ਬਾਘਾਪੁਰਾਣਾ 5 ਦਸੰਬਰ(ਰਾਜਿੰਦਰ ਸਿੰਘ ਕੋਟਲਾ)ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਮਹੀਨਾ ਵਾਰ ਮੀਟਿੰਗ ਲੈਕ: ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੀ ਕਾਰਵਾਈ ਪ੍ਰੈਸ ਲਈ ਜਾਰੀ ਕਰਦਿਆਂ ਸਕੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ *ਪੰਜਾਬ ਸਰਕਾਰ ਛੇਵੇਂ ਪੇ ਕਮਿਸ਼ਨ ਦੁਆਰਾ ਦਿੱਤੇ ਪੈਨਸ਼ਨਾਂ ਸੋਧਣ ਦੇ ਗੁਣਾਕ 2.59 ਨੂੰ ਅੱਖੋਂ ਪਰੋਖੇ ਕਰਕੇ ਆਪਣੇ ਬਣਾਏ ਫਾਰਮੂਲੇ ਅਨੁਸਾਰ ਘਾਟੇ ਵਾਲੀ ਪੈਨਸਨ ਸੋਧ ਵਿਧੀ ਲਾਗੂ ਕਰ ਰਹੀ ਹੈ ਜਿਸ ਨੂੰ ਪੈਨਸ਼ਨਰ ਜਥੇਬੰਦੀਆਂ ਪਹਿਲਾਂ ਹੀ ਰੱਦ ਕਰ ਚੁੱਕੀਆਂ ਹਨ ਅਤੇ ਪੈਨਸਨਰਾਂ ਨੂੰ ਘੱਟੋ ਘੱਟ 2.59 ਦਾ ਗੁਣਾਕ ਦੇਣ ਦੀ ਮੰਗ ਕਰ ਰਹੀਆਂ ਹਨ | ੫ੈਨਸ਼ਨਰਾਂ ਦੇ ਬੁਢਾਪੇ ਦੇ ਸਹਾਰੇ ਲਈ ਬਣਦੇ ਬਕਾਏ ਬਾਰੇ ਸਰਕਾਰ ਨੇ ਚੁੱਪ ਧਾਰ ਰੱਖੀ ਹੈ ਅਤੇ ਪੈਨਸਨਰਾਂ ਲਈ ਇਲਾਜ ਤੇ ਹੋਣ ਵਾਲੇ ਖਰ ਚਿਆਂ ਦੀ ਪ੍ਰਤੀ ਪੂਰਤੀ ਕਰਨ ਵੇਲੇ ਲੰਮਾ ਸਮਾਂ ਲਟਕਾਇਆ ਜਾਂਦਾ ਹੈ ਜਿਸ ਕਰਕੇ ਸਾਡੀ ਮੰਗ ਹੈ ਕਿ ਪੈਨਸ਼ਨਰਾਂ ਦੇ ਇਲਾਜ ਲਈ ਕੈਸ਼ ਲੈਸ ਸਕੀਮ ਚਾਲੂ ਕੀਤੀ ਜਾਵੇ।ਇਸ ਮੌਕੇ ਹਰਨੇਕ ਸਿੰਘ, ਮਾਸਟਰ ਬਚਿੱਤਰ ਸਿੰਘ ਕੋਟਲਾ, ਸੁਰਿੰਦਰ ਰਾਮ ਕੁੱਸਾ, ਪ੍ਰੀਤਮ ਸਿੰਘ ਪ੍ਰੀਤ, ਅਮਰਜੀਤ ਰਣੀਆਂ ਆਦਿ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ। ਮਲਕੀਤ ਸਿੰਘ ਕੋਟਲਾ, ਮਲਕੀਤ ਸਿੰਘ ਰਾਜਿਆਣਾ ਸੁਖਚੈਨ ਸਿੰਘ ਸੇਖਾ ਅਤੇ ਹੋਰ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਲਟਕਾਊ ਪਹੁੰਚ ਅਪਨਾਉਣ ਦੀ ਕਰੜੇ ਸਬਦਾਂ ਵਿੱਚ ਨਿਖੇਧੀ ਕੀਤੀ।ਦਰਸ਼ਨ ਸਿੰਘ, ਕਰਨੈਲ ਸਿੰਘ, ਚਰਨਜੀਤ ਸਿੰਘ ਰਾਜਿਆਣਾ ਨੇ ਵੀ ਆਪਣੇ ਵਿਚਾਰ ਪਰਗਟ ਕੀਤੇ।ਮੀਟਿੰਗ ਵਿੱਚ ਆਏ ਨਵੇਂ ਪੈਨਸ਼ਨਰਾਂ ਨੂੰ ਹਾਰ ਪਾਕੇ ਅਤੇ ਕਰਮਚਾਰੀ ਲਹਿਰ ਰਸਾਲੇ ਭੇਂਟ ਕਰਕੇ ਜੀ ਆਇਆ ਕਿਹਾ ਗਿਆ ਇਸ ਉਪਰੰਤ ਵਿਛੜ ਗਏ ਸਾਥੀਆਂ’ ਨੂੰ ਸਰਧਾਂਜਲੀ ਭੇਂਟ ਕੀਤੀ ਗਈ ।ਬਹੁਤ ਸਾਰੇ ਪੈਨਸ਼ਨਰਾਂ ਨੇ ਚੱਲ ਰਹੇ ਸੰਘਰਸ਼ ਵਿੱਚ ਸੰਘਰਸ਼ ਵੰਡ ਦੇ ਕੇ ਆਪਣਾ ਯੋਗਦਾਨ ਪਾਇਆ।ਅੱਜ ਦੀ ਮੀਟਿੰਗ ਵਿੱਚ ਗੁਰਮੇਜ ਸਿੰਘ, ਰਘਬੀਰ ਸਿੰਘ, ਕਪਤਾਨ ਸਿੰਘ, ਨਛੱਤਰ ਸਿੰਘ ਸਵਰਨ ਸਿੰਘ, ਸੰਤ ਸਿੰਘ, ਭੁਪਿੰਦਰ ਸਿੰਘ, ਪਿਆਰਾ ਸਿੰਘ, ਬਖਸੀਸ ਸਿੰਘ, ਅਮਰਜੀਤ ਮਾਣੂਕੇ ਸਮੇਤ ਬਹੁਤ ਸਾਰੇ ਪੈਨਸ਼ਨਰਜ ਸ਼ਾਮਲ ਹੋਏ ।
Author: Gurbhej Singh Anandpuri
ਮੁੱਖ ਸੰਪਾਦਕ