ਤਰਨ ਤਾਰਨ 9 ਫਰਵਰੀ (ਇਕਬਾਲ ਸਿੰਘ ਵੜਿੰਗ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ( ਪੰਜਾਬ) ਵੱਲੋ ਕੀਤੇ ਐਲਾਨ ਅਨੁਸਾਰ ਪੱਟੀ ਦੇ ਤਰਨ ਤਾਰਨ ਦੇ ਇਲਾਕੇ ਦੇ ਸਕੂਲਾ ਨੂੰ ਖੁਲਵਾਉਣ ਲਈ ਵੱਡੇ ਪੱਧਰ ਤੇ ਪਿੰਡ ਪੱਧਰੀ ਸੰਘਰਸ਼ ਕੀਤਾ ਗਿਆ, ਇਸੇ ਤਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਵੱਖ ਵੱਖ ਪਿੰਡਾਂ ਵਿੱਚ ਮਾਪੇ ਆਪਣੇ ਬੱਚਿਆ ਨੂੰ ਨਾਲ ਲੈ ਕੇ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਲੈ ਕੇ ਸਕੂਲਾ ਵਿੱਚ ਪਹੁੰਚ ਗਏ ਅਤੇ ਬੱਚਿਆ ਨਾਲ ਬੈਠ ਕੇ ਪੜਾਈ ਸ਼ੁਰੂ ਕਰਵਾ ਦਿੱਤੀ ਇਸੇ ਤਰਾ ਪਿੰਡ ਧਾਰੀਵਾਲ ਵਿੱਚ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ,ਗੁਰਭੇਜ ਸਿੰਘ ਧਾਰੀਵਾਲ, ਅਤੇ ਤਰਸੇਮ ਸਿੰਘ ਧਾਰੀਵਾਲ ਨੇ ਕਿਹਾ ਕੇ ਕਰੋਨਾ ਦਾ ਬਹਾਨਾ ਬਣਾ ਕੇ ਸਕੂਲ ਕਾਲਜ ਬੰਦ ਕਰਕੇ ਬੱਚਿਆ ਦੀ ਪੜ੍ਹਾਈ ਨਾਲ ਖਿਲਵਾੜ ਕੀਤਾ ਜਾ ਰਿਹਾ ਅਤੇ ਦੂਜੇ ਪਾਸੇ ਸਿਆਸੀ ਪਾਰਟੀਆ ਵੱਡੇ ਵੱਡੇ ਇਕੱਠ ਕਰਕੇ ਚੋਣ ਪ੍ਰਚਾਰ ਕਰ ਰਹੀਆ ਕਿਸਾਨ ਆਗੂਆ ਨੇ ਕਿਹਾ ਕੇ ਸਿਆਸੀ ਲੀਡਰ ਝੂਠ ਦਾ ਸੁਹਾਰਾ ਲੈ ਕੇ ਪੰਜਾਬ ਦੀ ਸੱਤਾ ਵਿੱਚ ਆਉਣਾ ਚਾਹੁੰਦਾ ਹਨ ਪਰ ਸਕੂਲ ਕਾਲਜ ਬੰਦ ਆਦਿ ਮਸਲਿਆ ਤੇ ਕਿਸੇ ਵੀ ਸਿਆਸੀ ਲੀਡਰ ਦਾ ਬਿਆਨ ਨਹੀ ਇਸ ਤੋ ਇਹ ਸਿੱਧ ਹੁੰਦਾ ਹੈ ਸਰਕਾਰ ਬੱਚਿਆ ਨੂੰ ਅਨਪੜ੍ਹ ਰੱਖਣਾ ਚਾਹੁੰਦੀ ਹੈ ਕੇ ਕੋਈ ਬੱਚਾ ਪੜ ਕੇ ਲੀਡਰਾ ਨੂੰ ਸਵਾਲ ਨਾ ਕਰ ਸਕੇ ਆਗੂਆ ਨੇ ਕਿਹਾ ਕੇ ਅੱਜ ਬੱਚੇ ਮਾਪਿਆ ਨੇ ਆਪਣੀ ਸਹਿਮਤੀ ਨਾਲ ਸਕੂਲ ਭੇਜੇ ਹਨ ਜੇਕਰ ਪ੍ਰਸ਼ਾਸਨ ਨੇ ਕਿਸੇ ਸਕੂਲ ਦੇ ਸਟਾਫ ਨੂੰ ਪ੍ਰੇਸ਼ਾਨ ਕੀਤਾ ਅਤੇ ਸਕੂਲ ਕਾਲਜ ਤੇ ਲੱਗੀਆ ਪਾਬੰਦੀਆ ਬੰਦ ਨਾ ਕੀਤੀਆ ਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਪੰਜਾਬ ਭਰ ਦੇ ਐੱਸ ਡੀ ਐਮ ਦਫਤਰ ਅਤੇ ਜਿਲਾਂ ਹੈਡਕਵਾਟਰਾ ਅੱਗੇ ਸਕੂਲ ਦੇ ਬੱਚਿਆ ਨੂੰ ਨਾਲ ਲੈ ਪਰਿਵਾਰਾ ਸਮੇਤ ਪੱਕੇ ਮੋਰਚੇ ਲਗਾਏ ਜਾਣਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੋਕੇ ਕਾਬਲ ਸਿੰਘ ਧਾਰੀਵਾਲ, ਜਰਨੈਲ ਸਿੰਘ ਧਾਰੀਵਾਲ,ਸੁਖਦਿਆਲ ਸਿੰਘ, ਗੁਰਜੰਟ ਸਿੰਘ, ਕਰਤਾਰ ਸਿੰਘ,ਭੁਪਿੰਦਰ ਸਿੰਘ, ਹਰਚੰਦ ਸਿੰਘ,ਗੁਰਚਰਨ ਸਿੰਘ, ਸੁੱਖਾ ਸਿੰਘ, ਗੁਰਪ੍ਰੀਤ ਸਿੰਘ, ਗੁਰਲਾਲ ਸਿੰਘ, ਸੁਖਵੰਤ ਸਿੰਘ,ਲੱਖਾ ਫੋਜੀ,ਜਗਪਾਲ ਸਿੰਘ, ਮੰਗਲ ਸਿੰਘ ਧਾਰੀਵਾਲ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ