ਭੋਗਪੁਰ 16 ਜੂਨ ( ਜੰਡੀਰ ) ਭੋਗਪੁਰ ਦਾ ਬੱਸ ਅੱਡਾ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਬਣਿਆ ਹੋਇਆ ਆਮ ਲੋਕਾਂ ਦੇ ਕੰਮ ਨਹੀਂ ਆ ਸਕਿਆ, ਅਤੇ ਪ੍ਰਸ਼ਾਸ਼ਨ ਭੋਗਪੁਰ ਬੱਸ ਅੱਡੇ ਨੂੰ ਚਾਲੂ ਕਰਨ ਦੇ ਸਬੰਧ ਵਿੱਚ ਇਕ ਮਹੀਨੇ ਵਿਚ ਦੱਸ 10 ਮੀਟਿੰਗਾ ਕਰ ਲੈਂਦਾ ਹੈ, ਰੋਜਾਨਾ ਹੀ ਖਬਰਾਂ ਲੱਗ ਰਹੀਆਂ ਹਨ ਕੇ ਭੋਗਪੁਰ ਦਾ ਬੱਸ ਅੱਡਾ ਬਹੁਤ ਜਲਦ ਸ਼ੁਰੂ ਹੋ ਜਾਵੇਗਾ, ਪਰ ਭੋਗਪੁਰ ਦੀ ਸਿਆਸਤ ਕਿਸੇ ਦੇ ਵੀ ਸਮਝ ਨਹੀਂ ਆ ਸਕੀ, ਨਿੱਤ ਟਰੈਫਿਕ ਦੀਆਂ ਖਬਰਾਂ, ਹੋ ਰਹੇ ਭਿਆਨਕ ਹਾਦਸੇ ਪਿਛਲੇ 20 ਸਾਲਾਂ ਤੋਂ ਭੋਗਪੁਰ ਦੀ ਕੋਈ ਵੀ ਤਰੱਕੀ ਨਹੀਂ ਹੋ ਸਕੀ,ਜਰੂਰੀ ਕੰਮਾਂ ਵੱਲ ਕਿਸੇ ਵੱਲੋਂ ਵੀ ਧਿਆਨ ਨਹੀਂ ਦਿੱਤਾ ਜਾਂਦਾ, ਭੋਗਪੁਰ ਦੇ ਲੋਕ ਵੋਟਾਂ ਪਾਉਣ ਤੋਂ ਵੀ ਡਰਨ ਲੱਗ ਗਏ ਹਨ, ਕੀ ਪ੍ਰਸ਼ਾਸਨ ਦਸ ਸਕਦਾ ਹੈ ਕੇ ਬੱਸ ਅੱਡਾ ਕਿਉਂ ਨਹੀਂ ਚਾਲੂ ਹੋ ਰਿਹਾ,ਆਦਮਪੁਰ ਚੌਂਕ ਵਿਚ ਲਾਲ ਬੱਤੀਆਂ ਕਿਉਂ ਨਹੀਂ ਲੱਗ ਰਹੀਆਂ, ਦੁਕਾਨਦਾਰ ਸਰਕਾਰੀ ਰੋਡ ਤੇ ਦੁਕਾਨਾਂ ਮੂਹਰੇ ਰੇੜੀਆਂ ਲਵਾ ਕੇ ਉਨ੍ਹਾਂ ਕੋਲੋਂ ਕਰਾਇਆ ਖਾ ਰਹੇ ਹਨ ਕਿਉਂ ਨਹੀਂ ਪੁੱਛਿਆ ਜਾਂਦਾ, ਜੀ ਟੀ ਰੋਡ ਦੁਕਾਨਾਂ ਦੇ ਅੱਗੇ ਚਾਰ ਚਾਰ ਗੱਡੀਆਂ ਬੇਢੰਗ ਨਾਲ ਖਲੋਤੀਆਂ ਰਹਿਦੀਆਂ ਹਨ, ਕਿਉਂ ਨਹੀਂ ਪੁੱਛਿਆ ਜਾਂਦਾ, ਸਰਕਾਰੀ ਬੱਸਾਂ ਜਾਂ ਪ੍ਰਾਈਵੇਟ ਬੱਸਾਂ ਜਿਥੇ ਦਿਲ ਕਰਦਾ ਰੁਕ ਜਾਂਦੀਆਂ ਬੱਸ ਅੱਡੇ ਤੇ ਨਹੀਂ ਰੁਕ ਰਹੀਆਂ ਕਿਉਂ ਨਹੀਂ ਪੁੱਛਿਆ ਜਾਂਦਾ, ਕੌਣ ਹੈ ਜਿੰਮੇਵਾਰ ਆਮ ਜਨਤਾ ਦੀ ਆਵਾਜ਼ ਨਿੱਤ ਦੁਹਾਈ ਪਾ ਰਹੀ ਹੈ,ਡੀਸੀ ਨੂੰ ਮੰਗ ਪੱਤਰ ਸੌਂਪੇ ਗਏ ਹਨ, ਪਰ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੋਇਆ ਹੈ,ਨਿੱਤ ਹਾਦਸੇ ਹੋ ਰਹੇ ਪ੍ਰਸਾਸ਼ਨ ਨੂੰ ਬੇਨਤੀ ਹੈ ਕੀ ਲੱਖਾਂ ਰੁਪਏ ਦੀ ਲਾਗਤ ਲਾਲ ਬਣਿਆ ਹੋਇਆ ਬਸ ਅੱਡਾ ਜਲਦ ਚਾਲੂ ਕੀਤਾ ਜਾਵੇ
Author: Gurbhej Singh Anandpuri
ਮੁੱਖ ਸੰਪਾਦਕ