ਵੱਖ ਵੱਖ ਥਾਂਵਾਂ ਤੇ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ ਸਵਾਗਤ
ਕਰਤਾਰਪੁਰ 17 ਨਵੰਬਰ (ਭੁਪਿੰਦਰ ਸਿੰਘ ਮਾਹੀ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਜੀ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ, ਗਤਕਾ ਪਾਰਟੀਆਂ, ਕੀਰਤਨੀ ਜਥੇ ਅਤੇ ਬੈਂਡ ਪਾਰਟੀਆਂ ਵੱਲੋਂ ਨਗਰ ਕੀਰਤਨ ਵਿੱਚ ਹਾਜਿਰੀ ਭਰੀ ਗਈ।
ਇਸ ਨਗਰ ਕੀਰਤਨ ਦਾ ਸਵਾਗਤ ਸ਼ਹਿਰ ਦੇ ਵੱਖ ਵੱਖ ਗਲੀ/ਮੁਹੱਲਿਆਂ ਤੇ ਬਜਾਰਾਂ ਵਿਚ ਸੰਗਤਾਂ ਵਲੋਂ ਫੁਲਾਂ ਦੀ ਵਰਖਾ ਕਰਂਕੇ ਅਤੇ ਵੱਖ ਵੱਝ ਪਦਾਰਥਾਂ ਦੇ ਲੰਗਰ ਲਗਾ ਕੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਜਿਸ ਦੇ ਚਲਦਿਆਂ ਜੀ ਟੀ ਰੋਡ ਤੇ ਸੋਹਲ ਫਾਸਟ ਫੂਡ, ਫਰਨੀਚਰ ਬਜਾਰ ਚ ਸੰਗਤਾਂ ਵਲੋਂ ਗੁਰਦੁਆਰਾ ਟਾਹਲੀ ਮੁੱਹਲਾ ਵਿਖੇ, ਰਾਜਨ ਚੋਂੱਕ ਚ ਕਰਤਾਰ ਡੈਂਟਲ ਵਲੋਂ, ਭਗਤ ਸਿੰਘ ਚੋਂੱਕ ਚ ਪੁਰੇਵਾਲ ਪਰਿਵਾਰ ਵਲੋਂ, ਵਿਸ਼ਵਕਰਮਾਂ ਭਵਨ ਨਜਦੀਕ ਦੁਕਾਨਦਾਰਾਂ ਵੱਲੋਂ, ਦੁਕਾਨਦਾਰ ਸੁਰਜੀਤ ਸਿੰਘ ਅਰੋੜਾ ਵਲੋਂ ਖਲੀਫਾ ਗੇਟ, ਮਠਾੜੂ ਪਰਿਵਾਰ ਵੱਲੋਂ ਮੁੱਹਲਾ ਕਾਲੇਵਾਲਾ, ਸੰਗਤ ਦਿਆਲਪੁਰ ਗੇਟ, ਸੰਗਤ ਮੁਹੱਲਾ ਭਾਈ ਭਾਰਾ, ਸੰਗਤ ਦਿੱਲੀ ਗੇਟ ਆਦਿ ਹੋਰ ਵੀ ਸ਼ਰਧਾਲੂਆਂ ਵਲੋਂ ਫਲਾਂ, ਬਿਸਕੂਟਾਂ, ਚਾਹ ਪਕੋੜੇਆਂ, ਲੰਗਰ ਪ੍ਰਸਾਦਿਆਂ, ਕੜਾਹ ਪ੍ਰਸਾਦ ਅਤੇ ਪਾਣੀ ਦਾ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ। ਇਹ ਨਗਰ ਕੀਰਤਨ ਸਾਰੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰੂਦਵਾਰਾ ਥੰਮ ਜੀ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮੌਕੇ ਜਥੇਦਾਰ ਰਣਜੀਤ ਸਿੰਘ ਕਾਹਲੋਂ, ਮੈਨੇਜਰ ਸ. ਲਖਵੰਤ ਸਿੰਘ, ਗ੍ਰੰਥੀ ਭਾਈ ਜਰਨੈਲ ਸਿੰਘ, ਬਲਵਿੰਦਰ ਸਿੰਘ ਤਿੰਮੋਵਾਲ, ਹਰਦੀਪ ਸਿੰਘ, ਲਖਵੀਰ ਸਿੰਘ, ਰਛਪਾਲ ਸਿੰਘ ਮੁੰਡਾ ਪਿੰਡ, ਅਵਤਾਰ ਸਿੰਘ, ਗੁਰਦਿਆਲ ਸਿੰਘ ਢਿੱਲੋਂ, ਜਸਵਿੰਦਰ ਸਿੰਘ ਬਸਰਾ, ਚੜ੍ਹਤ ਸਿੰਘ ਔਜਲਾ, ਭਜਨ ਸਿੰਘ ਧੀਰਪੁਰ, ਗੁਰਪ੍ਰੀਤ ਸਿੰਘ ਖਾਲਸਾ, ਤਜਿੰਦਰ ਸਿੰਘ ਖਾਲਸਾ, ਮਨਜੀਤ ਸਿੰਘ, ਹਰਜੀਤ ਸਿੰਘ ਟਿੰਕੂ, ਗੁਰਦਿੱਤ ਸਿੰਘ, ਨਵਜੋਤ ਸਿੰਘ ਹੁੰਝਣ, ਜਗਦੀਪ ਸਿੰਘ ਬੱਬੂ, ਰਣਵੀਰ ਸਿੰਘ, ਰਣਜੀਤ ਸਿੰਘ ਭੰਡਾਲ, ਡਾ. ਕਰਨੈਲ ਸਿੰਘ, ਹਰਪ੍ਰੀਤ ਸਿੰਘ, ਚਰਨਜੀਤ ਪੂਰੇਵਾਲ, ਗਗਨ ਪੂਰੇਵਾਲ, ਦਰਸ਼ਨ ਸਿੰਘ, ਨਿਰਵੈਰ ਸਿੰਘ, ਸਰਬਜੀਤ ਸਿੰਘ, ਪਾਲੀ ਸਿੰਘ, ਮਨਮੋਹਨ ਸਿੰਘ ਭੁੱਲਰ, ਬਲਬੀਰ ਸਿੰਘ, ਜੁਝਾਰ ਸਿੰਘ ਸੱਗੂ, ਦੀਪਕ ਸ਼ਰਮਾਂ, ਗਿਆਨ ਕੌਰ ਪੂਰੇਵਾਲ, ਕੌਂਸਲਰ ਬਲਵਿੰਦਰ ਕੌਰ, ਕੌਂਸਲਰ ਮਨਜਿੰਦਰ ਕੌਰ, ਅਮਰਜੀਤ ਕੌਰ ਢਿੱਲੋਂ, ਸ਼ਰਨਜੀਤ ਕੌਰ, ਜਤਿੰਦਰ ਕੌਰ ਪਰਮਜੀਤ ਕੌਰ, ਗਗਨਦੀਪ ਕੌਰ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਿਰ ਸਨ।
Author: Gurbhej Singh Anandpuri
ਮੁੱਖ ਸੰਪਾਦਕ