Home » ਚੋਣ » ਪਿੰਡ ਨੱਥੋਕੇ ਦੇ ਵੱਡੀ ਤਦਾਦ ਚ’ ਪਰਿਵਾਰ ਆਮ ਆਦਮੀ ਪਾਰਟੀ ਨਾਲ ਜੁੜੇ ਦਿਨੋਂ-ਦਿਨ ਲੰਬਾ ਹੁੰਦਾ ਕਾਫਲਾ ਜਿੱਤ ਦਾ ਪ੍ਰਤੀਕ-ਉਮੀਦਵਾਰ ਅੰਮ੍ਰਿਤਪਾਲ ਸੁਖਾਨੰਦ

ਪਿੰਡ ਨੱਥੋਕੇ ਦੇ ਵੱਡੀ ਤਦਾਦ ਚ’ ਪਰਿਵਾਰ ਆਮ ਆਦਮੀ ਪਾਰਟੀ ਨਾਲ ਜੁੜੇ ਦਿਨੋਂ-ਦਿਨ ਲੰਬਾ ਹੁੰਦਾ ਕਾਫਲਾ ਜਿੱਤ ਦਾ ਪ੍ਰਤੀਕ-ਉਮੀਦਵਾਰ ਅੰਮ੍ਰਿਤਪਾਲ ਸੁਖਾਨੰਦ

35 Views

ਬਾਘਾਪੁਰਾਣਾ 14 ਜਨਵਰੀ(ਰਾਜਿੰਦਰ ਸਿੰਘ ਕੋਟਲਾ) ਹਲਕਾ ਬਾਘਾ ਪੁਰਾਣਾ ਦੇ ਪਿੰਡ ਨੱਥੋਕੇ ਵਿਖੇ ਆਮ ਆਦਮੀ ਪਾਰਟੀ ਦੇ ਮੋਹਰੀ ਆਗੂਆਂ ਦੇ ਪ੍ਰਬੰਧਾਂ ਹੇਠ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਹੱਕ ਵਿਚ ਇਕ ਨੁੱਕੜ ਮੀਟਿੰਗ ਦਾ ਆਯੋਜਿਨ ਕੀਤਾ ਗਿਆ,ਜਿਸ ਵਿੱਚ ਉਮੀਦਵਾਰ ਸੁਖਾਨੰਦ ਖੁਦ ਵੀ ਸ਼ਾਮਲ ਹੋਏ।ਆਮ ਆਦਮੀ ਪਾਰਟੀ ਦੀਆਂ ਪੰਜਾਬ ਦੇ ਲੋਕਾਂ ਨੂੰ ਬਣਦੇ ਹੱਕ ਦੇਣ ਲਈ ਅਪਣਾਈਆਂ ਜਾ ਰਹੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਪਿੰਡ ਦੀ ਸੰਧੂਆਂ ਦੀ ਬਸਤੀ ਦੇ ਵਸਨੀਕ ਤਕਰੀਬਨ ਸਾਰੇ ਹੀ ਪਰਿਵਾਰਾਂ ਨੇ ਰਣਜੀਤ ਬਰਾੜ ਟੀਟੂ ਦੀ ਪ੍ਰੇਰਨਾ ਸਦਕਾ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਦੱਸਣਾ ਬਣਦਾ ਹੈ ਕਿ ਇਹ ਪਰਿਵਾਰ ਪਿਛਲੇ 40 ਸਾਲ ਤੋਂ ਅਕਾਲੀ ਦਲ ਨਾਲ ਡਟ ਕੇ ਖੜੇ ਰਹੇ,ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਪਾਰਟੀ ਦੇ ਮਫਲਰ ਪਹਿਨਾ ਕੇ ਆਪਣੇ ਨਾਲ ਰਲਾਇਆ ਅਤੇ ਕਿਹਾ ਕਿ ਪਾਰਟੀ ਵਿੱਚ ਹਰੇਕ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ,ਸੁਖਾਨੰਦ ਨੇ ਕਿਹਾ ਕਿ ਦਿਨੋਂ-ਦਿਨ ਲੰਬਾ ਹੁੰਦਾ ਜਾ ਰਿਹਾ ਕਾਫਲਾ ਸਿੱਧੇ ਤੌਰ ਤੇ ਜਿੱਤ ਦਾ ਪ੍ਰਤੀਕ ਹੈ,ਉਹਨਾਂ ਕਿਹਾ ਕਿ ਅਕਾਲੀ ਦਲ ਦੇ ਲੀਡਰਾਂ ਕੋਲ ਅਜਿਹਾ ਕਿਹੜਾ ਮੰਤਰ ਹੈ ਜਿਹੜਾ ਚੋਣਾਂ ਹਾਰਨ ਤੋਂ ਬਾਅਦ ਵੀ ਓਹਨਾ ਦੀ ਜਾਇਦਾਦ ਵਿਚ ਲਗਾਤਾਰ ਵਾਧਾ ਹੋ ਜਾਂਦਾ ਹੈ,ਅਜਿਹੇ ਕਿਹੜੇ ਬੀਜ ਦੀ ਵਰਤੋਂ ਕਰਦੇ ਨੇ ਕੀ ਐਨੀ ਘੱਟ ਪੈਲੀ ਦੀ ਆਮਦਨ ਵਿਚ ਭਾਰੀ ਵਾਧਾ ਹੋ ਰਿਹਾ ਹੈ,ਸੁਖਾਨੰਦ ਨੇ ਕਿਹਾ ਕਿ ਦੂਜੇ ਪਾਸੇ ਰੇਤੇ ਦੀਆਂ ਖੱਡਾਂ ਅਕਾਲੀ ਤੇ ਕਾਂਗਰਸ ਦੀਆਂ ਸਾਂਝੀਆਂ ਹਨ,ਜਿਹੜੇ ਇਲਜਾਮ ਅਸੀਂ ਲਗਾ ਰਹੇ ਹਾਂ ਉਹ ਕੋਈ ਮਨਘੜਤ ਨਹੀਂ,ਇਹ ਸਾਰੇ ਜਾਣਦੇ ਹਨ।

ਇਸ ਸਮੇਂ ਜੀਤਾ ਸੰਧੂ ਤੇ ਉਸਦੇ ਸਾਥੀਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਆਪ ਜੋ ਕਹਿੰਦੀ ਹੈ ਉਹ ਕਰਕੇ ਵੀ ਦਿਖਾਉੰਦੀ ਹੈ,ਦਿੱਲੀ ਸਰਕਾਰ ਇਸ ਗੱਲ ਦੀ ਗਵਾਹ ਹੈ।ਇਸ ਮੌਕੇ ਪ੍ਰੇਮ ਸਿੰਘ ਬਾਠ,ਕਪਤਾਨ ਸਿੰਘ ਲੰਗੇਆਣਾ,ਹਰਪ੍ਰੀਤ ਸਿੰਘ ਰਿੰਟੂ,ਗੁਰਪ੍ਰੀਤ ਮਨਚੰਦਾ,ਸੰਧੂ ਪਰਿਵਾਰ,ਰਣਜੀਤ ਸਿੰਘ ਜੀਤਾ ਸੰਧੂ ਨੱਥੋਕੇ,ਹਰੇ ਰਾਮ ਸਿੰਘ ਸੰਧੂ ਨੱਥੋਕੇ,ਇਕੱਤਰ ਸਿੰਘ ਸੰਧੂ ਨੱਥੋਕੇ,ਗੁਰਦੀਪ ਸਿੰਘ ਸੰਧੂ ਨੱਥੋਕੇ,ਜਗਤਾਰ ਸਿੰਘ ਸੰਧੂ ਨੱਥੋਕੇ,ਗੁਰਦਰਸ਼ਨ ਸਿੰਘ ਸੰਧੂ,ਹੈਪੀ ਸੰਧੂ ਨਾਥੋ ਕੇ,ਗਗਨ ਸੰਧੂ ਨੱਥੋਕੇ ਵਿੱਕੀ ਸੰਧੂ ਨੱਥੋਕੇ ,ਅੰਮ੍ਰਿਤ ਸੰਧੂ ਨੱਥੋਕੇ,ਸਤਿਨਾਮ ਸਿੰਘ,ਹੰਸ,ਚਮਕੌਰ ਸਿੰਘ,ਪੇਂਟਰ ਮੰਦਰ ਸਿੰਘ,ਜਗਤਾਰ ਸਿੰਘ ਤਾਰ ਆਦਿ ਹਾਜਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?