ਸੱਭਿਆਚਾਰਕ ਸੱਥ ਗਿੱਧਾ ਅਕੈਡਮੀ ਵੱਲੋਂ ਕਰਵਾਏ ਜਾਣਗੇ ਮੁਕਾਬਲੇ – ਕਰਮਪਾਲ ਸਿੰਘ ਢਿੱਲੋਂ
ਕਰਤਾਰਪੁਰ 2 ਅਗਸਤ ( ਭੁਪਿੰਦਰ ਸਿੰਘ ਮਾਹੀ ) ਕਹਿੰਦੇ ਹਨ ਕਿ ਸਾਉਣ ਮਹੀਨੇ ਜਦ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਹਨ ਤਾਂ ਤੀਆਂ ਦਾ ਤਿਉਹਾਰ ਬਹੁਤ ਹੀ ਚਾਵਾਂ ਨਾਲ ਮਨਾਉਂਦੀਆਂ ਹਨ। ਇਸ ਹੀ ਤਿਉਹਾਰ ਨੂੰ ਸੱਭਿਆਚਾਰਕ ਸੱਥ ਗਿੱਧਾ ਅਕੈਡਮੀ ਵੱਲੋਂ “ਦੂਸਰਾ ਤੀਆਂ ਦਾ ਮੇਲਾ 2022” ਨੂੰ ਬਹੁਤ ਹੀ ਵੱਡੇ ਪੱਧਰ ਤੇ ਬੜੇ ਚਾਵਾਂ ਨਾਲ ਲੋਕ ਨਾਚ ਗਿੱਧਾ ਦੀ ਇੰਟਰਨੈਸ਼ਨਲ ਕੋਚ ਪ੍ਰਧਾਨ ਅਨੂਦੀਪ ਕੌਰ ਲਹਿਲ, ਮੈਂਬਰ ਤਮੰਨਾ ਮਹਿਤਾ ਅਤੇ ਵਿਪਨ ਸਰ ਦੀ ਦੇਖ ਰੇਖ ਵਿੱਚ 7 ਅਗਸਤ ਦਿਨ ਐਤਵਾਰ ਨੂੰ ‘ਦ ਹੈਰੀਟੇਜ ਮਹਾਜਨ ਵਿੱਲਾ, ਬੈਨਕਟ ਹਾਲ, ਬਟਾਲਾ ਰੋਡ ਅੰਮ੍ਰਿਤਸਰ ਵਿਖੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਮਨਾਇਆ ਜਾਵੇਗਾ। ਇਸ ਸਬੰਧੀ ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ: ਕਰਤਾਰਪੁਰ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਗਿੱਧਾ ਸਾਡੇ ਪੰਜਾਬ ਦਾ ਕਲਚਰਲ ਹੈ ਤੇ ਸਾਡਾ ਲੋਕ ਨਾਚ ਹੈ। ਜਿਸ ਨੂੰ ਤੀਆਂ ਦੇ ਤਿਉਹਾਰ ਤੇ ਗਿੱਧਿਆਂ ਦੀਆਂ ਰਾਣੀਆਂ ਵੱਲੋਂ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਨਾਚ ਗਿੱਧੇ ਦੀਆਂ ਨਾਮਵਰ ਕੋਚ ਹਿੱਸਾ ਲੈਣਗੀਆਂ ਤੇ ਖੁੱਲਾ ਗਿੱਧਾ ਕਰਵਾਇਆ ਜਾਵੇਗਾ। ਜੋ ਕਿ ਪੰਜਾਬ ਦਾ ਲੋਕ ਨਾਚ ਗਿੱਧਾ ਇਸ ਮੇਲੇ ਦਾ ਖਿੱਚ ਦਾ ਕੇੰਦਰ ਬਣੇਗਾ ਅਤੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ ਤੇ ਮੁਕਾਬਲਿਆਂ ਵਿੱਚ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਇਸ ਮੌਕੇ ਕਰਮਪਾਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਇਸ ਪ੍ਰੋਗਰਾਮ ਵਿੱਚ ਸਭ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤੇ ਜਲਦ ਤੋਂ ਜਲਦ ਆਪਣੀ ਇਸ ਤੀਆਂ ਦੇ ਮੇਲੇ ਸਬੰਧੀ ਰੱਖੇ ਗਏ ਪ੍ਰੋਗਰਾਮ ਵਿੱਚ ਐਂਟਰੀ ਕਰਵਾ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਸ ਸਭਿਆਚਾਰਕ ਸੱਥ ਗਿੱਧਾ ਅਕੈਡਮੀ ਦੀ ਪ੍ਰਧਾਨ ਅਨੂਦੀਪ ਕੌਰ ਲਹਿਲ ਨਾਲ 98721-14343 ਤੇ ਜਾਣਕਾਰੀ ਲੈਣ ਲਈ ਸੰਪਰਕ ਕੀਤਾ ਜਾ ਸਕਦਾ ਹੈ।
Author: Gurbhej Singh Anandpuri
ਮੁੱਖ ਸੰਪਾਦਕ