ਭੋਗਪੁਰ 2 ਦਸੰਬਰ (ਸੁਖਵਿੰਦਰ ਜੰਡੀਰ) ਅਮਨ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਹੁੱਸਨ ਮੁੰਡਾ ਜਲੰਧਰ ਵੱਲੋਂ ਐਸ,ਐੱਸ ਪੀ ਜਲੰਧਰ ਨੂੰ ਇੱਕ ਦਰਖਾਸਤ ਦਿੱਤੀ ਗਈ ਅਮਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਐਸ ਐਸ ਪੀ ਜਲੰਧਰ ਨੂੰ ਦਰਖ਼ਾਸਤ ਦਿੱਤੀ ਗਈ ਹੈ ਕੀ ਉਹਨਾਂ ਦੇ ਨਾਲ 3 ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ 16 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਕੁਲਜੀਤ ਸਿੰਘ ਉਰਫ ਕਿੰਦੀ, ਪੁੱਤਰ ਮੱਖਣ ਸਿੰਘ ਪਿੰਡ ਰਜ਼ਬ ਥਾਣਾ ਕਰਤਾਰਪੁਰ,ਮਨਦੀਪ ਸਿੰਘ ਪੁੱਤਰ ਮਦਨ ਵਾਸੀ ਹਸਨ ਮੂੰਡਾ, ਅਤੇ ਨਾਲ ਦੋ ਔਰਤਾਂ ਹਨ ਨੇ ਸਾਜਿਸ਼ ਤਹਿਤ ਵਿਦੇਸ਼ ਭੇਜਣ ਦੇ ਨਾਂ ਤੇ 16 ਲੱਖ ਦੀ ਠੱਗੀ ਮਾਰੀ ਉਨ੍ਹਾਂ ਕਿਹਾ ਜਦ ਇਨ੍ਹਾਂ ਕੋਲੋਂ ਆਪਣਾ ਪਾਸਪੋਰਟ ਅਤੇ ਰਕਮ ਲੈਣ ਲਈ ਕਿਹਾ ਗਿਆ ਤਾਂ ਅਗੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਉਨ੍ਹਾਂ ਕਿਹਾ ਮੈਨੂੰ ਲੰਬੇ ਸਮੇਂ ਤੋ ਲਾਰਾ ਲਗਾਉਂਦੇ ਰਹੇ ਅਤੇ ਟਾਲ-ਮਟੋਲ ਕਰਦੇ ਰਹੇ, ਉਨ੍ਹਾਂ ਦੱਸਿਆ ਕਿ ਅਕੌਡ ਦੇ ਵਿਚੋਂ ਟਰਾਂਸਫਰ ਕੀਤੇ ਹੋਏ ਪੈਸੇ ਸਭ ਸਬੂਤ ਐਸਐਸਪੀ ਸਾਹਿਬ ਨੂੰ ਪੇਸ਼ ਕੀਤੇ ਗਏ ਹਨ, ਉਨ੍ਹਾਂ ਕਿਹਾ ਕੀ ਏਜੰਟਾਂ ਵੱਲੋਂ ਵਾਰ ਵਾਰ ਧਮਕਾਉਣ ਤੇ ਅੱਜ ਐਸਐਸਪੀ ਸਾਬ ਨੂੰ ਦਰਖ਼ਾਸਤ ਦਿੱਤੀ ਗਈ ਹੈ ਅਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ
Author: Gurbhej Singh Anandpuri
ਮੁੱਖ ਸੰਪਾਦਕ