ਇੱਕ ਔਰਤ ਨੂੰ 125 ਨਸ਼ੀਲੇ ਕੈਪਸੂਲਾਂ ਸਮੇਤ ਆਹਿਆਪੁਰ ਦੇ ਨਜ਼ਦੀਕ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਐਸ ਆਈ ਦਿਲਬਾਗ ਸਿੰਘ,ਐੱਸ ਆਈ ਜਸਵੀਰ ਸਿੰਘ, ਸੁਭਾਸ਼ ਚੰਦਰ ,ਦਵਿੰਦਰ ਕੌਰ ਦੀ ਟੀਮ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ।ਜਿਸ ਦੀ ਪਛਾਣ ਸੀਮਾ ਉਰਫ਼ ਰੱਜੀ ਨਿਵਾਸੀ ਖਾਨਪੁਰ ਫਿਲੌਰ ਜ਼ਿਲ੍ਹਾ ਜਲੰਧਰ ਦੇ ਰੂਪ ਵਿਚ ਹੋਈ।ਦੋਸ਼ੀ ਔਰਤ ਕੋਲੋਂ 125 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ।ਦੋਸ਼ੀ ਔਰਤ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਡੀ.ਐੱਸ.ਪੀ ਰਾਜ ਕੁਮਾਰ ਜੀ ਅਤੇ ਇੰਸਪੈਕਟਰ ਬਿਕਰਮ ਸਿੰਘ ਜੀ ਨੇ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Author: Gurbhej Singh Anandpuri
ਮੁੱਖ ਸੰਪਾਦਕ