ਜੁਗਿਆਲ 3 ਦਸੰਬਰ (ਸੁਖਵਿੰਦਰ ਜੰਡੀਰ) ਇੰਪਲਾਈਜ਼ ਐਂਡ ਮਜ਼ਦੂਰ ਯੂਨੀਅਨ ਆਰ ਐਸ ਡੀ ਪੰਜਾਬ ਦੀ ਵਿਸ਼ੇਸ਼ ਮੀਟਿੰਗ ਕਲੇਰ ਰੈਸਟੋਰੈਂਟ ਵਿਚ ਕੀਤੀ ਗਈ।ਇਸ ਮੌਕੇ ਤੇ ਇੰਪਲਾਈਜ਼ ਐਂਡ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਜੰਡੀਰ, ਪ੍ਰਕਾਸ ਸਿੰਘ ਗੋਰਾ ਕਾਰਜਕਾਰੀ ਪ੍ਰਧਾਨ, ਬਾਬਾ ਬਲਵੀਰ ਸਿੰਘ ਨਾਮਧਾਰੀ ਖਜ਼ਾਨਚੀ, ਰਾਜੇਸ਼ ਰੰਧਾਵਾ ਚੇਅਰਮੈਨ।ਰਣਜੀਤ ਸਾਗਰ ਡੈਮ ਦੇ ਮੁਲਾਜ਼ਮ ਜੋ ਕਿ ਲੰਮੇ ਸਮੇਂ ਤੋਂ ਨੌਕਰੀ ਕਰ ਰਹੇ ਹਨ।ਉਨ੍ਹਾਂ ਦੀ ਰਿਹਾਇਸ਼ੀ ਕਲੋਨੀ ਇਸ ਵਕਤ ਜੋ ਕਿ ਖੰਡਰ ਦਾ ਰੂਪ ਧਾਰਨ ਕਰ ਰਹੀ ਹੈ।ਇਸ ਕਲੋਨੀ ਦੇ ਸਬੰਧ ਵਿਚ ਮੀਟਿੰਗ ਵਿਚ ਗੱਲਬਾਤ ਕੀਤੀ ਗਈ।ਖੇਤੀਬਾੜੀ ਬੈਂਕ ਚੇਅਰਮੈਨ ਅਵਤਾਰ ਸਿੰਘ ਕਲੇਰ ਵੱਲੋ ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਪਹਿਲ ਦੇ ਤੌਰ ਤੇ ਗੱਲਬਾਤ ਕੀਤੀ ਗਈ ਕਿ ਮੁਲਾਜ਼ਮਾਂ ਦੀ ਰਿਹਾਇਸ਼ੀ ਕਲੋਨੀੇ ਮੁਲਾਜ਼ਮਾਂ ਨੂੰ ਲੀਜ਼ ਤੇ ਦਿੱਤੀ ਜਾਵੇ।ਉਨ੍ਹਾਂ ਕਿਹਾ ਮੁਲਾਜ਼ਮਾਂ ਨੂੰ ਕੁਵਾਟਰ ਲੀਝ ਤੇ ਦੇਣ ਦੇ ਨਾਲ ਸਰਕਾਰ ਨੂੰ ਬਹੁਤ ਜ਼ਿਆਦਾ ਮੁਨਾਫਾ ਹੋਵੇਗਾ, ਅਤੇ ਇਲਾਕੇ ਦੀ ਸੁੰਦਰਤਾ ਵੀ ਕੈਮ ਰਹੇਗੀ, ਖੇਤੀਬਾੜੀ ਬੈਂਕ ਚੇਅਰਮੈਨ ਅਵਤਾਰ ਸਿੰਘ ਕਲੇਰ ਨੇ ਕਿਹਾ ਕਿ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਵਿਸ਼ਵਾਸ਼ ਦਵਾਇਆ ਹੈ ਕਿ ਮੁਲਾਜ਼ਮਾਂ ਨੂੰ ਰਿਹਾਇਸ਼ੀ ਕ ਕਵਾਟਰ ਲੀਜ ਤੇ ਦਿੱਤੇ ਜਾਣ ਗੇ।ਇਸ ਮੌਕੇ ਤੇ ਬਲਵੀਰ ਸਿੰਘ ,ਦੇਸ ਰਾਜ ,ਜਸਵੀਰ ਸਿੰਘ ਮੁਖਤਿਆਰ,ਦਲਾਵਰ ਸਿੰਘ, ਦੇਵੀ ਬਰਵਿੰਦਰ ਸਿੰਘ, ਅਵਤਾਰ ਸਿੰਘ ਆਦਿ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ