“ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਬਾਖ਼ੂਬੀ ਜਾਣਦੇ ਹਾਂ – ਰਣਜੀਤ ਸਿੰਘ ਦਮਦਮੀ ਟਕਸਾਲ”
ਅੰਮ੍ਰਿਤਸਰ, 24 ਮਾਰਚ (ਕੰਵਰਪ੍ਰਤਾਪ ਸਿੰਘ ): ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਾਲੇ ਝੰਡੇ ਅਤੇ ਖ਼ਾਲਸਾਈ ਨਿਸ਼ਾਨ ਸਾਹਿਬਾਂ ਨੂੰ ਹਿਮਾਚਲ ਸਟੇਟ ‘ਚ ਗੱਡੀਆਂ-ਮੋਟਰ ਸਾਇਕਲਾਂ ਤੋਂ ਲੁਹਾਉਣ ਦਾ ਵਿਵਾਦ ਦਿਨੋਂ-ਦਿਨ ਭਖਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੋਲਾ ਮਹੱਲਾ ਮਨਾਉਣ ਆ ਰਹੇ ਸਿੱਖ ਨੌਜਵਾਨਾਂ ਦੇ ਵਾਹਨਾਂ ਨੂੰ ਹਿਮਾਚਲੀ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋੰ ਸਖ਼ਤੀ ਨਾਲ ਰੋਕਿਆ ਗਿਆ ਸੀ ਅਤੇ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਐਲਾਨ ਕੀਤਾ ਹੈ ਕਿ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਾਲੇ ਵਾਹਨ ਹਿਮਾਚਲ ‘ਚ ਦਾਖਲ ਨਹੀਂ ਹੋਣ ਦਿਆਂਗੇ। ਇਸ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਜਾਹਰ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਖ਼ਾਲਸਾਈ ਨਿਸ਼ਾਨ ਸਾਹਿਬਾਂ ਦੇ ਸਤਿਕਾਰ ਨੂੰ ਬਰਕਰਾਰ ਰੱਖਦਿਆਂ ਅਨੇਕਾਂ ਸ਼ਹਾਦਤਾਂ ਹੋ ਚੁੱਕੀਆਂ ਹਨ ਤੇ ਅਨੇਕਾਂ ਭਵਿੱਖ ‘ਚ ਹੋਣਗੀਆਂ ਪਰ ਗੁਰੂ ਕੇ ਨਿਸ਼ਾਨ ਰਹਿੰਦੀ ਦੁਨੀਆਂ ਤੱਕ ਸਦੀਵੀ ਝੁੱਲਦੇ ਰਹਿਣਗੇ। ਉਹਨਾਂ ਕਿਹਾ ਕਿ ਕਿਸੇ ਦੀ ਹਿੰਮਤ ਨਹੀਂ ਕਿ ਉਹ ਸਾਨੂੰ ਗੱਡੀਆਂ-ਮੋਟਰ ਸਾਇਕਲਾਂ ਤੋਂ ਖ਼ਾਲਸਾਈ ਨਿਸ਼ਾਨ ਸਾਹਿਬਾਂ ਨੂੰ ਝੁਲਾਉਣ ਤੋਂ ਰੋਕ ਸਕੇ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਨੂੰ ਖ਼ਾਲਸਾ ਪੰਥ ਵੱਲੋਂ ਵੀਹਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਹੈ, ਸ੍ਰੀ ਦਰਬਾਰ ਸਾਹਿਬ ‘ਚ ਉਹਨਾਂ ਦੀ ਯਾਦ ‘ਚ ਗੁਰਦੁਆਰਾ ਸ਼ਹੀਦੀ ਯਾਦਗਾਰ 1984 ਸੁਸ਼ੋਬਿਤ ਹੈ, ਉਹ ਸਾਡੇ ਕੌਮੀ ਨਾਇਕ, ਜਰਨੈਲਾਂ ਦੇ ਜਰਨੈਲ ਤੇ ਮਹਾਨ ਸ਼ਹੀਦ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਸਬੂਤ ਦਿਓ ਕਿ ਸੰਤ ਭਿੰਡਰਾਂਵਾਲਿਆਂ ਨੂੰ ਕਿਸ ਅਦਾਲਤ ਨੇ ਅੱਤਵਾਦੀ ਐਲਾਨਿਆ ਸੀ ? ਉਹਨਾਂ ਉੱਤੇ ਕਿਹੜੇ ਕੇਸ ਦਰਜ਼ ਸਨ ? ਜਦ ਕਿ ਸੱਚਾਈ ਤਾਂ ਇਹ ਹੈ ਕਿ ਉਹਨਾਂ ਉੱਤੇ ਤਾਂ ਇੱਕ ਵੀ ਐੱਫ.ਆਈ.ਆਰ. ਤੱਕ ਦਰਜ਼ ਨਹੀਂ ਸੀ ਇਹ ਆਰ.ਟੀ.ਆਈ. ਰਾਹੀਂ ਸਾਬਤ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦਾ ਵਿਰੋਧ ਤਾਂ ਸਿਰਫ਼ ਬਹਾਨਾ ਹੈ, ਅਸਲ ‘ਚ ਹਿਮਾਚਲੀ ਲੋਕਾਂ ਦੇ ਮਨਾਂ ‘ਚ ਸਿੱਖੀ ਅਤੇ ਪੰਜਾਬ ਪ੍ਰਤੀ ਬੇਹੱਦ ਨਫ਼ਰਤ ਹੈ ਜੋ ਇਹ ਲੋਕ ਸਮੇਂ-ਸਮੇਂ ‘ਤੇ ਜਾਹਰ ਕਰਦੇ ਹਨ। ਉਹਨਾਂ ਕਿਹਾ ਕਿ ਜੇ ਹਿਮਾਚਲੀ ਲੋਕਾਂ, ਹਿੰਦੁਤਵੀਆਂ ਅਤੇ ਭਾਰਤੀਆਂ ਲਈ ਸੰਤ ਭਿੰਡਰਾਂਵਾਲੇ ਅੱਤਵਾਦੀ ਹਨ ਤਾਂ ਸਾਡੇ ਲਈ ਇੰਡੀਅਨ ਸਟੇਟ ਅਤੇ ਹਿਮਾਚਲੀ ਲੋਕ ਤੇ ਹਿੰਦੁਤਵੀਏ ਅੱਤਵਾਦੀ ਹਨ। ਉਹਨਾਂ ਕਿਹਾ ਕਿ ਜੇ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਅਤੇ ਖ਼ਾਲਸਾਈ ਨਿਸ਼ਾਨ ਸਾਹਿਬ ਉਤਾਰੇ ਗਏ ਤਾਂ ਫਿਰ ਖ਼ਾਲਸਾ ਪੰਥ ਅਤੇ ਪੰਜਾਬ ਵਾਸੀ ਵੀ ਭਾਰਤੀ ਤਿਰੰਗੇ ਝੰਡੇ ਪੰਜਾਬ ‘ਚ ਨਹੀਂ ਝੁੱਲਣ ਦੇਣਗੇ, ਭਵਿੱਖ ‘ਚ ਟਕਰਾਅ ਵਧੇਗਾ ਜਿਸ ਦੇ ਜ਼ਿੰਮੇਵਾਰ ਹਿਮਾਚਲੀ ਲੋਕ, ਪੁਲਿਸ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਹੋਵੇਗਾ। ਉਹਨਾਂ ਕਿਹਾ ਕਿ ਇਹ ਲੋਕ ਜਾਤਾਂ-ਪਾਤਾਂ ਤੇ ਕਰਮਕਾਂਡਾਂ ਵਿੱਚ ਫਸੇ ਹਨ, ਜਦ ਕਿ ਸਿੱਖੀ ਵਿਚਾਰਧਾਰਾ ਸਰਬੱਤ ਦਾ ਭਲਾ ਅਤੇ ਸਰਬ-ਸਾਂਝੀਵਾਲਤਾ ਦਾ ਹੋਕਾ ਦਿੰਦੀ ਹੈ ਜੋ ਹਿੰਦੁਤਵੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਜਦ ਦਰਬਾਰ ਸਾਹਿਬ ਅਜਾਇਬ ਘਰ ‘ਚ ਸੰਤਾਂ ਦੀ ਤਸਵੀਰ ਲਾਈ ਗਈ ਸੀ ਓਦੋਂ ਵੀ ਹਿੰਦੁਤਵੀਆਂ ਨੇ ਬੜਾ ਚੀਕ-ਚਿਹਾੜਾ ਪਾਇਆ ਸੀ ਜਿਸ ਦੇ ਜਵਾਬ ‘ਚ ਸਿੱਖ ਕੌਮ ਨੇ ਹਰੇਕ ਬਾਈਕ, ਗੱਡੀ ਅਤੇ ਟਰੱਕ ‘ਤੇ ਸੰਤਾਂ ਦੀ ਤਸਵੀਰ ਲਾ ਦਿੱਤੀ ਸੀ ਤੇ ਹੁਣ ਵੀ ਇਸੇ ਤਰ੍ਹਾਂ ਹੋਵੇਗਾ। ਉਹਨਾਂ ਕਿਹਾ ਕਿ ਇਹ ਲੋਕ ਜਦ ਰੱਖਣ ਕਿ ਜੰਮੂ ‘ਚ ਭਾਈ ਜਸ਼ਜੀਤ ਸਿੰਘ ਨੇ ਸ਼ਹੀਦੀ ਦੇ ਦਿੱਤੀ ਸੀ ਪਰ ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਨਹੀਂ ਸੀ ਲਹਿਣ ਦਿੱਤੇ। ਅੰਮ੍ਰਿਤਸਰ ‘ਚ ਵੀ ਸੰਤਾਂ ਦਾ ਪੁਤਲਾ ਫੂਕਣ ਵਾਲੇ ਸੈਂਕੜੇ ਹਿੰਦੁਤਵੀਆਂ ਨੂੰ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਇਕੱਲੇ ਹੀ ਅੱਗੇ ਲਾ ਕੇ ਭਜਾਇਆ ਸੀ। ਉਹਨਾਂ ਕਿਹਾ ਕਿ ਹਾਲੇ ਤਿੰਨ ਦਿਨ ਪਹਿਲਾਂ ਹੀ ਤੁਸੀਂ ਬਾਬਾ ਬਖ਼ਸ਼ੀਸ਼ ਸਿੰਘ ਤੋਂ ਮਾਫ਼ੀਆਂ ਮੰਗਦੇ ਸੀ, ਅਖੇ ਸਾਡੀ ਤੋਂ ਗਲਤੀ ਹੋ ਗਈ ਤੇ ਫਿਰ ਹੁਣ ਕੀ ਖੁਰਕ ਹੋਣ ਲਗ ਪਈ ਹੈ। ਉਹਨਾਂ ਕਿਹਾ ਕਿ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਬਾਖ਼ੂਬੀ ਜਾਣਦੇ ਹਾਂ, ਸਾਨੂੰ ਆਪਣੀਆਂ ਸ਼ਮਸ਼ੀਰਾਂ ਮਿਆਨੋਂ ਬਾਹਰ ਕਰਨ ਲਈ ਮਜ਼ਬੂਰ ਨਾ ਕਰੋ। ਉਹਨਾਂ ਕਿਹਾ ਕਿ ਜਦ ਸਾਡੇ ਸਿੰਘ ਹਿਮਾਚਲ ‘ਚ ਤੁਹਾਨੂੰ ਲਲਕਾਰ ਕੇ ਆਏ ਸੀ ਤਾਂ ਜੇ ਹਿੰਮਤ ਸੀ ਤਾਂ ਫਿਰ ਓਦੋਂ ਰੋਕ ਕੇ ਵਿਖਾਉਂਦੇ। ਉਹਨਾਂ ਕਿਹਾ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ, ਨਹੀਂ ਤਾਂ ਤੁਹਾਡੀਆਂ ਬੱਸਾਂ ਤੇ ਹੋਰ ਵਾਹਨ ਪੰਜਾਬ ‘ਚ ਦਾਖਲ ਨਹੀਂ ਹੋਣ ਦਿਆਂਗੇ।
Author: Gurbhej Singh Anandpuri
ਮੁੱਖ ਸੰਪਾਦਕ
One Comment
ਹਿਮਾਚਲ ਦੇ ਫੁਦੂ ਮੁੱਖ ਮੰਤਰੀ ਤੇ ਕੇਸ ਕਰ ਦਿਓ ਜੀ
ਰਣਜੀਤ ਸਿੰਘ ਜੀ