ਸ਼ਾਹਪੁਰਕੰਡੀ 27 ਅਕਤੂਬਰ (ਸੁਖਵਿੰਦਰ ਜੰਡੀਰ )-ਰਣਜੀਤ ਸਾਗਰ ਡੈਮ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਐੱਨ ਐੱਸ ਜੀ ਦੇ ਸੁਰੱਖਿਆ ਅਧਿਕਾਰੀਆਂ ਦੀ ਟੀਮ ਨਾਲ ਰਣਜੀਤ ਸਾਗਰ ਡੈਮ ਦੇ ਐੱਸ ਈ ਹੈੱਡਕੁਆਰਟਰ ਨਰੇਸ਼ ਮਹਾਜਨ ਦੀ ਇਕ ਖਾਸ ਬੈਠਕ ਹੋਈ ਬੈਠਕ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ ਈ ਹੈੱਡਕੁਆਰਟਰ ਨਰੇਸ਼ ਮਹਾਜਨ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਇੱਕ ਵੱਡਾ ਡੈਮ ਹੋਣ ਦੇ ਨਾਤੇ ਅੱਜ ਭਾਰਤੀ ਗ੍ਰਹਿ ਮੰਤਰਾਲੇ ਵਲੋਂ ਕਿਸੀ ਉਗਰਵਾਦੀ ਹਮਲੇ ਦੀ ਸੂਰਤ ਚ ਰਣਜੀਤ ਸਾਗਰ ਡੈਮ ਦੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇਕ ਟੀਮ ਭੇਜੀ ਗਈ ਉਨ੍ਹਾਂ ਦੱਸਿਆ ਕਿ ਨੈਸ਼ਨਲ ਸਕਿਓਰਿਟੀ ਗਾਰਡ ਦੀ ਟੀਮ ਨਾਲ ਉਨ੍ਹਾਂ ਵੱਲੋਂ ਬੈਠਕ ਕਰਕੇ ਰਣਜੀਤ ਸਾਗਰ ਡੈਮ ਦੀ ਸੁਰੱਖਿਆ ਪ੍ਰਬੰਧਾਂ ਤੇ ਵਿਚਾਰ ਕੀਤਾ ਗਿਆ ਇਸ ਬੈਠਕ ਵਿੱਚ ਖ਼ਾਸ ਤੌਰ ਤੇ ਆਈਆਰਬੀ ਸਕਿਉਰਿਟੀ ਦੇ ਕਮਾਂਡੈਂਟ ਸੁਨੀਤਾ ਰਾਣੀ ਚੀਫ ਸਕਿਓਰਿਟੀ ਅਫਸਰ ਪੈਸਕੋ ਅਨਿਲ ਭੱਟ ਨਿਗਰਾਨ ਇੰਜਨੀਅਰ ਜੇ ਆਰ ਡੋਗਰਾ ਮੌਜੂਦ ਰਹੇ ਹੋਰ ਜਾਣਕਾਰੀ ਦਿੰਦੇ ਹੋਏ ਐਸੀ ਹੈੱਡਕੁਆਰਟਰ ਨਰੇਸ਼ ਮਹਾਜਨ ਨੇ ਦੱਸਿਆ ਕਿ ਐਨਐਸਜੀ ਦੀ ਟੀਮ ਨੂੰ ਡੈਮ ਅਧਿਕਾਰੀਆਂ ਵੱਲੋਂ ਮੌਜੂਦਾ ਤਿਆਰੀਆਂ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਡੈਮ ਦੀ ਸੁਰੱਖਿਆ ਸਬੰਧੀ ਇਨ੍ਹਾਂ ਪ੍ਰਬੰਧਾਂ ਤੋਂ ਇਲਾਵਾ ਐੱਨਐੱਸਜੀ ਦੀ ਟੀਮ ਵੀ ਸੁਰੱਖਿਆ ਸਬੰਧੀ ਆਪਣਾ ਅਹਿਮ ਯੋਗਦਾਨ ਦੇਵੇਗੀ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਾਸ ਤੌਰ ਤੇ ਪਹੁੰਚੇ ਅਰਵਿੰਦ ਵਰਮਾ ਡੀਆਰਓ ਨੇ ਵੀ ਸਾਰੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਇਸ ਮੌਕੇ ਐੱਨ ਐੱਸ ਜੀ ਦੀ ਟੀਮ ਦੇ ਨਾਲ ਡੈਮ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ