ਭੋਗਪੁਰ 3 ਦਸੰਬਰ (ਸੁਖਵਿੰਦਰ ਜੰਡੀਰ) ਪਿੰਡ ਪੰਚਰਗਾ ਹਲਕਾ ਕਰਤਾਰਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਸਾਂਝੀ ਰੈਲੀ ਕੀਤੀ ਗਈ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਅਤੇ ਪਹੁੰਚੇ ਹਲਕਾ ਕਰਤਾਰਪੁਰ ਤੋਂ ਗੱਠਜੋੜ ਦੇ ਸਾਝੇਂ ਉਮੀਦਵਾਰ ਬਸਪਾ ਆਗੂ ਬਲਵਿੰਦਰ ਕੁਮਾਰ ਕੋਟਲੀ ਦੀ ਅਗਵਾਈ ਹੇਠ ਕੀਤੀ ਰੈਲੀ ਵਿੱਚ ਭਰਵੇੰ ਇਕੱਠ ਨੂੰ ਸੰਬੋਧਨ ਕੀਤਾ । ਉਨ੍ਹਾਂ ਅਕਾਲੀ ਦਲ ਵੱਲੋਂ ਦਸ ਸਾਲ ਸਰਕਾਰ ਚਲਾ ਕੇ ਕੀਤੇ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੀ ਵਾਰੀ ਦਸ ਸਾਲਾਂ ਚ ਜੋ ਬਾਦਲ ਸਰਕਾਰ ਨੇ ਕੰਮ ਕੀਤੇ ਸਨ ਉਹ ਪੰਜਾਬ ਦੇ ਲੋਕਾਂ ਨੂੰ ਕਦੇ ਭੁਲਣੇ ਨਹੀਂ ਹਨ। ਉਨ੍ਹਾਂ ਕਿਹਾ ਕਿ 2022 ਵਿੱਚ ਅਕਾਲੀ-ਬਸਪਾ ਗੱਠਜੋੜ ਹੂੰਝਾਫੇਰ ਜਿੱਤ ਪਰਾਪਤ ਕਰਕੇ ਸਰਕਾਰ ਬਣਾਏਗਾ ਅਤੇ ਵਿਕਾਸ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਜਣਗੇ । ਉਨ੍ਹਾਂ ਨੇ ਕਰਤਾਰਪੁਰ ਹਲਕੇ ਦੇ ਸਰਬਪੱਖੀ ਵਿਕਾਸ ਦੇ ਲਈ 2022 ਵਿੱਚ ਹਲਕਾ ਕਰਤਾਰਪੁਰ ਤੋਂ ਗੱਠਜੋੜ ਦੇ ਸਾਝੇਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਕੋਟਲੀ ਨੂੰ ਜਿਤਾਉਣ ਦੀ ਅਪੀਲ ਕੀਤੀ , ਇਸ ਮੌਕੇ ਤੇ ਅਕਾਲੀ ਆਗੂ ਗਰਦੀਪ ਸਿੰਘ ਲਾਹਦੜਾ ਹਰਬੋਲੀਨਦਰ ਸਿੰਘ ਬੋਲੀਨਾ ਆਦਿ ਅਕਾਲੀ ਆਗੂ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ