ਸ਼ਾਹਪੁਰਕੰਡੀ 28 ਅਕਤੂਬਰ (ਸੁਖਵਿੰਦਰ ਜੰਡੀਰ) ਅਵਤਾਰ ਸਿੰਘ ਕਲੇਰ ਖੇਤੀਬਾਡ਼ੀ ਬੈਂਕ ਚੇਅਰਮੈਨ ਪਠਾਨਕੋਟ ਜੀ ਦੀ ਭੈਣ ਜੀ ਜੋ ਕਿ ਪਿਛਲੇ ਦਿਨੀਂ ਸੰਸਾਰਕ ਯਾਤਰਾ ਨੂੰ ਪੂਰਾ ਕਰਦੇ ਹੋਏ ਵਿਛੋੜਾ ਦੇ ਗਏ ਸਨ । ਅੱਜ ਉਹਨਾਂ ਦੀ ਅੰਤਮ ਅਰਦਾਸ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਕੀਰਤਨ ਦਰਬਾਰ ਸਜਾਏ ਗਏ। ਸ੍ਰੀ ਹਜ਼ੂਰੀ ਰਾਗੀ ਵੱਖ-ਵੱਖ ਕੀਰਤਨੀ ਜਥਿਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗ੍ਰੰਥ ਸਾਹਿਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ, ਵੱਖ ਵੱਖ ਜਗ੍ਹਾ ਤੋਂ ਪਹੁੰਚੇ ਜਥੇਦਾਰ ਅਤੇ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਇਸ ਮੌਕੇ ਤੇ ਵੱਖ ਵੱਖ ਪਹੁੰਚੇ ਐਮਐਲਏ ਅਤੇ ਮੰਤਰੀ, ਰਣਜੀਤ ਸਾਗਰ ਡੈਮ ਤੋਂ ਪਹੁੰਚੇ ਬਲਦੇਵ ਸਿੰਘ ਬਾਜਵਾ ਜੇਈ, ਸੁਰਿੰਦਰ ਕਾਲੀਆ ਆਗੂ ਇੰਟਕ ਯੂਨੀਅਨ, ਡੀਐਸਪੀ ਧਾਰ ਬਲਾਕ, ਵੱਖ ਵੱਖ ਅਕਾਲੀ ਅਤੇ ਕਾਂਗਰਸੀ ਲੀਡਰ, ਇੰਪਲਾਈਜ਼ ਐਂਡ ਮਜ਼ਦੂਰ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਜੰਡੀਰ ਪ੍ਰਧਾਨ,ਰਾਜੇਸ਼ ਰੰਧਾਵਾ ਮਿੰਟਾਂ ਚੇਅਰਮੈਨ, ਬਾਬਾ ਬਲਬੀਰ ਸਿੰਘ ਨਾਮਧਾਰੀ ਮੀਤ ਪ੍ਰਧਾਨ,ਵਿਜੇ ਕੁਮਾਰ ਫੋਰਮੈਨ ਖਜ਼ਾਨਚੀ, ਬਲਦੇਵ ਸਿੰਘ ਜੇ ਈ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ