ਸ਼ਾਹਪੁਰਕੰਡੀ 9 ਨਵੰਬਰ (ਸੁਖਵਿੰਦਰ ਜੰਡੀਰ) ਰਣਜੀਤ ਸਾਗਰ ਡੈਮ ਵਰਕਸ਼ਾਪਸ ਸਟੈਕਚਰਸ਼ੋਪ ਡਵੀਜ਼ਨ ਵਿੱਚ ਸ੍ਰੀ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਗਈ, ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਸ੍ਰੀ ਰਾਮ ਦਰਸ਼ਨ, ਸ਼੍ਰੀ ਬਿਆਸ ਦੇ ਐਸੀ ਸਾਹਿਬ, ਐਮ.ਐਸ ਗਿੱਲ ਐਕਸ਼ਨ ਸਾਹਿਬ ਤੇ ਹੋਰ ਅਫਸਰ ਸਾਹਿਬਾਨਾਂ ਨੇ ਸਭ ਤੋਂ ਪਹਿਲਾਂ ਹਵਨ ਕੀਤਾ ਅਤੇ ਪੂਜਾ ਕਰਨ ਤੋਂ ਬਾਅਦ ਲੰਗਰ ਲਗਾਏ ਗਏ। ਲੰਗਰ ਦੇ ਵਿੱਚ ਵਰਕਸ਼ਾਪ ਦੇ ਨਾਲ ਹੋਰ ਲੱਗਦੀਆਂ ਡਿਵੀਜ਼ਨ ਅਤੇ ਕਲੋਨੀ ਦੀਆ ਸੰਗਤਾਂ ਲੰਗਰ ਛਕਣ ਪਹੁੰਚੀਆਂ। ਜਾਣਕਾਰੀ ਦਿੰਦੇ ਹੋਏ ਸ੍ਰੀ ਜਗਦੀਸ਼ ਰਾਜ ਫੋਰਮੈਨ, ਪਵਨ ਪਾਲੀ ਨੇ ਦੱਸਿਆ ਕਿ ਹਰ ਸਾਲ ਵਿਸ਼ਵਕਰਮਾ ਦਿਹਾਡ਼ੇ ਤੇ ਲੰਗਰ ਲਗਾਏ ਜਾਂਦੇ ਹਨ ਅਤੇ ਵਰਕਸ਼ਾਪ ਮੁਲਾਜ਼ਮਾਂ ਵੱਲੋਂ ਵੱਖਰੇ ਢੰਗ ਨਾਲ ਹੀ ਮੁਲਾਜ਼ਮਾਂ ਵੱਲੋਂ ਵਿਸ਼ਵਕਰਮਾ ਦਿਵਸ ਤੇ ਪੂਜਾ ਕੀਤੀ ਜਾਂਦੀ ਹੈ। ਵਰਕਸ਼ਾਪ ਨੂੰ ਝੰਡੀਆਂ ਦੇ ਨਾਲ ਸਜਾਇਆ ਜਾਂਦਾ ਹੈ ਅਤੇ ਸਾਰੇ ਹੀ ਵਰਕਰ ਇਕੱਠੇ ਹੋ ਕੇ ਸੇਵਾ ਕਰਦੇ ਹਨ।ਇਸ ਮੌਕੇ ਤੇ ਬਲਵਿੰਦਰ ਸਿੰਘ ,ਜਗਦੀਸ਼ ਰਾਜ ਆਦਿ ਹਾਜ਼ਰ ਸਨ। ਪਾਲੀ ਸਾਹਿਬ, ਅਮਰਜੀਤ ਸਿੰਘ ਜੰਡੀਰ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ