ਰੰਗਮੰਚ ਰਾਹੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲਾ ਨੌਜਵਾਨ ਰਾਜ ਸੰਧੂ ਹੁਣ ਫਿਲਮੀ ਦੁਨੀਆ ਵਿੱਚ ਚੰਗਾ ਨਾਮਣਾ ਖੱਟ ਰਿਹਾ ਹੈ। ਰਾਜੇਸ਼ ਖੰਨਾ ਮੈਮੋਰੀਅਲ ਟੈਲੀ ਫਿਲਮ ਅਵਾਰਡ 2016 ਵਿੱਚ ਰਾਜ ਸੰਧੂ ਨੂੰ *ਬੈਸਟ ਐਕਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪਰਫੇਕਟ ਮਿਸਟਰ ਪੰਜਾਬ 2019 ਰਾਇਲਟੀ ਸੌਅ ਲੁਧਿਆਣਾ ਵਿਚ ਵੀ *ਬੈਸਟ ਐਕਟਰ ਐਵਾਰਡ ਮਿਲਿਆ। ਮਿਸਟਰ ਸਿੰਘ ਪੰਜਾਬ 2017 ਵਿੱਚ *ਸਿੰਘ ਆਫ ਦ ਈਅਰ* ਐਵਾਰਡ ਮਿਲਿਆ।
ਰਾਜ ਸੰਧੂ ਦਾ ਪੂਰਾ ਨਾਮ ਜੁਗਰਾਜ ਸਿੰਘ ਹੈ । ਉਹਨਾ ਨੇ ਆਪਣਾ ਨਾਮ ( ਰਾਜ ਸੰਧੂ ) ਆਪਣੇ ਦਾਦਾ ਜੀ ਸ੍ਰ ਗਿਆਨ ਸਿੰਘ ਜੀ ਦੇ ਆਖਰੀ ਬੋਲਾ ਤੋਂ ਰੱਖਿਆ। ਰਾਜ ਸੰਧੂ ਜੀ ਦਾ ਜਨਮ ਮਾਝੇ ਦੇ ਮਸ਼ਹੂਰ ਪਿੰਡ ਸਰਹਾਲੀ ਕਲਾਂ ਵਿੱਚ ਪਿਤਾ ਸ੍ਰ ਗੁਰਨਾਮ ਸਿੰਘ ਜੀ ਦੇ ਘਰ ਮਾਤਾ ਗੁਰਮੀਤ ਕੌਰ ਜੀ ਦੀ ਕੁੱਖੋ ਹੋਇਆ। ਰਾਜ ਸੰਧੂ ਨੇ ਬਚਪਨ ਵਿੱਚ ਹੀ ਜਿੰਦਗੀ ਨਾਲ ਜੱਦੋਜਹਿਦ ਸੁਰੂ ਕਰ ਦਿੱਤੀ ਸੀ। ਬਾਹਰਵੀਂ ਈ ਪੜ੍ਹਾਈ ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਸਰਹਾਲੀ ਕਲਾ ਜਿਲਾ ਤਰਨ ਤਾਰਨ ਵਿੱਚ ਪੂਰੀ ਕੀਤੀ। ਸਕੂਲ ਦੀ ਪੜ੍ਹਾਈ ਦੌਰਾਨ ਹੀ ਆਪ ਨੇ ਰੰਗਮੰਚ ਦੁਆਰਾ ਅਦਾਕਾਰੀ ਸੁਰੂ ਕਰ ਦਿੱਤੀ ਸੀ। ਉਹ ਆਪਣੇ ਉਸਤਾਦ ਸ੍ਰ ਕਰਨੈਲ ਸਿੰਘ ਸਭਰਾ ( ਮੱਘਰ ਸਰਾਬੀ) ਨੂੰ ਮੰਨਦੇ ਹਨ। ਜਿੰਨਾ ਦੇ ਨਾਟਕ ਵੇਖ ਕੇ ਉਹਨਾ ਆਪਣੇ ਅੰਦਰਲੇ ਅਦਾਕਾਰ ਨੂੰ ਜਗਾਇਆ। ਆਪ ਨੇ ਰੰਗਮੰਚ ਦੀ ਸ਼ੁਰੂਆਤ ਧਾਰਮਿਕ ਅਤੇ ਸਮਾਜਿਕ ਬੁਰਾਈਆ ਨਾਲ ਸਬੰਧਿਤ ਨਾਟਕਾ ਤੋਂ ਕੀਤੀ ਅਤੇ ਸਿੱਖ ਪ੍ਰਚਾਰਕ ਸ੍ਰ ਗੁਰਭੇਜ ਸਿੰਘ ਅਨੰਦਪੁਰੀ ਅਤੇ ਸ੍ਰੋਮਣੀ ਪ੍ਰਚਾਰਕ ਬੀਬੀ ਸਰਬਜੀਤ ਕੌਰ ਦੀ ਰਹਿਨੁਮਾਈ ਹੇਠ ਨਾਟਕ ਕਰ ਕੇ ਦਰਸ਼ਕਾ ਦੀ ਵਾਹਵਾ ਖੱਟੀ। ਸਕੂਲ ਤੋ ਬਾਅਦ ਕਾਲਜ ਦੀ ਪੜਾਈ ਆਪ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਕਲਾਂ ਤਰਨ ਤਾਰਨ ਤੋ ਪੂਰੀ ਕੀਤੀ। ਇਸਦੇ ਦੌਰਾਨ ਹੀ ਆਪ ਨੇ ਰੰਗਮੰਚ ਤੋਂ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ ਅਤੇ 2010 ਵਿੱਚ ਆਪਣੀ ਪਹਿਲੀ ਫਿਲਮ * ਧੀਆ ਜਲੰਧਰ ਦੂਰਦਰਸ਼ਨ ਦੇ ਨਾਲ ਕੀਤੀ। ਇਸਤੋ ਬਾਅਦ ਉਹਨਾ ਪਿੱਛੇ ਮੁੜ ਕੇ ਨਹੀ ਦੇਖਿਆ ਅਤੇ ਲਗਾਤਾਰ ਪੰਜਾਬੀ ਟੈਲੀ ਫਿਲਮ ਤਕਦੀਰ, ਸਾਹਿਬ ਹੱਥ ਵਡਿਆਈਆ, ਮਈਆ ਸਰਕਾਰ, 84 ਦੀ ਪੀੜ, ਸਤਿਗੁਰ ਹੋਏ ਦਿਆਲ, ਸਨ ਆਫ ਗਰੀਬ, ਕਮਜਾਤ ਆਦਿ ਫਿਲਮਾ ਵਿੱਚ ਕੰਮ ਕੀਤਾ। ਉਹਨਾ ਦੀ ਬਤੌਰ ਹੀਰੋ ਪਹਿਲੀ ਫਿਲਮ * ਮਿਹਨਤ ਮੇਰੀ ਰਹਿਮਤ ਤੇਰੀ ਜੋ ਕਿ ਜਨਵਰੀ 2014 ਵਿੱਚ ਰਲੀਜ ਹੋਈ, ਜਿਸ ਨੂੰ ਡਾਇਰੈਕਟਰ ਪਵਨ ਦੇਵਗਨ ਜੀ ਵੱਲੋ ਡਾਇਰੈਕਟ ਕੀਤਾ ਗਿਆ ਅਤੇ ਡੀ ਓ ਪੀ ਹਰਪ੍ਰੀਤ ਸਿੰਘ, ਇੰਦਰਜੀਤ ਬਿੱਲਾ ਅਤੇ ਏਕਮਨ ਫਿਲਮ ਵੱਲੋ ਮਿਊਜਿਕ ਦੇ ਕੇ ਸਿੰਗਾਰਿਆ ਗਿਆ। ਇਸ ਤੋ ਬਾਅਦ ਉਹਨਾ ਪੰਜਾਬੀ ਫੀਚਰ ਫਿਲਮ ਲਵ ਪੰਜਾਬ, ਕਿਉ ਕਿ ਏਥੇ ਆਉਣਾ ਮਨਾ ਹੈ ਅਤੇ ਹਿੰਦੀ ਫਿਲਮ ਜੂਥ ਫਿਊਚਰ, ਸਰਦਾਰ ਊਧਮ ਵਿੱਚ ਬਤੌਰ ਐਕਟਰ ਕੰਮ ਕੀਤਾ। ਇਸ ਤੋ ਇਲਾਵਾ ਜੀ ਪੰਜਾਬੀ ਦੇ ਸੀਰੀਅਲ ਨਯੇਣ ਵਿੱਚ ਬਤੌਰ ਐਕਟਰ ਕੰਮ ਕੀਤਾ। ਇਸਤੋ ਇਲਾਵਾ ਉਹਨਾ ਨੇ ਇੰਟਰਨੈਸ਼ਨਲ ਓ ਟੀ ਟੀ ਪਲੇਟਫਾਰਮ ਨੈਟਫਲਿਕਸ ਦੀ ਵੈਬ ਸੀਰੀਜ *ਕੈਟ ਵਿੱਚ ਬਾਲੀਵੁੱਡ ਸਟਾਰ ਰਣਦੀਪ ਹੁੱਡਾ ਅਤੇ ਪੰਜਾਬੀ ਸਟਾਰ ਸਵਿੰਦਰ ਵਿੱਕੀ, ਨਰਿੰਦਰ ਨੀਨਾ ਜੀ ਨਾਲ ਸਕ੍ਰੀਨ ਸ਼ੇਅਰ ਕੀਤੀ। ਆਉਣ ਵਾਲੇ ਸਮੇ ਵਿੱਚ ਉਹਨਾ ਦੀਆ ਰਲੀਜ ਹੋਣ ਵਾਲੀਆ ਦੋ ਪੰਜਾਬੀ ਫਿਲਮਾ ਚੇਤਾ ਸਿੰਘ ਅਤੇ ਸੋਧਾ ਹਨ । ਪੰਜਾਬੀ ਫਿਲਮ ਸੋਧਾ ਵਿੱਚ ਉਹਨਾ ਨੇ ਐਕਟਰ ਦੇ ਨਾਲ ਐਕਸ਼ਨ ਮਾਸਟਰ ਦੀ ਵੀ ਭੂਮਿਕਾ ਨਿਭਾਈ ਹੈ। ਇਸ ਵਕਤ ਉਹ ਆਪਣੀ ਆਉਣ ਵਾਲੀ ਵੈਬ ਸੀਰੀਜ ਦੇ ਸੂਟ ਵਿੱਚ ਮਸ਼ਰੂਫ ਹਨ ਜੋ ਕਿ ਨੈਟਫਲਿਕਸ ਤੇ ਰਿਲੀਜ ਕੀਤੀ ਜਾਵੇਗੀ। ਜਿਸ ਵਿਚ ਉਹ ਬਾਲੀਵੁੱਡ ਅਦਾਕਾਰ ਬਰੁਣ ਸੋਬਤੀ ਅਤੇ ਸਵਿੰਦਰ ਵਿੱਕੀ ਜੀ ਨਾਲ ਸਕ੍ਰੀਨ ਸ਼ੇਅਰ ਕਰ ਰਹੇ ਹਨ। ਫਿਲਮੀ ਦੁਨੀਆ ਤੋਂ ਇਲਾਵਾ ਉਹਨਾ ਸਪੋਰਟਸ ਵਿੱਚ ਵੀ ਬਹੁਤ ਨਾਮਣਾ ਖੱਟਿਆ ਹੈ। ਉਹਨਾ ਸਿੱਖ ਮਾਰਸ਼ਲ ਆਰਟ ਵਿੱਚ 2010 ਵਿੱਚ ਇੰਟਰਨੈਸ਼ਨਲ ਬਰਾਊਨਜ ਮੈਡਲ ਹਾਸਲ ਕੀਤਾ। ਇਸਤੋ ਇਲਾਵਾ ਉਹ ਸਿਲੰਬਮ ਅਤੇ ਸਿਤੋਰੀਓ ਮਾਰਸ਼ਲ ਆਰਟ ਵਿੱਚ ਵੀ ਮੁਹਾਰਤ ਰੱਖਦੇ ਹਨ। ਉਹਨਾ ਨੂੰ ਲਿਖਣ ਦਾ ਵੀ ਬਹੁਤ ਸ਼ੌਕ ਹੈ । ਉਹਨਾ ਆਪਣੀ ਕਲਮ ਨਾਲ ਬਹੁਤ ਸਾਰੀਆ ਧਾਰਮਿਕ ਅਤੇ ਪੰਜਾਬੀ ਕਵਿਤਾਵਾ ਲਿਖੀਆ ਜਿਨਾ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋ ਛਾਪਿਆ ਗਿਆ। ਉਹਨਾ ਦੱਸਿਆ ਕਿ ਉਹ ਇਸ ਤਰਾ ਆਉਣ ਵਾਲੇ ਸਮੇ ਵਿੱਚ ਅਦਾਕਾਰੀ ਅਤੇ ਆਪਣੀ ਕਲਮ ਦੁਆਰਾ ਆਪਣੀ ਮਾਂ ਬੋਲੀ, ਆਪਣੀ ਮਿੱਟੀ ਅਤੇ ਸਮਾਜ – ਕੌਮ ਦੀ ਸੇਵਾ ਕਰਦੇ ਰਹਿਣਗੇ।
ਸੋਧ ਸਿੰਘ ਬਾਜ਼ 9041301984
Author: Gurbhej Singh Anandpuri
ਮੁੱਖ ਸੰਪਾਦਕ