ਪੰਜਾਬ ਸਰਕਾਰ ਦੇ ਫੈਸਲਿਆਂ ਤੋਂ ਲੋਕ ਹਨ ਬੇਹੱਦ ਖੁਸ਼ – ਲੂੰਬਾ, ਵਿਜੇ ਸ਼ਰਮਾ
ਸ਼ਾਹਪੁਰਕੰਢੀ 10 ਨਵੰਬਰ (ਮੁਨੀਸ਼ ਮਹਾਜਨ) -ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਥੋੜ੍ਹੇ ਸਮੇਂ ਵਿੱਚ ਹੀ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਕਈ ਅਜਿਹੇ ਅਹਿਮ ਫੈਸਲੇ ਲਏ ਗਏ ,ਜਿਨ੍ਹਾਂ ਦਾ ਲਾਭ ਪੰਜਾਬ ਦੇ ਲੋਕਾਂ ਨੂੰ ਮਿਲ ਰਿਹਾ ਹੈ , ਅਤੇ ਪੰਜਾਬ ਦੇ ਲੋਕ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਧੰਨਵਾਦ ਕਰ ਰਹੇ ਹਨ । ਅੱਜ ਸ਼ਾਹਪੁਰਕੰਡੀ ਵਿੱਚ ਕੰਮ ਕਰ ਰਹੀ ਇੰਟਕ ਜਥੇਬੰਦੀ ਵੱਲੋਂ ਵੀ ਇਕ ਬੈਠਕ ਇੰਟਕ ਦੇ ਜ਼ਿਲਾ ਪ੍ਰਧਾਨ ਗਿਆਨ ਚੰਦ ਲੂੰਬਾ ਦੀ ਅਗਵਾਈ ਵਿੱਚ ਕੀਤੀ ਗਈ । ਜਿਸ ਵਿਚ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਲਏ ਗਏ ਫ਼ੈਸਲਿਆਂ ਦਾ ਅੱਜ ਪੂਰਾ ਪੰਜਾਬ ਲਾਭ ਲੈ ਰਿਹਾ ਹੈ । ਬੈਠਕ ਵਿੱਚ ਗੱਲਬਾਤ ਕਰਦੇ ਹੋਏ ਪ੍ਰਧਾਨ ਗਿਆਨ ਚੰਦ ਲੂੰਬਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਅਜੇ ਤਕ ਲੋਕਾਂ ਦੇ ਹਿੱਤ ਲਈ ਜਿੰਨੇ ਵੀ ਫੈਸਲੇ ਲਏ ਹਨ । ਪੰਜਾਬ ਦੇ ਲੋਕ ਉਸ ਤੋਂ ਖੁਸ਼ ਹਨ ਉਨ੍ਹਾਂ ਕਿਹਾ ਕਿ ਅਜੇ ਵੀ ਕੁਝ ਅਜਿਹੇ ਕੰਮ ਹਨ ਜਿਨ੍ਹਾਂ ਫਲ ਮੁੱਖ ਮੰਤਰੀ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਹੈ । ਜਿਵੇਂ ਕਿ ਪੰਜਾਬ ਦੇ ਨੌਜਵਾਨ ਅੱਜ ਵੀ ਬੇਰੁਜ਼ਗਾਰ ਘੁੰਮ ਰਹੇ ਹਨ , ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਪੰਜਾਬ ਸਰਕਾਰ ਦਾ ਵਾਅਦਾ ਅਜੇ ਵੀ ਅਧੂਰਾ ਪਿਆ ਹੈ । ਅਜਿਹੇ ਕਈ ਹੋਰ ਕੰਮ ਜਿਨ੍ਹਾਂ ਬਾਰੇ ਮੁੱਖ ਮੰਤਰੀ ਨੂੰ ਜਲਦ ਹੀ ਕੋਈ ਚੰਗਾ ਫ਼ੈਸਲਾ ਸੁਣਾਉਣਾ ਚਾਹੀਦਾ ਹੈ । ਉੱਥੇ ਹੀ ਇੰਟਕ ਦੇ ਪੰਜਾਬ ਵਾਈਸ ਪ੍ਰਧਾਨ ਅਤੇ ਆਰਐਸਡੀ ਪ੍ਰਧਾਨ ਵਿਜੇ ਸ਼ਰਮਾ ਨੇ ਕਿਹਾ ਕਿ ਆਰ ਐਸ ਡੀ ਜੁਗਿਆਲ ਕਲੋਨੀ ਦੇ ਸਰਕਾਰੀ ਮਕਾਨ ਜੋ ਖੰਡਰ ਹੋ ਰਹੇ ਹਨ । ਪੰਜਾਬ ਸਰਕਾਰ ਨੂੰ ਇਨ੍ਹਾਂ ਮਕਾਨਾਂ ਨੂੰ ਲੀਜ਼ ਤੇ ਦੇਣਾ ਚਾਹੀਦਾ ਹੈ ਇਸ ਮੌਕੇ ਉੱਥੇ ਇੰਜੀਨੀਅਰ ਰਾਜੇਸ਼ ਬੱਗਾ ਅਮਰਜੀਤ ਜੰਡੀਰ ਬਲਜਿੰਦਰ ਸਿੰਘ ਟੀਟੂ ਦੇ ਨਾਲ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ