6ਵੇਂਪੇ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਨ  ਲਈ ਮੁਲਾਜ਼ਮਾਂ ਦਾ ਚੌਥੇ ਦਿਨ ਰੋਸ ਮੁਜ਼ਾਹਰਾ ਜਾਰੀ

14

        ਸ਼ਾਹਪੁਰ ਕੰਢੀ 29 ਅਕਤੂਬਰ (ਸੁਖਵਿੰਦਰ ਜੰਡੀਰ) 6 ਵੇਂ ਪੇ ਕਮਿਸ਼ਨ ਦੀਆਂ ਤਰੁਟੀਆਂ ਨੂੰ ਦੂਰ  ਕਰਨ ਲਈ ਰਣਜੀਤ ਸਾਗਰ ਡੈਮ  ਡਰਾਇੰਗ ਅਮਲੇ ਅਤੇ ਕਲੈਰੀਕਲ ਅਮਲੇ ਦੇ  ਸਾਥੀਆਂ ਵਲੋ. ਅੱਜ  ਚੌਥੇ ਦਿਨ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਚਰਨਕਮਲ ਸ਼ਰਮਾ  ਨੇ  ਕਿਹਾ ਕਿ  ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਨੂੰ ਧਰਨਿਆਂ ਤੇ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ  ਸ੍ਰੀ ਚਰਨ ਕਮਲ ਸ਼ਰਮਾ ਨੇ ਕਿਹਾ ਕਿ ਜਦ ਤਕ ਮੁਲਾਜ਼ਮਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ 6ਵੇਂ ਪੇ ਕਮਿਸ਼ਨ ਰਿਪੋਰਟ ਦੇ ਵਿਚ ਸੁਧਾਰ ਨਹੀਂ ਕੀਤਾ ਜਾਂਦਾ  ਤਾਂ ਮੁਲਾਜ਼ਮਾਂ ਦੇ  ਰੋਸ ਮੁਜ਼ਾਹਰੇ ਚੱਲਦੇ ਰਹਿਣਗੇ ਉਨ੍ਹਾਂ ਸਰਕਾਰ ਨੂੰ  ਅਪੀਲ ਕੀਤੀ ਹੈ ਕੇ ਜਲਦ ਤੋਂ ਜਲਦ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ 6ਵੇਂ ਪੇ ਕਮਿਸ਼ਨ ਦੀ ਨੂੰ ਸੁਧਾਰ ਕਰਕੇ ਲਾਗੂ ਕੀਤਾ ਜਾਵੇ ਤਾਂ ਕੇ ਮੁਲਾਜ਼ਮ  ਰੋਸ ਮੁਜ਼ਾਹਰਿਆਂ ਦਾ ਤਿਆਗ ਕਰਕੇ ਆਪਣੀਆਂ ਡਿਊਟੀਆਂ ਤੇ  ਜਾ ਸਕਣ ਇਸ ਮੌਕੇ ਤੇ ਚਰਨ ਕਮਲ ਸ਼ਰਮਾ ਦੇ ਨਾਲ਼ ਸੁਖਦੇਵ ਸਿੰਘ ਸੁਪਰਅਡੈਂਟ, ਕਿਪਤਾਨ  ਸਿੰਘ ਕੈਪਟਨ ਆਦਿ ਮੁਲਾਜਮ ਹਾਜਰ ਸਨ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights