ਬੀਬੀ ਕਿਰਨਜੋਤ ਕੌਰ ਨੇ ਇੱਕ ਸਮਾਗਮ ਵਿੱਚ ਆਪਣੇ ਭਾਸ਼ਣ ਚ ਨਿਜੀ ਚੈਨਲ ਪੀ ਟੀ ਸੀ ਤੋ ਗੁਰਬਾਣੀ ਪ੍ਰਸਾਰਣ ਬੰਦ ਕੀਤਾ ਜਾਵੇ। ਬੀਬੀ ਕਿਰਨਜੋਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੀ ਟੀ ਸੀ ਚੈਨਲ ਤੇ ਮਿਸ ਪੰਜਾਬਣ ਪ੍ਰਤੀਯੋਗਤਾ ਦੌਰਾਨ ਲੜਕੀਆਂ ਦੀ ਛੇੜਛਾੜ ਦਾ ਮਾਮਲਾ ਜਨਤਕ ਹੋਇਆ ਹੈ।
ਚੈਨਲ ਦੇ ਪ੍ਰਬੰਧਕਾਂ ਤੇ ਜੋ ਇਲਜਾਮ ਲਗੇ ਹਨ ਉਹ ਦੱਸਣ ਲਗੇ ਵੀ ਸ਼ਰਮ ਆ ਰਹੀ ਹੈ। ਇਕ ਬੱਚੀ ਦੇ ਸ਼ੋਸ਼ਨ ਦੀ ਗੱਲ ਹੈ।
ਜਿੰਨਾਂ ਤੇ ਇਹ ਐਫ ਆਈ ਆਰ ਦਰਜ ਹੋਈ ਹੈ ਉਨਾਂ ਦੇ ਵੀ ਗੁਰਬਾਣੀ ਪ੍ਰਸਾਰਣ ਸਮਝੋਤੇ ਤੇ ਦਸਤਖਤ ਹਨ। ਸਾਡੀ ਉਨਾਂ ਨਾਲ ਕੋਈ ਸਾਂਝ ਨਹੀਂ। ਜਦ ਤਕ ਇਸ ਮਾਮਲੇ ਦਾ ਫੈਸਲਾ ਨਹੀਂ ਹੁੰਦਾ ਪੀ ਟੀ ਸੀ ਤੋ ਗੁਰਬਾਣੀ ਦਾ ਪ੍ਰਸਾਰਣ ਬੰਦ ਕੀਤਾ ਜਾਵੇ। ਸ਼ੋ੍ਰਮਣੀ ਕਮੇਟੀ ਖੁਦ ਸਮਰਥ ਹੈ ਤੇ ਕਿਉ ਨਾ ਅਸੀਂ ਆਪਣੀ ਵੈਬ ਸਾਇਟ ਰਾਹੀਂ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਕਰੀਏ ਤੇ ਜੋ ਵੀ ਚੈਨਲ ਉਸ ਤੋ ਲਿੰਕ ਲੈ ਕੇ ਗੁਰਬਾਣੀ ਦਾ ਪ੍ਰਸਾਰਣ ਕਰਨਾ ਚਾਹੇ ਅਸੀ ਉਸ ਦਾ ਸਹਿਯੋਗ ਕਰੀਏ। ਇਸ ਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਆਇਆ ਹੈ ਅਸੀ ਇਸ ਤੇ ਜਲਦ ਹੀ ਅਮਲ ਕਰਾਂਗੇ।
Author: Gurbhej Singh Anandpuri
ਮੁੱਖ ਸੰਪਾਦਕ