ਬਾਘਾਪੁਰਾਣਾ 6 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾਉਣਾ ਬੰਦੀ ਛੋੜ ਦਿਵਸ ਗੁਰੂਦਵਾਰਾ ਹਰਗੋਬਿੰਦ ਸਰ ਸਾਹਿਬ ਪਾਤਸ਼ਾਹੀ ਛੇਵੀਂ ਬਾਘਾਪੁਰਾਣਾ ਵਿਖੇ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ਼ ਮਨਾਇਆ ਗਿਆ ਇਸ ਮੌਕੇ ਤੇ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਗੁਰੂ ਘਰ ਦੇ ਵਿੱਚ ਅਤਿ ਸੁੰਦਰ ਦੀਪ ਮਾਲਾ ਕੀਤੀ ਗਈ ਅਤੇ ਕੀਰਤਨ ਦਰਬਾਰ ਸਜਾਏ ਗਏ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜ਼ਰੀਆਂ ਭਰੀਆਂ ਅਤੇ ਹਜੂਰੀ ਰਾਗੀ ਭਾਈ ਸਤਪਾਲ ਸਿੰਘ ਦੇ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਖੂਬ ਨਿਹਾਲ ਕੀਤਾ, ਅਤੇ ਸਹਾਇਕ ਗ੍ਰੰਥੀ ਭਾਈ ਇੰਦਰਜੀਤ ਸਿੰਘ ਉਗੋਕੇ ਅਤੇ ਕੰਵਲਜੀਤ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਇਸ ਮੌਕੇ ਤੇ ਪਰਧਾਨ ਮੰਦਰ ਸਿੰਘ, ਸਕੇੈੈਟਰੀ ਕੁਲਵੰਤ ਸਿੰਘ,ਬਾਬਾ ਮਲਕੀਤ ਸਿੰਘ, ਚੀਮਾ,ਨਿਰਮਲ ਸਿੰਘ ਸੇਵਾਦਾਰ,ਜਗਸੀਰ ਸਿੰਘ ਡੇਅਰੀ ਵਾਲਾ, ਬਲਦੇਵ ਸਿੰਘ ਬਰਾੜ, ਬੇਅੰਤ ਸਿੰਘ ਬਰਾੜ, ਕਾਕਾ ਕਰਨ ਪਰੀਤ ਸਿੰਘ ਕੋਟਲਾ,ਸੁਖਪਰੀਤ ਕੌਰ ਕੋਟਲਾ,ਮੈਡਮ ਸੁਰਿੰਦਰ ਕੌਰ ਕੋਟਲਾ,ਹਰਨੀਤ ਕੌਰ ਅਰੋੜਾ,ਮੋਹਣੀ,ਜੱਸੂ ਆਦਿ ਭਾਰੀ ਗਿਣਤੀ ਵਿੱਚ ਸੰਗਤਾਂ ਵੀ ਹਾਜ਼ਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ