ਬਾਘਾ ਪੁਰਾਣਾ 03 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਬਾਘਾ ਪੁਰਾਣਾ ਵਲੋਂ ਸਥਾਨਕ ਸ਼ਹਿਰ ਦੀ ਸੁਭਾਸ਼ ਦਾਣਾ ਮੰਡੀ ਵਿਖੇ 4 ਦਸੰਬਰ ਦਿਨ ਸ਼ਨੀਵਾਰ ਨੂੰ ਰਾਤ 8 ਵਜੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਸਾਲਾਸਰ ਹਨੂੰਮਾਨ ਜੀ ਦਾ 15ਵਾਂ ਸਲਾਨਾ ਵਿਸ਼ਾਲ ਜਾਗਰਣ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਸ੍ਰੀ ਸਾਲਾਸਰ ਸੇਵਾ ਮੰਡਲ ਸੇਵਾਦਾਰਾਂ ਵੱਲੋਂ ਜੋਤ ਲੈ ਕੇ ਆਉਣ ਤੇ ਸ਼ਹਿਰ ਨਿਵਾਸੀਆਂ ਵੱਲੋਂ ਕੀਤਾ ਗਿਆ ਸ੍ਰੀ ਸਾਲਾਸਰ ਸੇਵਾ ਮੰਡਲ ਫੁੱਲਮਾਲਾ ਫੁੱਲ ਸੁੱਟ ਕੇ ਅਤੇ ਭੰਗਡ਼ੇ ਪਾ ਕੇ ਕੀਤਾ ਸਵਾਗਤ ਸ਼ਹਿਰ ਮੰਡਲ ਦੇ ਪ੍ਰਧਾਨ ਵਿਜੇ ਗੁਪਤਾ ਨੇ ਦੱਸਿਆ ਕਿ ਧਾਰਮਿਕ ਕਲਾਕਾਰ ਘਨੱਈਆ ਮਿੱਤਲ ਚੰਡੀਗਡ਼੍ਹ, ਸੁਰਭੀ ਚਤੁਰਵੇਦੀ ਜੈਪੁਰ ਅਤੇ ਸੁਮਿਤ ਮਿੱਤਲ ਬਾਘਾ ਪੁਰਾਣਾ ਵਾਲੇ ਭੇਟਾਂ ਰਾਹੀਂ ਭਗਵਾਨ ਹਨੂੰਮਾਨ ਜੀ ਦੀ ਮਹਿਮਾ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਭਗਤੀ ਦੇ ਰੰਗ ਵਿੱਚ ਰੰਗਣਗੇ।ਸਟੇਜ ਦਾ ਉਦਘਾਟਨ ਅਸ਼ੋਕ ਕੁਮਾਰ ਸ਼ਰਮਾ ਆਪਣੇ ਕਰ ਕਮਲਾਂ ਨਾਲ ਕਰਨਗੇ।ਇਸ ਜਾਗਰਣ ਨੂੰ ਲੈ ਕੇ ਸੰਗਤਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਧਾਨ ਵਿਜੇ ਗੁਪਤਾ ਨੇ ਇਹ ਵੀ ਦੱਸਿਆ ਕਿ 3 ਦਸੰਬਰ ਨੂੰ ਸ੍ਰੀ ਸਾਲਾਸਰ ਧਾਮ ਤੋਂ ਪਵਿੱਤਰ ਜੋਤ ਲਿਆਂਦੀ ਜੋ ਕਿ ਜਾਗਰਣ ਵਾਲੀ ਰਾਤ ਨੂੰ ਸੁੰਦਰ ਸਜਾਏ ਪੰਡਾਲ ਵਿੱਚ ਸੁਸ਼ੋਭਿਤ ਕੀਤੀ ਜਾਵੇਗੀ,ਉਨ੍ਹਾਂ ਦੱਸਿਆ ਕਿ ਮੰਡਲ ਵਲੋਂ ਜਾਗਰਣ ਸਬੰਧੀ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਇਸ ਮੌਕੇ ਸੈਕਟਰੀ ਯੋਗੇਸ਼ ਜਿੰਦਲ, ਜੁਆਇੰਟ ਸੈਕਟਰੀ ਆਸ਼ੂਤੋਸ਼ ਭੰਡਾਰੀ, ਖਜ਼ਾਨਚੀ ਜਸਪਾਲ ਗੋਇਲ,ਪਵਨ ਗੋਇਲ ਪਰਧਾਨ,ਮਨੀ ਸਿੰਗਲਾ ਪੱਤਰਕਾਰ ,ਗੌਰਵ ਖੁਰਾਣਾ,ਰਮੇਸ਼ ਕੁਮਾਰ ਟੋਨੀ, ਜਗਸੀਰ ਕੁਮਾਰ, ਅਮਿਤ ਗੋਇਲ, ਦਲੀਪ ਕੁਮਾਰ,ਸਤੀਸ਼ ਕੁਮਾਰ,ਸੂਰਜ ਪ੍ਰਕਾਸ਼,ਰਾਜ ਕਟਾਰੀਆ,ਵਿਜੇ ਅੰਮ੍ਰਿਤਪਾਲ, ਰਾਹੁਲ ਸ਼ਾਹੀ, ਵਿਸ਼ਾਲ ਸ਼ਾਹੀ, ਸੰਜੀਵ ਗਰਗ,ਅਮਿਤ ਜਿੰਦਲ,ਭਾਰਤ ਭੂਸ਼ਨ ਮਿੱਤਲ,ਕਮਲ ਕਿਸ਼ੋਰ,ਸ਼ਿਵ ਕੁਮਾਰ, ਰਾਜ ਕੁਮਾਰ,ਮੁਕੇਸ਼ ਨੌਹਰੀਆ ਪ੍ਰੈੱਸ,ਰਾਜ ਕੁਮਾਰ ਵਿੱਕੀ,ਅਨਮੋਲ ਠੁਕਰਾਲ, ਸਾਹਿਲ ਅਰੋਡ਼ਾ,ਸੂਰਜ ਗਰਗ,ਉਦਿਤ ਬਾਂਸਲ, ਰਮਨ ਕੁਮਾਰ ਗਰਗ, ਮਨਦੀਪ ਕੱਕਡ਼ ਗਊ ਸੇਵਾ ਮੰਡਲ ਸੁਰਿੰਦਰ ਬਾਂਸਲ ਸਾਲਾਸਰ ਬੱਸ ਸੇਵਾ ਮੰਡਲ ਸੰਤੋਸ਼ੀ ਭਜਨ ਮੰਡਲੀ ਆਗੂ ਮੰਡਲੀ ਰਾਕੇਸ਼ ਗੁਪਤਾ ਸਰੋਜ ਮਨੀ ਸੁਮਨ ਸੁਨੀਤਾ ਮਨੀ ਪਰਮਜੀਤ ਭਜਨ ਮੰਡਲੀ ਅਤੇ ਕਵਿਤਾ ਸ਼ਾਹੀ ਐਮ.ਸੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ