ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵਰੋਸਾਈ ਢਾਡੀ ਕਲਾ ਨੇ ਭਾਈ ਨਥਮੱਲ ਜੀ ਅਤੇ ਅਬਦੁਲ ਖ਼ੈਰ ਜੀ ਵਰਗੇ ਨਿਮਾਣੇ ਵਿਅਕਤੀਆਂ ਨੂੰ ਮਾਣ ਕੇ ਬਖ਼ਸ਼ ਕੇ ਗੁਰੂ ਕੇ ਮਹਾਨ ਢਾਡੀ ਸਿੱਖ ਬਣਾਇਆ” ਸਮੇਂ ਸਮੇਂ ਅਨੁਸਾਰ ਢਾਡੀ ਸਿੰਘਾਂ ਨੇ ਇਤਿਹਾਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਧਰਮ ਯੁੱਧ ਮੋਰਚੇ ਦੇ ਸਮੇਂ ਵਿਦਵਾਨ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਜਿੰਨ੍ਹਾਂ ਨੇ ਜੇਲ੍ਹ ਵਿੱਚ ਰਹਿਕੇ ਅਨਮਨੁੱਖੀ ਤਸ਼ੱਦਦ ਅਪਣੇ ਤਨ ਉੱਪਰ ਸਹਾਰਿਆ ਅਤੇ ਜਿਸ ਢਾਡੀ ਦੀ ਗੁਰੂ ਸਾਹਿਬ ਨੇ ਬਾਣੀ ਵਿੱਚ ਗੱਲ ਕੀਤੀ ਹੈ। ਅਜਿਹਾ ਅਸਲ ਢਾਡੀ ਬਣ ਕੇ ਕੌਮ ਦੇ ਹੱਕ ਹਕੂਕ ਵਾਸਤੇ ਵੀ ਅਵਾਜ਼ ਬੁਲੰਦ ਕੀਤੀ। ਏਥੇ ਹੀ ਬੱਸ ਨਹੀਂ ਦਿਲਬਰ ਜੀ ਦੀ ਸਟੇਜ ਉੱਪਰ ਇਤਿਹਾਸ ਦਾ ਵਖਿਆਨ ਕਰਨ ਦੀ ਤਕਰੀਰ ਤਾਂ ਬਾਕਮਾਲ ਦੀ ਹੀ ਸੀ। ਇੱਕੇ ਵਾਰ ਸੰਨ,ਸੰਮਤ, ਵਾਰ,ਮਹੀਨੇ ਅਤੇ ਨਾਮ ਨੂੰ ਤਰਤੀਬ ਵਾਰ ਗਿਣਕੇ ਸੰਗਤ ਅੰਦਰ ਅਥਾਹ ਜੋਸ਼ ਪੈਦਾ ਕਰ ਦਿਆ ਕਰਦੇ ਸੀ। ਪੰਥ ਪ੍ਰਸਿੱਧ ਮਰਹੂਮ ਢਾਡੀ ਦਇਆ ਸਿੰਘ ਦਿਲਬਰ ਦੀ ਸਖਸ਼ੀਅਤ ਦਾ ਹਰ ਵਿਅਕਤੀ ਵਖਿਆਨ ਕਰ ਹੀ ਨਹੀਂ ਸਕਦਾ” ਧੁਰ ਤੋਂ ਪ੍ਰਮਾਤਮਾ ਦੇ ਸੱਚੇ ਢਾਡੀ ਪ੍ਰਮਾਤਮਾ ਨੂੰ ਹੀ ਭਾਉਦੇ ਹਨ। ਦਿਲਬਰ ਜੀ ਦੇ ਲਖਤੇ ਜਿਗਰ ਅਤੇ ਸੰਗਤ ਦੇ ਹਰਮਨ ਪਿਆਰੇ ਢਾਡੀ ਕੁਲਜੀਤ ਸਿੰਘ ਦਿਲਬਰ ਅਪਣੇ ਪਿਤਾ ਜੀ ਵਾਗ ਬੁਲੰਦੀਆ ਨੂੰ ਛੋਹ ਰਹੇ ਹਨ। ਇਤਿਹਾਸ ਰਾਹੀਂ ਕੈਨੇਡਾ,ਅਮਰੀਕਾ, ਇੰਗਲੈਂਡ ਆਦਿ ਦੇਸ਼ਾ ਵਿੱਚ ਸੰਗਤ ਦੀ ਕਈ ਵਾਰ ਸੇਵਾ ਕਰ ਚੁੱਕੇ ਹਨ। ਅਤੇ ਅਮਰੀਕਾ ਵਰਗੇ ਵਿਕਾਸਮਈ ਦੇਸ਼ ਵਿੱਚ ਪੱਕੇ ਵਸਨੀਕ ਹੋਣ ਦਾ ਮਾਣ ਵੀ ਕਰ ਚੁੱਕੇ ਹਨ। ਦਾਨੇ ਪੁਰਸ਼ਾ ਦਾ ਕਥਨ ਹੈ ਕਿ ਸਾਥ ਦੇਣ ਵਾਲੇ ਸਾਥੀ ਜੇ ਸੁਰੀਲੇ ਅਤੇ ਈਮਾਨਦਾਰ ਹੋਣ ਤਾਂ ਜਥੇਬੰਦੀ ਲੰਮੇਰਾ ਸਮਾਂ ਸੰਗਤ ਤੋਂ ਮਾਣ ਪ੍ਰਾਪਤ ਕਰਦੀ ਹੈ। ਦਿਲਬਰ ਜੀ ਆਪ ਤਾਂ ਅਨਮੁੱਲੇ ਹੀਰੇ ਹੈ ਹੀ ਹਨ” ਪਰ ਉਨ੍ਹਾਂ ਦੇ ਸਾਥੀ ਢਾਡੀ ਹਰਕੇਸ਼ ਸਿੰਘ ਚੱਕ ਭਾਈ ਕਾ, ( s%ਢਾਡੀ ਰਣਜੀਤ ਸਿੰਘ ) ਪਿਤਾ ਪੁਰਖੀ ਸੁਰੀਲਾ ਢਾਡੀ, ਅਤੇ ਸਫ਼ਲ ਸਰੰਗੀ ਵਾਦਕ ਵਜੋਂ ਵੀ ਮੰਨਿਆ ਪ੍ਰਮੰਨਿਆ ਗਿਆ ਹੈ। ਜੋ ਕਿ ਮੌਜੂਦਾ ਸਮੇਂ ਵਿੱਚ ਦਿਲਬਰ ਜੀ ਦੇ ਜਥੇ ਨਾਲ ਢੱਡ ਤੇ ਸੇਵਾ ਨਿਭਾ ਰਿਹਾ ਹੈ। ਮਿੱਠ ਬੋਲੜਾ, ਮਿਲਣਸਾਰ ਸੱਜਣ, ਨਾਮਵਾਰ ਜਥਿਆਂ ਨਾਲ ਵੱਡੀਆਂ ਸੇਵਾਵਾਂ ਨਿਭਾ ਚੁੱਕਾ ਹਨ। ( ਢਾਡੀ ਚਰਨ ਸਿੰਘ ਆਲਮਗੀਰ, ਢਾਡੀ ਜਸਵੰਤ ਸਿੰਘ ਦੀਵਾਨਾ ) ਢਾਡੀ ਸੁਖਦੇਵ ਸਿੰਘ ਸਹੋਤਾ ਜਿਸਦੀ ਕੋਇਲ ਵਰਗੀ ਮਿੱਠੀ ਅਵਾਜ਼ ਸਰੋਤਿਆਂ ਨੂੰ ਮੰਤਰ ਮੁਗਧ ਕਰ ਦੇਦੀ ਹੈ। ਉਸਤਾਦ ਬਲਦੇਵ ਸਿੰਘ ਬਿੱਲੂ ਕੋਲੋਂ ਲਏ ਗੁਰ ਵੀ ਕਮਾਲ ਦੇ ਹਨ। ( ਢਾਡੀ ਤਰਸੇਮ ਸਿੰਘ ਮੋਰਾਵਾਲੀ, ਢਾਡੀ ਗੁਰਬਖਸ਼ ਸਿੰਘ ਅਲਬੇਲਾ ਢਾਡੀ ਪ੍ਰਿਤਪਾਲ ਸਿੰਘ ਬੈਸ ਆਦਿ ) ਦਿਲਬਰ ਜੀ ਦੇ ਜਥੇ ਦਾ ਧੁਰਾ ਵਿਦਵਾਨ ਸਰੰਗੀ ਵਾਦਕ ਜਸਮੀਤ ਸਿੰਘ ਬੱਦੋਵਾਲ M A ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਵੀ ਵੱਡਾ ਮਾਣ ਪ੍ਰਾਪਤ ਕਰ ਚੁੱਕਾ ਹੈ। ਸਾਰੰਗੀ ਦੇ ਬੇਹੱਦ ਮਾਹਰ ਹਨ, ਅਤੇ ਦੋ ਵਾਰ ਗੋਲਡ ਮੈਡਲ ਵੀ ਪ੍ਰਾਪਤ ਕਰ ਚੁੱਕਾ ਹੈ। ਭਵਿੱਖ ਵਿੱਚ ਜਥੇ ਵੱਲੋਂ ਢਾਡੀ ਕਲਾ ਦੀਆਂ ਵੰਨਗੀਆਂ ਵੀ ਸੰਗਤ ਦੇ ਸਨਮੁੱਖ ਕੀਤੀਆਂ ਜਾਣਗੀਆ। ਗੁਰੂ ਕੀ ਕਲਾ ਨਾਲ ਭਰਪੂਰ ਇਸ ਸਮੁੱਚੇ ਜਥੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਕਿ ਸਿੱਖ ਧਰਮ ਦਾ ਪ੍ਰਚਾਰ ਵੱਖ ਵੱਖ ਕੋਨਿਆ ਵਿੱਚ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਖੁਸ਼ੀ ਦੇ ਪਾਤਰ ਬਣਨ!
ਵੱਲੋਂ: ਰਜਿੰਦਰ ਸਿੰਘ ਸਭਰਾ
![Gurbhej Singh Anandpuri](https://secure.gravatar.com/avatar/638ef6967b791caf37b5781795d863eb?s=96&r=g&d=https://nazranatv.com/wp-content/plugins/userswp/assets/images/no_profile.png)
Author: Gurbhej Singh Anandpuri
ਮੁੱਖ ਸੰਪਾਦਕ