ਬਾਘਾਪੁਰਾਣਾ 17 ਨਵੰਬਰ (ਰਾਜਿੰਦਰ ਸਿੰਘ ਕੋਟਲਾ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਲਏ ਗਏ ਫੈਂਸਲਿਆਂ ਕਰਕੇ ਲੋਕ ਬਾਗੋ-ਬਾਗ ਹੋ ਗਏ ਹਨ 2022 ‘ਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ ਸੀ ਸੈਲ ਪੰਜਾਬ ਦੇ ਵਾੲੀਸ ਚੇਅਰਮੈਨ ਤੇ ਬਲਾਕ ਸੰਤਰੀ ਮੈਂਬਰ ਸੁਰਿੰਦਰ ਸਿੰਘ ਸ਼ਿੰਦਾ ਨੇ ‘ਨਜ਼ਰਾਨਾ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੇ ਲੰਬੇ ਸਮੇਂ ਤੋਂ ਖੜ੍ਹੇ ਬਿਜਲੀ ਦੇ ਬਿੱਲ,ਬੁਢਾਪਾ ਪੈਨਸ਼ਨ ਦੁੱਗਨੀ,ਬਿਜਲੀ ਦੇ ਰੇਟ ਸਾਰੇ ਸੂਬਿਆਂ ਨਾਲੋਂ ਘੱਟ, ਰੇਤ -ਬਜਰੀ ਦੇ ਰੇਟ ਘੱਟ ਤੇ ਰੋਡਵੇਜ ਬੱਸਾਂ ਦੀ ਆਮਦਨ ‘ਚ ਬੇਹਿਤਾਸ਼ਾ ਵਾਧਾ ਜਿਨ੍ਹਾਂ ਕੰਮਾਂ ਕਰਕੇ ਮੁੱਖ ਮੰਤਰੀ ਚੰਨੀ ਸਾਹਬ ਨੇ ਲੋਕਾਂ ਦੇ ਦਿਲ ਜਿੱਤ ਲਏ ਹਨ।ਉਨ੍ਹਾਂ ਕਿਹਾ ਕਿ ਚੰਨੀ ਸਾਹਿਬ ਦੀ ਦੂਰਅੰਦੇਸ਼ੀ ਸੋਚ ਸਦਕਾ ਲੋਕਾਂ ਨੇ ਦੁਬਾਰਾ ਫਿਰ ਕਾਂਗਰਸ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ ਜਿਸ ਕਰਕੇ ਵਿਰੋਧੀ ਪਾਰਟੀਆਂ ਜੋ ਸੁਪਨਿਆਂ ‘ਚ ਆਪੋ-ਆਪਣੀ ਸਰਕਾਰ ਬਣਾਈ ਬੈਠੀਆਂ ਸਨ ਹੁਣ ਸੋਚਣ ਲਈ ਮਜਬੂਰ ਹੋ ਗਈਆਂ ਹਨ ਕਿ ਜੋ ਉਹ ਕੰਮਾਂ ਬਾਰੇ ਸਬਜਬਾਗ ਦਿਖਾ ਰਹੇ ਹਨ ਉਹ ਕੰਮ ਮੁੱਖ ਮੰਤਰੀ ਦੇ ਸੱਚ ‘ਚ ਕਰ ਦਿਖਾਏ ਹਨ।
Author: Gurbhej Singh Anandpuri
ਮੁੱਖ ਸੰਪਾਦਕ