ਸ਼ਾਹਪੁਰ ਕੰਢੀ 29 ਅਕਤੂਬਰ (ਸੁਖਵਿੰਦਰ ਜੰਡੀਰ) 6 ਵੇਂ ਪੇ ਕਮਿਸ਼ਨ ਦੀਆਂ ਤਰੁਟੀਆਂ ਨੂੰ ਦੂਰ ਕਰਨ ਲਈ ਰਣਜੀਤ ਸਾਗਰ ਡੈਮ ਡਰਾਇੰਗ ਅਮਲੇ ਅਤੇ ਕਲੈਰੀਕਲ ਅਮਲੇ ਦੇ ਸਾਥੀਆਂ ਵਲੋ. ਅੱਜ ਚੌਥੇ ਦਿਨ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਚਰਨਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਨੂੰ ਧਰਨਿਆਂ ਤੇ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਸ੍ਰੀ ਚਰਨ ਕਮਲ ਸ਼ਰਮਾ ਨੇ ਕਿਹਾ ਕਿ ਜਦ ਤਕ ਮੁਲਾਜ਼ਮਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ 6ਵੇਂ ਪੇ ਕਮਿਸ਼ਨ ਰਿਪੋਰਟ ਦੇ ਵਿਚ ਸੁਧਾਰ ਨਹੀਂ ਕੀਤਾ ਜਾਂਦਾ ਤਾਂ ਮੁਲਾਜ਼ਮਾਂ ਦੇ ਰੋਸ ਮੁਜ਼ਾਹਰੇ ਚੱਲਦੇ ਰਹਿਣਗੇ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕੇ ਜਲਦ ਤੋਂ ਜਲਦ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ 6ਵੇਂ ਪੇ ਕਮਿਸ਼ਨ ਦੀ ਨੂੰ ਸੁਧਾਰ ਕਰਕੇ ਲਾਗੂ ਕੀਤਾ ਜਾਵੇ ਤਾਂ ਕੇ ਮੁਲਾਜ਼ਮ ਰੋਸ ਮੁਜ਼ਾਹਰਿਆਂ ਦਾ ਤਿਆਗ ਕਰਕੇ ਆਪਣੀਆਂ ਡਿਊਟੀਆਂ ਤੇ ਜਾ ਸਕਣ ਇਸ ਮੌਕੇ ਤੇ ਚਰਨ ਕਮਲ ਸ਼ਰਮਾ ਦੇ ਨਾਲ਼ ਸੁਖਦੇਵ ਸਿੰਘ ਸੁਪਰਅਡੈਂਟ, ਕਿਪਤਾਨ ਸਿੰਘ ਕੈਪਟਨ ਆਦਿ ਮੁਲਾਜਮ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ