45 Views
ਮਾਨਸਾ 6 ਜਨਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ)- ਜਿਲੇ ਦੇ ਪਿੰਡ ਮੂਸਾ ਵਿਚ ਮਾਂ ਅਤੇ ਪੁੱਤ ਦੇ ਦੂਹਰੇ ਕਤਲ ਦਾ ਮਾਮਲਾ ਸਾਹਮਣੇ ਆਉਣ ਨਾਲ ਸਨਸਨੀ ਫੈਲ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਮੂਸਾ ਦੇ ਨੌਜਵਾਨ ਜਗਸੀਰ ਸਿੰਘ (35) ਪੁੱਤਰ ਜਰਨੈਲ ਸਿੰਘ ਅਤੇ ਉਸ ਦੀ ਮਾਂ ਜਸਵਿੰਦਰ ਕੌਰ (65) ਪਤਨੀ ਜਰਨੈਲ ਸਿੰਘ ਵਾਸੀ ਮੂਸਾ (ਮਾਨਸਾ) ਦਾ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਮਾਨਸਾ ਸਦਰ ਪੁਲਸ ਤਫਤੀਸ਼ ਕਰਕੇ ਮਾਮਲਾ ਲੁੱਟਮਾਰ ਜਾਂ ਕਿਸੇ ਰੰਜਿਸ਼ ਕਾਰਨ ਕਤਲ ਦਾ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।, ਕਿਉਂਕਿ ਇਨ੍ਹਾਂ ਦਾ ਕੁਝ ਜ਼ਮੀਨੀ ਝਗੜਾ ਵੀ ਚੱਲ ਰਿਹਾ ਹੈ।
ਐੱਸਐੱਸਪੀ ਮਾਨਸਾ, ਡੀਐਸਪੀ ਮਾਨਸਾ ਅਤੇ ਥਾਣਾ ਸਦਰ ਮਾਨਸਾ ਦੇ ਮੁਖੀ ਇੰਸਪੈਕਟਰ ਬਲਵੰਤ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਇਹ ਵਾਰਦਾਤ ਮੰਗਲਵਾਰ ਰਾਤ ਦੀ ਦੱਸੀ ਜਾ ਰਹੀ ਹੈ। ਔਰਤ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ