ਬਾਘਾਪੁਰਾਣਾ 2 ਮਾਰਚ (ਰਾਜਿੰਦਰ ਸਿੰਘ ਕੋਟਲਾ)ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਫਾਊਡੇਸ਼ਨ ਦੇ ਪ੍ਰਧਾਨ ਮਨਮੋਹਣ ਸਿੰਘ ਘੋਲੀਆ ਖੁਰਦ ਅਤੇ ਸਿੱਖ ਚਿੰਤਕ ਗੁਰਪ੍ਰੀਤ ਸਿੰਘ ਘੋਲੀਆ ਦੇ ਸਤਿਕਾਰਯੋਗ ਪਿਤਾ ਅਤੇ ਗੁਰਮਤਿ ਸੇਵਾ ਲਹਿਰ ਦੇ ਸਰਗਰਮ ਮੈਂਬਰ ਗੁਰਪੁਰਵਾਸੀ ਅਮਰਜੀਤ ਸਿੰਘ ਖਾਲਸਾ ਨਮਿਤ ਅੰਤਿਮ ਅਰਦਾਸ ਉਹਨਾਂ ਦੇ ਪਿੰਡ ਘੋਲੀਆ ਖੁਰਦ ਦੇ ਗੁਰਦੁਆਰਾ ਅਨੰਦ ਭਵਨ ਸਾਹਿਬ ਵਿਖੇ ਹੋਈ ਇਹ ਅੰਤਿਮ ਅਰਦਾਸ ਸਮਾਗਮ ਅਸਲ ਵਿੱਚ ਗੁਰਮਤਿ ਸਮਾਗਮ ਹੋ ਨਿਬੜਿਆ ਇਸ ਮੌਕੇ ਵੱਖ ਵੱਖ ਸਿੱਖ ਜੱਥੇਬੰਦੀਆਂ ਦੇ ਕਾਰਕੁੰਨਾ ਵੱਲੋ ਸਿੱਖ ਮਿਸ਼ਨਰੀ ਕਾਲਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਿਤਾਬਾਂ ਦਾ ਲੰਗਰ ਲਾਇਆ ਗਿਆ ਤਾਂ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਬਾਣੀ ਤੇ ਇਤਹਾਸ ਨਾਲ ਜੋੜਿਆ ਜਾ ਸਕੇ ਪਰਿਵਾਰ ਵੱਲੋਂ ਇਸ ਸਮੇ ਡਾ ਹਰਸ਼ਿੰਦਰ ਕੌਰ ਦੀ ਕਿਤਾਬ ‘ਅਨਮੋਲ ਕੁਦਰਤੀ ਸੌਗਾਤਾਂ’ ਵੀ ਵੱਡੀ ਗਿਣਤੀ ਵਿੱਚ ਵੰਡੀ ਗਈ।ਇਸ ਮੌਕੇ ਭਾਈ ਜਸਵਿੰਦਰ ਸਿੰਘ ਜੀ ਲੁਧਿਆਣਾ ਵਾਲਿਆ ਨੇ ਗੁਰਬਾਣੀ ਕਥਾ ਕਰਦਿਆਂ ਕਿਹਾ ਕਿ ਜਿਨਾ ਲੋਕਾਂ ਨੂੰ ਗੁਰਬਾਣੀ ਦੇ ਫਲਸਫੇ ਦੀ ਸਮਝ ਆ ਗਈ ਉਹਨਾ ਦਾ ਮੌਤ ਦਾ ਭੈਅ ਖਤਮ ਹੋ ਜਾਦਾ ਉਹਨਾਂ ਕਿਹਾ ਕਿ ਸਾਨੂੰ ਭਾਈ ਅਮਰਜੀਤ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕਿ ਹੱਕ ਸੱਚ ਦੀ ਕਮਾਈ ਕਰਦਿਆ ਗੁਰਮਤਿ ਪ੍ਰਚਾਰ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।ਰਾਗੀ ਭਾਈ ਸੁਖਮੰਦਰ ਸਿੰਘ ਮਾਣੂਕੇ ਦੇ ਜੱਥੇ ਅਤੇ ਭਾਈ ਸਤਿਨਾਮ ਸਿੰਘ ਦੇ ਰਾਗੀ ਜੱਥੇ ਵੱਲੋਂ ਵੈਰਾਗਮਈ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬੋਲਦਿਆਂ ਉੱਘੇ ਸਾਹਿਤਕਾਰ ਤੇ ਕੇਸ ਸੰਭਾਲ ਸਿੱਖ ਫਾਉਂਡੇਸ਼ਨ ਦੇ ਪ੍ਰੈਸ ਸਕੱਤਰ ਲਖਵੀਰ ਸਿੰਘ ਕੋਮਲ ਨੇ ਬਾਪੂ ਅਮਰਜੀਤ ਸਿੰਘ ਖਾਲਸਾ ਨੂੰ ਨਿਮਰਤਾ , ਸਾਦਗੀ ਤੇ ਕਿਰਤ ਦੀ ਮੂਰਤ ਦੱਸਦਿਆ ਕਿਹਾ ਕਿ ਅਜਿਹੀਆਂ ਸਖਸ਼ੀਅਤਾ ਦਾ ਜੀਵਨ ਲੋਕਾਂ ਲਈ ਪ੍ਰੇਰਨਾ ਸ੍ਰੋਤ ਹੁੰਦਾ ਹੈ ਉਹਨਾਂ ਕਿਹਾ ਕਿ ਬਾਪੂ ਅਮਰਜੀਤ ਸਿੰਘ ਜੀ ਇੱਕ ਵਿਆਕਤੀ ਨਹੀ ਸੰਸਥਾ ਸੀ ਅਜਿਹੀ ਗੁਰਮਤਿ ਧਾਰਨੀ ਸ਼ਖਸ਼ੀਅਤ ਦਾ ਅਚਾਨਕ ਚਲੇ ਜਾਣਾ ਸਮਾਜ ਲਈ ਵੱਡਾ ਘਾਟਾ ਹੈ। ਇਸ ਮੌਕੇ ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਫਾਊਂਡੇਸ਼ਨ , ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ,ਸਿੱਖ ਮਿਸ਼ਨਰੀ ਕਾਲਜ,ਗੁਰਮਤਿ ਸੇਵਾ ਲਹਿਰ ਤੇ ਹੋਰ ਪੰਥਕ ਤੇ ਸਮਾਜਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਮਾਤਾ ਮਨਜੀਤ ਕੌਰ ਘੋਲੀਆ ਖੁਰਦ, ਪ੍ਰਸਿੱਧ ਕਵੀਸ਼ਰ ਭਾਈ ਮੱਖਣ ਸਿੰਘ ਮੁਸਾਫਰ, ਚਰਨਜੀਤ ਸਿੰਘ ਮੋਗਾ,ਬੇਅੰਤ ਸਿੰਘ ਲੰਡੇ,ਬਲਵੰਤ ਸਿੰਘ ਰਣਜੀਤ ਸਿੰਘ ਜੈਮਲਵਾਲਾ,ਸਰਪੰਚ ਇਕਬਾਲ ਸਿੰਘ, ਹਰਪ੍ਰੀਤ ਸਿੰਘ ਲਵਲੀ,ਗੋਬਿੰਦ ਸਿੰਘ ਸਮਾਧ ਭਾਈ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।ਚਮਕੌਰ ਸਿੰਘ ਰਣਜੀਤ ਸਿੰਘ ਹਰਜਿੰਦਰ ਸਿੰਘ ਡਾਕਟਰ ਗੁਰਚਰਨ ਸਿੰਘ ਸੇਖਾ ਕਲਾਂ ਨਿਰਮਲ ਸਿੰਘ ਸੇਖਾ ਕਲਾਂ ਭਾਈ ਤਰਜੀਵਨ ਸਿੰਘ ਸੇਖਾ ਕਲਾਂ ਦਵਿੰਦਰ ਸਿੰਘ ਕੋਕਰੀ ਕਲਾਂ ਖਾਲਸਾ ਬਲਵਿੰਦਰ ਸਿੰਘ ਖਾਲਸਾ ਜਸਵਿੰਦਰ ਸਿੰਘ ਖਾਲਸਾ ਹਰਜਿੰਦਰ ਸਿੰਘ ਖਾਲਸਾ, ਤੀਰਥ ਰਾਮ ਆੜਤੀਏ ਬਲਵੰਤ ਸਿੰਘ ਬੁੱਧ ਸਿੰਘ ਵਾਲਾ ਰਾਜਿੰਦਰ ਸਿੰਘ ਕਾਕਾ ਸਰਪੰਚ,ਰਾਜਿਮਦਰ ਸਿੰਘ ਕੋਟਲਾ ,ਪਵਨ ਗਰਗ ਪੱਤਰਕਾਰ, ਚਮਕੌਰ ਸਿੰਘ ,ਰਣਜੀਤ ਸਿੰਘ ਹਰਜਿੰਦਰ ਸਿੰਘ ,ਡਾਕਟਰ ਗੁਰਚਰਨ ਸਿੰਘ ,ਸੇਖਾ ਕਲਾਂ ਨਿਰਮਲ ਸਿੰਘ ਸੇਖਾ ਕਲਾਂ ,ਭਾਈ ਤਰਜੀਵਨ ਸਿੰਘ ਸੇਖਾ ਕਲਾਂ ,ਦਵਿੰਦਰ ਸਿੰਘ ਕੋਕਰੀ ਕਲਾਂ ਖਾਲਸਾ ਬਲਵਿੰਦਰ ਸਿੰਘ ,ਖਾਲਸਾ ਜਸਵਿੰਦਰ ਸਿੰਘ ਖਾਲਸਾ, ਹਰਜਿੰਦਰ ਸਿੰਘ ਖਾਲਸਾ ਬਾਬੂ ਬੁਧਰਾਮ ਤੀਰਥ ਰਾਮ ਆੜਤੀਏ ,ਰਾਜਿੰਦਰ ਸਿੰਘ ਕਾਕਾ ਸਰਪੰਚ ,ਭਾਈ ਹਰਗੋਪਾਲ ਸਿੰਘ ਰਾਜੇਆਣਾ,ਭਾਈ ਹਰਜਿੰਦਰ ਸਿੰਘ (ਜ਼ਿੰਦੀ) ਰਣੀਆਂ,ਡਾਕਟਰ ਤੇਜਿੰਦਰ ਸਿੰਘ ਸਮਾਧ ਭਾਈ, ਸੁਰਿੰਦਰ ਸਿੰਘ ਸ਼ਿੰਦਾ ਮੋਗਾ, ਬਲਜੀਤ ਸਿੰਘ ਮੋਗਾ, ਕੁਲਦੀਪ ਸਿੰਘ ਰੱਤੀਆਂ ਮੋਗਾ, ਸੁਖਮੰਦਰ ਸਿੰਘ ਭਾਈਰੂਪਾ,ਗ੍ੰਥੀਆਂ ਬਲਜਿੰਦਰ ਸਿੰਘ ਘੋਲੀਆ,ਡਾਕਟਰ ਬਲਦੇਵ ਸਿੰਘ ਬੁੱਟਰ, ਮਾਸਟਰ ਮਨਜਿੰਦਰ ਸਿੰਘ ਚੜਿੱਕ,ਪ੍ਰਧਾਨ ਪ੍ਰੀਤਮ ਸਿੰਘ,,ਪ੍ਰਭਦੀਪ ਸਿੰਘ,ਬਾਬਾ ਮਲਕੀਤ ਸਿੰਘ,ਮੀਤ ਪ੍ਰਧਾਨ ਮੁਕੰਦ ਸਿੰਘ ਆਦਿ ਭਾਰੀ ਗਿਣਤੀ ਵਿੱਚ ਸੰਗਤਾਂ ਵੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ