“ਵਿਹਿਪ,ਬਜਰੰਗ ਦਲ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੂੰ ਸਿਰਪਾਓ ਤੇ ਬੁੱਗਾ ਭੇਂਟ ਕਰਕੇ ਕੀਤਾ ਸਵਾਗਤ”
ਕਪੂਰਥਲਾ 28 ਜਨਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ )ਵਿਧਾਨ ਸਭਾ ਹਲਕਾ ਕਪੂਰਥਲਾ ਦੇ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਸ਼ੁਕਰਵਾਰ ਨੂੰ ਆਪਣੀ ਚੋਣ ਪ੍ਰਚਾਰ ਮੁਹਿੰਮ ਦੇ ਦੌਰਾਨ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਦੇ ਨਿਵਾਸ ਸਥਾਨ ਤੇ ਪਹੁੰਚੇ।ਜਿਥੇ ਉਨ੍ਹਾਂਦਾ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਅਹੁਦੇਦਾਰਾਂ ਵਲੋਂ ਸਿਰਪਾਓ ਤੇ ਬੁੱਗਾ ਭੇਂਟ ਕਰਕੇ ਸਵਾਗਤ ਕੀਤਾ ਗਿਆ।ਇਸ ਦੌਰਾਨ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਅਹੁਦੇਦਾਰਾਂ ਤੋਂ ਸਹਿਯੋਗ ਦੇਣ ਦੀ ਅਪੀਲ ਕੀਤੀ।ਇਸ ਦੌਰਾਨ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਖੋਜੇਵਾਲ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਮੌਕਾ ਦੇਣ ਤਾਂ ਉਹ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਨਗੇ ਅਤੇ ਕਿਹਾ ਕਿ ਜੇਕਰ ਉਹ ਜਿੱਤ ਗਏ ਤਾਂ ਹਲਕੇ ਦੇ ਲੋਕ ਜਿੱਤਣਗੇ।ਉਨ੍ਹਾਂ ਵੱਲੋਂ ਬੀਜੇਪੀ ਹਾਈ ਕਮਾਂਡ ਦਾ ਉਸ ਉੱਪਰ ਵਿਸ਼ਵਾਸ ਕਰਨ ਲਈ ਵੀ ਧੰਨਵਾਦ ਕੀਤਾ ਗਿਆ।ਉਨ੍ਹਾਂ ਕਿਹਾ ਕਿ ਹੁਣ ਤੱਕ ਪਿਛਲੇ 20 ਸਾਲ ਤੋਂ ਇਕ ਹੀ ਪਾਰਟੀ ਦਾ ਜੋ ਵਿਧਾਇਕ ਸੱਤਾ ਵਿੱਚ ਆਇਆ ਹੈ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ ਤੇ ਹਰੇਕ ਵਿਅਕਤੀ ਦੀ ਸਮੱਸਿਆ ਦਾ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਣਗੇ।ਇਸ ਮੌਕੇ ਤੇ ਭਾਜਪਾ ਐਨਜੀਓ ਸੈੱਲ ਦੇ ਪ੍ਰਦੇਸ਼ ਸਹਿ ਮੰਤਰੀ ਰਾਜੇਸ਼ ਮੰਨਣ,ਭਾਜਪਾ ਜਿਲ੍ਹਾ ਪ੍ਰੈਸ ਸਕੱਤਰ ਰਾਕੇਸ਼ ਗੁਪਤਾ,ਸਾਬਕਾ ਕੌਂਸਲਰ ਰਾਜਿੰਦਰ ਧੰਜਨਵਿਸ਼ਵ ਹਿੰਦੂ ਪਰਿਸ਼ਦ ਦੇ ਜਿਲਾ ਮੰਤਰੀ ਰਾਜੂ ਸੂਦ,ਸੀਨੀਅਰ ਆਗੂ ਨਰਾਇਣ ਦਾਸ,ਸੀਨੀਅਰ ਜਿਲ੍ਹਾ ਮੀਤ ਪ੍ਰਧਾਨ ਮੰਗਤ ਰਾਮ ਭੋਲਾ,ਬਜਰੰਗ ਦਲ ਦੇ ਜਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਜਿਲ੍ਹਾ ਪ੍ਰਭਾਰੀ ਚੰਦਰ ਮੋਹਨ ਭੋਲਾ,ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਸੰਜੇ ਸ਼ਰਮਾ,ਜਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ,ਰਾਕੇਸ਼ ਪੰਡਿਤ,ਬਿੰਨੀ ਪੰਡਿਤ,ਅੰਕਿਤ ਪੰਡਿਤ,ਹੈਪੀ ਛਾਬੜਾ ਬਜਰੰਗੀ ਆਦਿ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ