ਭੋਗਪੁਰ 23 ਦਸੰਬਰ ( ਸੁਖਵਿੰਦਰ ਜੰਡੀਰ ) ਸ੍ਰੀ ਸਤਿੰਦਰ ਸਿੰਘ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਕਮਲਜੀਤ ਸਿੰਘ ਚਾਹਲ ਪੀ ਪੀ ਐਸ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਅਤੇ ਸ੍ਰੀ ਅਜੇ ਗਾਂਧੀ ਆਈ ਪੀ ਐਸ ਸਹਾਇਕ ਪੁਲਿਸ ਕਪਤਾਨ ਸਬ ਡਵੀਜ਼ਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਸ੍ਰੀ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਦੀ ਟੀਮ ਵੱਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ, ਇਸ ਦੇ ਸਬੰਧ ਵਿਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਜੇ ਗਾਂਧੀ ਆਈ ਪੀ ਐਸ ਸਹਾਇਕ ਪੁਲਿਸ ਕਪਤਾਨ ਸਬ ਡਵੀਜ਼ਨ ਆਦਮਪੁਰ ਨੇ ਦੱਸਿਆ ਕਿ ਐਸ ਆਈ ਬਿਸ਼ਨ ਸਿੰਘ ਪਚਰੰਗਾ ਸਮੇਤ ਪੁਲਸ ਪਾਰਟੀ ਦੇ ਬਾ ਸਵਾਰੀ ਪ੍ਰਾਈਵੇਟ ਗੱਡੀ ਅਤੇ ਮੋਟਰ ਸਾਈਕਲ ਦੇ ਬ੍ਰਾਏ ਗਸਤ ਅਤੇ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਪਚਰੰਗਾ ਕਿੰਗਰਾ ਚੋਅ ਦਾ ਵਸਨੀਕ ਲੱਡੂ ਜਿਸ ਉਪਰ ਐਨ ਡੀ ਪੀ act ਦੇ ਪਰਚੇ ਦਰਜ ਹਨ ਅਤੇ ਖੜ੍ਹਾ ਦਿਖਾਈ ਦਿੱਤਾ ਜਿਸ ਪਾਸੋਂ ਮੋਮੀ ਲਿਫਾਫੇ ਦੇ ਵਿਚੋਂ ਭਗਵੇ ਰੰਗ ਦੀਆਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਜਿਸ ਤੇ ਗੁਰਮੇਲ ਸਿੰਘ ਉਰਫ਼ ਲੱਡੂ ਪੁੱਤਰ ਲੇਟ ਮੁਨਸ਼ੀ ਰਾਮ ਵਾਸੀ ਕਿੰਗਰਾ ਚੋਅ ਵਾਲਾ ਤੇ ਥਾਣਾ ਭੋਗਪੁਰ ਜਲੰਧਰ ਵੱਲੋਂ ਮੁ ਨੰ 163 ਐਨ ਡੀ ਪੀ ਐਕਟ ਮਾਮਲਾ ਦਰਜ ਕੀਤਾ ਗਿਆ
Author: Gurbhej Singh Anandpuri
ਮੁੱਖ ਸੰਪਾਦਕ