ਬਾਘਾਪੁਰਾਣਾ,16 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਨਸ਼ਾ ਵੇਚਣ ਵਾਲੇ,ਚੋਰੀਆਂ ਕਰਨ ਵਾਲੇ ਅਤੇ ਮੁਸ਼ਟੰਡੇ ਧਿਆਨ ਨਾਲ ਸੁਣ ਲੈਣ ਕਿ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤੀ ਨਾਲ ਪੇਸ਼ ਆਇਆ ਜਾਵੇਗਾ।ਇਹ ਵਿਚਾਰ ਨਵੇਂ ਆਏ ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਨਸ਼ੇ ਵੇਚਣ ਵਾਲੇ ਨੂੰ ,ਚੋਰੀ ਕਰਨ ਵਾਲੇ ਨੂੰ ਅਤੇ ਟ੍ਰੈਕਟਰਾਂ ‘ਤੇ ਉੱਚੀ ਵਜਦੇ ਗਾਣੇ ਅਤੇ ਬੁਲਟ ਮੋਟਰਸਾਈਕਲ ਦਾ ਪਟਾਖੇ ਪਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਬਾਜ ਆ ਜਾਣ ਵਰਨਾ ਬਖਸ਼ੇ ਨਹੀਂ ਜਾਣਗੇ ਅਤੇ ਬਣਦੀ ਕਾਰਵਾਈ ਤੁਰੰਤ ਅਮਲ ‘ਚ ਲਿਆਂਦੀ ਜਾਵੇਗੀ।ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਨਿਸਚਿੰਤ ਹੋ ਜਾਣ ਕਿਉਂਕਿ ਉਨ੍ਹਾਂ ਦੇ ਜਾਨ-ਮਾਲ ਦੀ ਰਾਖੀ ਰੱਖਣ ਲਈ ਉਹ ਵਚਨਬੱਧ ਹਨ ਬੇਸ਼ਰਤੇ ਸ਼ਹਿਰੀ ਆਪਣਾ ਫਰਜ ਅਦਾ ਕਰਨ। ਉਨ੍ਹਾਂ ਕਿਹਾ ਕਿ ਥਾਣੇ ਇਲਾਕੇ ਦੇ ਹਰ ਵਤਵੰਤੇ ਨੂੰ ਮਾਣ-ਸਨਮਾਣ ਦਿੱਤਾ ਜਾਵੇਗਾ ਬੇਸ਼ਰਤੇ ਉਹ ਗਲਤ ਅਨਸਰ ਦੀ ਮਦਦ ‘ਤੇ ਨਾ ਆਉਣ।ਇਸ ਮੌਕੇ ਮੁੱਖ ਮੁਨਸ਼ੀ ਵੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ