ਭੋਗਪੁਰ 5 ਦਸੰਬਰ (ਸੁਖਵੰਦਿਰ ਜੰਡੀਰ)ਭੋਗਪੁਰ ਵਿਧਾਨ ਸਭਾ ਹਲਕਾ ਆਦਮਪੁਰ ਦੇ ਬਹੁਤ ਸਾਰੇ ਪ੍ਰਮੁੱਖ ਕਾਂਗਰਸੀ ਆਗੂਆਂ ਜਿਨ੍ਹਾਂ ਚ ਬਲਾਕ ਪ੍ਰਧਾਨ ਪਰਮਿੰਦਰ ਸਿੰਘ, ਮੱਲੀ, ਜਨਰਲ ਸਕੱਤਰ ਜਸਵੀਰ ਸਿੰਘ ਸੈਣੀ, ਕੌਂਸਲਰ ਸੰਤੋਸ਼ ਕੌਰ, ਕੌਂਸਲਰ ਜਸਪਾਲ ਸਿੰਘ, ਕੌਂਸਲਰ ਸਤਪਾਲ ਅਟਵਾਲ ਨੇ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕੇ ਆਰਹੀਆਂ 2022 ਦੀਆਂ ਚੋਣਾਂ ਦੇ ਵਿਚ ਹਲਕਾ ਆਦਮਪੁਰ ਦੇ ਸਥਾਨਕ ਕਾਂਗਰਸੀ ਆਗੂ ਨੂੰ ਵਿਧਾਨ ਸਭਾ ਚੋਣਾਂ ਦੇ ਵਿਚ ਉਮੀਦਵਾਰ ਨਾ ਬਣਾਉਣ ਦੇ ਕਾਰਨ ਪੈਰਾਸ਼ੂਟ ਰਾਹੀਂ ਚੋਣ ਲੜਨ ਵਾਲੇ ਬਾਹਰਲੇ ਕਾਂਗਰਸੀ ਉਮੀਦਵਾਰ ਨੂੰ ਹਾਰ ਦਾ ਮੂੰਹ ਵੇਖਣਾ ਪੈ ਰਿਹਾ ਹੈ, ਓਨਾ ਕਿਹਾ ਕਿ ਜਿਹੜੇ ਬਾਹਰਲੇ ਨਮੇਦਿਆ ਹਲਕਾ ਇੰਚਾਰਜਾਂ ਦੀ ਵਜ੍ਹਾ ਦੇ ਕਾਰਨ ਹਲਕਾ ਆਦਮਪੁਰ ਦਾ ਸਰਵ ਪੱਖੀ ਵਿਕਾਸ ਪੱਖੋਂ ਪਛੜ ਕੇ ਰਹਿ ਗਿਆ ਹੈ, ਉਨ੍ਹਾਂ ਕਿਹਾ ਕਿ ਸਥਾਨਕ ਕਾਂਗਰਸੀ ਆਗੂ ਹਲਕੇ ਦਾ ਨਾਮ ਕਰਕੇ ਪੰਜਾਬ ਸਰਕਾਰ ਵੱਲੋਂ ਵਿਕਾਸ ਕੰਮਾਂ ਲਈ ਆਈਆਂ ਗਰਾਂਟਾਂ ਵੀ ਵਾਪਸ ਹੋ ਜਾਂਦੀਆਂ ਹੋ ਰਹੀਆਂ ਹਨ ਅਤੇ ਕੌਂਸਲਰ ਭੋਗਪੁਰ ਦੀ ਚੌਣ ਵਿਚ ਬਹੁ ਗਿਣਤੀ ਕਾਂਗਰਸ ਪਾਰਟੀ ਦੇ ਕੌਸਲਰ ਜਿੱਤਣ ਦੇ ਬਾਵਜੂਦ ਕੌਂਸਲਰ ਤੇ ਕਬਜ਼ਾ ਨਹੀਂ ਕਰ ਸਕੇ, ਕਾਂਗਰਸੀ ਆਗੂਆਂ ਨੇ ਕਿਹਾ ਕਿ ਜਦੋਂ ਪੈਰਾਸ਼ੂਟ ਰਾਹੀਂ ਬਾਹਲਾ ਕਾਂਗਰਸੀ ਆਗੂ ਚੋਣ ਹਾਰ ਜਾਂਦਾ ਰਿਹਾ ਤਾਂ ਹਾਰ ਤੋਂ ਬਾਅਦ ਹਲਕੇ ਵਿਚ ਆਉਂਦਾ ਹੀ ਨਹੀਂ ਰਿਹਾ, ਜਿਸ ਕਾਰਨ ਸਥਾਨਕ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਭੈੜੀ ਦੁਰਦਸ਼ਾ ਹੁੰਦੀ ਰਹੀ ਹੈ, ਜੇਕਰ ਹਲਕੇ ਦੇ ਕਾਂਗਰਸੀ ਆਗੂ ਤੇ ਵਰਕਰ ਨਿੱਜੀ ਜਾਂ ਪਬਲਿਕ ਕੰਮਾਂ ਲਈ ਜਲੰਧਰ ਰਹਿੰਦੇ ਹਲਕਾ ਆਦਮਪੁਰ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਕੋਲ ਤਾਂ ਉਹ ਲਾਰੇ ਲੱਪੇ ਲਾ ਕੇ ਘਰਾਂ ਨੂੰ ਭੇਜ ਦਿੱਤੇ ਜਾਂਦੇ ਹਨ, ਉਨ੍ਹਾਂ ਹੋਰ ਵੀ ਦੋਸ਼ ਲਾਓਦਿਆਂ ਉਦਾਹਰਣ ਦੇ ਤੌਰ ਤੇ ਇਹ ਵੀ ਕਿਹਾ ਕੇ ਸਥਾਨਕ ਉਮੀਦਵਾਰ ਹੋਣ ਕਰਕੇ ਡਾਕਟਰ ਹਰਭਜਨ ਸਿੰਘ ਨੇ ਆਜ਼ਾਦ ਅਤੇ ਕਮਿਊਨਿਸਟ ਪਾਰਟੀ ਦੇ ਹਲਕੇ ਵਿੱਚ ਕਮਿਊਨਿਸਟਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਕਾਮਰੇਡ ਕੁਲਵੰਤ ਸਿੰਘ ਨੇ ਚੋਣਾਂ ਜਿੱਤੀਆਂ ਇਸੇ ਤਰ੍ਹਾਂ ਜੇਕਰ ਇਸ ਵਾਰ ਕਾਂਗਰਸ ਹਾਈ ਕਮਾਂਡ ਹਲਕਾ ਆਦਮਪੁਰ ਵਿੱਚ ਸਥਾਨਕ ਕਾਂਗਰਸੀ ਉਮੀਦਵਾਰ ਨੂੰ ਟਿਕਟ ਦੇਵੇ ਤਾਂ ਉਸ ਦੀ ਜਿੱਤ ਜ਼ਰੂਰ ਹੋਵੇਗੀ ਕਾਂਗਰਸੀ ਆਗੂਆਂ ਨੇ ਸਥਾਨਕ ਕਾਂਗਰਸੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਪੈਰਾਸ਼ੂਟ ਰਾਹੀਂ ਆਏ ਉਮੀਦਵਾਰਾਂ ਨੂੰ ਕਬੂਲ ਨਾ ਕਰਨ, ਕਿਉਂਕਿ ਵਧਾਨ ਸਭਾ ਹਲਕਾ ਆਦਮਪੁਰ ਦਾ ਪਹਿਲਾ ਹੀ ਸਰਬਪੱਖੀ ਵਿਕਾਸ ਹੋਣ ਦਾ ਨੁਕਸਾਨ ਹੋ ਚੁੱਕਾ ਹੈ, ਕਾਂਗਰਸੀ ਆਗੂਆਂ ਨੇ ਬੀਡੀਪੀਓ ਰਾਮਲੁਭਾਇਆ ਜੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਸੇਵਾ ਨੂੰ ਪੂਰੀ ਕਰਨ ਤੋਂ ਪਹਿਲਾਂ ਹੀ ਸੇਵਾ ਮੁਕਤ ਹੋ ਕੇ ਵਿਧਾਨ ਸਭਾ ਹਲਕਾ ਆਦਮਪੁਰ ਦੀ ਕਾਂਗਰਸ ਪਾਰਟੀ ਵੱਲੋਂ ਕੁਮਾਂਡ ਸਾਂਭਣ ਕਿਉਂਕਿ ਉਨ੍ਹਾਂ ਦੇ ਪਿਤਾ ਚੌਧਰੀ ਪ੍ਰਕਾਸ਼ ਚੰਦ ਨੇ ਵੱਖ ਵੱਖ ਚੰਗੇ ਅਹੁਦਿਆਂ ਤੇ ਰਹਿ ਕੇ ਨਾਮਨਾ ਖੱਟਿਆ ਹੈ, ਅਤੇ ਕਾਂਗਰਸ ਪਾਰਟੀ ਖਾਤਰ ਅੱਤਵਾਦ ਦੌਰਾਨ ਆਪਣੀ ਜ਼ਿੰਦਗੀ ਦੀ ਆਹੂਤੀ ਦਿੱਤੀ, ਇਸ ਤੋਂ ਇਲਾਵਾ ਬੀ ਡੀ ਪੀ ਓ ਰਾਮ ਲਭਾਇਆ ਨੇ ਬਲਾਕ ਭੋਗਪੁਰ ਅਤੇ ਆਦਮਪੁਰ ਵਿੱਚ ਬਹੁਤ ਸਮਾਂ ਸਰਕਾਰੀ ਸੇਵਾਵਾਂ ਨਿਭਾਉਣ ਕਰਕੇ ਹਲਕਾ ਆਦਮਪੁਰ ਵਿੱਚ ਉਨ੍ਹਾਂ ਦੀ ਬਹੁਤ ਹਰਮਨ ਪਿਆਰਤਾ ਹੈ, ਇਸ ਮੌਕੇ ਤੇ ਪਰਮਿੰਦਰ ਸਿੰਘ ਮੱਲੀ ਬਲਾਕ ਪ੍ਰਧਾਨ, ਸ਼੍ਰੀਮਤੀ ਮੀਰਾ ਸ਼ਰਮਾ ਸਾਬਕਾ ਸਰਪੰਚ, ਚਮਨ ਲਾਲ ਸਾਬਕਾ ਸਰਪੰਚ, ਜੀਤ ਰਾਮ ਸਰਪੰਚ, ਸੁਖਚੈਨ ਸਿੰਘ ਸਰਪੰਚ, ਗਿਰਧਾਰੀ ਲਾਲ ਰਿਟਾਇਰ ਪ੍ਰਿੰਸਿਪਲ, ਜਸਵੀਰ ਸਿੰਘ ਪੱਪਾ ਜਨਰਲ ਸਕੱਤਰ, ਰਕੇਸ਼ ਕੁਮਾਰ ਮਹਿਤਾ, ਸ੍ਰੀਮਤੀ ਸੰਤੋਸ਼ ਕੁਮਾਰੀ MC, ਪਰਮਜੀਤ ਕੌਰ ਸਰਪੰਚ, ਭਾਰੀ ਗਿਣਤੀ ਵਿਚ ਆਗੂ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ