ਭਾਈ ਹਰਜਿੰਦਰ ਸਿੰਘ ਮਾਝੀ ਤਿੰਨੇ ਦਿਨ ਸੰਗਤਾਂ ਨੂੰ ਕਥਾ-ਕੀਰਤਨ ਰਾਹੀਂ ਨਿਹਾਲ ਕਰਨਗੇ।
ਬਾਘਾਪੁਰਾਣਾ,26.ਨਵੰਬਰ (ਰਾਜਿੰਦਰ ਸਿੰਘ ਕੋਟਲਾ):ਇੱਥੋਂ ਨੇੜਲੇ ਪਿੰਡ ਕੋਟਲਾ ਮਿਹਰ ਸਿੰਘ ਵਾਲਾ ਨੇੜੇ ਬਾਘਾਪੁਰਾਣਾ ਜਿਲਾ ਮੋਗਾ ਵਿਖੇ ਸ੍ਰੀ ਗੁਰੂ ਰਾਮਦਾਸ ਸੇਵਾ ਕਮੇਟੀ, ਗੁਰਦੁਆਰਾ ਗੁਰੂ ਗਿਆਨ ਪ੍ਰਬੰਧਕ ਕਮੇਟੀ,ਮਨੁੱਖਤਾ ਦੀ ਸੇਵਾ ਕਮੇਟੀ, ਨਿਸ਼ਕਾਮ ਸੇਵਾ ਸੁਸਾਇਟੀ ਸਮੂਹ ਸਾਧ ਸੰਗਤ ਅਤੇ ਐਨ ਆਰ ਆਈ ਵੀਰਾਂ ਅਤੇ ਸਹਿਯੋਗੀ ਜੱਬੰਦੀਆਂ ਦੇ ਸਹਿਯੋਗ ਨਾਲ ਇੱਕ ਵਿਸਾਲ ਗੁਰਮਤਿ ਸਮਾਗਮ 27/28/29 ਨਵੰਬਰ ਰਾਤ ਨੂੰ ਕਰਵਾਇਆ ਜਾ ਰਿਹਾ ਜਿਸ ‘ਚ ਤਿੰਨੇ ਦਿਨ ਉੱਘੇ ਪੰਥਕ ਪ੍ਰਚਾਰਕ ਭਾਈ ਹਰਜਿੰਦਰ ਸਿੰੰਘ ਮਾਝੀ ਸੰਗਤਾਂ ਨੂੰ ਕਥਾ-ਕੀਰਤਨ ਰਾਹੀ ਨਿਹਾਲ ਕਰਨਗੇ। 27 ਨਵੰਬਰ ਸ਼ਾਮ 07 ਵਜੇ ਭਾਈ ਲਖਵੀਰ ਦਿੰਘ ਤੇੜੀ ਵਾਲੇ ਅਤੇ 28 ਨੂੰ ਬੀਬੀ ਦਲੇਰ ਕੌਰ ਦਾ ਪੰਥਕ ਢਾਡੀ ਜੱਥਾ ਅਤੇ 29 ਨੂੰ ਪੰਥਕ ਕਵੀਸ਼ਰ ਭਾਈ ਮਹਿਲ ਚੰਡੀਗ੍ਹੜ ਕਵੀਸ਼ਰੀ ਜੱਥੇ ਵੱਲੋਂ ਵਾਰਾਂ ਰਾਹੀਂ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਸਮੂਹ ਪਰਬੰਧਕਾਂ ਵੱਲੋਂ ਸੰਗਤਾਂ ਨੂੰ ਸਮੇਂ ਸਿਰ ਗੁਰਮਤਿ ਵਿੱਚ ਵੱਧ ਚੜਕੇ ਪਹੁੰਚਣ ਦੀ ਅਪੀਲ ਕੀਤੀ।
Author: Gurbhej Singh Anandpuri
ਮੁੱਖ ਸੰਪਾਦਕ