ਸਮਰਾਲਾ 30 ਅਗਸਤ ( ਨਜ਼ਰਾਨਾ ਨਿਊਜ਼ ਨੈੱਟਵਰਕ ) ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿਚੋਂ ਪਿੰਡ ਬੌਂਦਲੀ ਦੇ ਪਿਛਲੇ 7 – 8 ਸਾਲ ਤੋਂ ਕੰਮ ਕਰਦੇ 6 ਮੁਲਾਜ਼ਮ ਅਤੇ ਕਾਰਜਕਾਰੀ ਦਫਤਰ ਨਿਗਰਾਨ ਸਤਵਿੰਦਰ ਸਿੰਘ ਮਨੈਲਾ ਜੋ ਕਿ ਪਿਛਲੇ 27 ਸਾਲਾਂ ਤੋਂ ਕਾਲਜ ਵਿਚ ਸੇਵਾ ਕਰ ਰਹੇ ਸਨ, ਨੂੰ ਨੌਕਰੀ ਤੋਂ ਹਟਾਉਣ ਅਤੇ ਉਹਨਾਂ ਦੀਆਂ ਬਕਾਇਆ ਤਨਖਾਹਾਂ ਨਾ ਜਾਰੀ ਕਰਨ ਕਰਕੇ ਕਾਲਜ ਦੇ ਅZਗੇ ਇਲਾਕੇ ਦੇ ਲੋਕਾਂ ਅਤੇ ਸਬੰਧਿਤ ਮੁਲਾਜ਼ਮਾਂ ਵਲੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਕਾਲਜ ਦੀ ਕਮੇਟੀ ਦੇ ਪ੍ਰਧਾਨ ਰਾਜੇਵਾਲ ਅਤੇ ਕਾਲਜ ਪ੍ਰਿੰਸੀਪਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਮੋਹਤਬਰ ਲੋਕਾਂ, ਵੱਖ ਵੱਖ ਜਥੇਬੰਦੀਆਂ ਅਤੇ ਸਿਆਸੀ ਅਤੇ ਸਮਾਜਿਕ ਸਖਸ਼ੀਅਤਾਂ ਨੇ ਹਿੱਸਾ ਲਿਆ।
ਇਸ ਸਮੇਂ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ, ਜਿਹਨਾਂ ਵਿਚ ਗੁਰਦੀਪ ਸਿੰਘ ਘਰਖਣਾਂ ਕਥਾਵਾਚਕ ਨੇ ਸਤਿਨਾਮ ਵਾਹਿਗੁਰੂ ਦੇ ਜਾਪ ਨਾਲ ਇਸ ਰੋਸ ਪ੍ਰਦਰਸ਼ਨ ਦਾ ਆਗਾਜ਼ ਕੀਤਾ। ਉਹਨਾਂ ਕਿਹਾ ਕਿ ਸਾਨੂੰ ਸ਼ਰਮ ਆ ਰਹੀ ਹੈ ਕਿ ਇੱਕ ਵੱਡਾ ਕਿਸਾਨ ਨੇਤਾ ਅਖਵਾਉਣ ਵਾਲੇ ਰਾਜੇਵਾਲ ਨੇ ਇਸ ਸੰਸਥਾਂ ਨੂੰ ਬਹੁਤ ਹੀ ਮਾੜੇ ਹਲਾਤਾਂ ਵਿਚ ਪਹੁੰਚਾ ਦਿੱਤਾ ਹੈ ਅਤੇ ਇਲਾਕੇ ਦੇ ਲੋਕ ਹੁਣ ਜਾਗਰਿਤ ਹੋ ਗਏ ਹਨ ਅਤੇ ਉਹ ਕਿਸਾਨ ਅੰਦੋਲਨ ਦੀ ਤਰਜ਼ ਤੇ ਇਸ ਤਾਨਾਸ਼ਾਹ ਅਤੇ ਮਾੜੇ ਪ੍ਰਬੰਧਕ ਦੇ ਖਿਲਾਫ ਤੱਕੜਾ ਸੰਘਰਸ਼ ਵਿੱਢਣਗੇ ਅਤੇ ਸੰਸਥਾ ਨੂੰ ਇਸ ਦੇ ਚੁੰਗਲ ਤੋਂ ਮੁੱਕਤ ਕਰਾਉਣਗੇ। ਇਸ ਸਮੇਂ ਕਾਲਜ ਦੇ ਸਾਬਕਾ ਪ੍ਰੋਫੈਸਰ ਬਲਜੀਤ ਸਿੰਘ ਨੇ ਰਾਜੇਵਾਲ ਦੇ 2009 ਤੋਂ ਪ੍ਰਧਾਨ ਬਣਨ ਦੇ ਕਾਰਜਕਾਲ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਪ੍ਰਬੰਧ ਅਧੀਨ ਹੋਏ ਵੱਖ ਵੱਖ ਘਪਲੇ, ਬੇਨਿਯਮੀਆਂ ਅਤੇ ਮੁਲਾਜਮਾਂ ਨਾਲ ਕੀਤੀ ਧੱਕੇਸ਼ਾਹੀ ਦਾ ਜਿਕਰ ਕੀਤਾ। ਉਹਨਾਂ ਕਿਹਾ ਕਿ ਰਾਜੇਵਾਲ ਜਿੱਥੇ ਕਿਸਾਨ ਨੇਤਾ ਵਜੋਂ ਕਿਸਾਨK ਲਈ ਇਨਸਾਫ ਅਤੇ ਅਜਾਦੀ ਦੀ ਲੜ ਰਿਹਾ ਹੈ, ਉਥੇ ਕਾਲਜ ਵਿਚ ਇਸ ਦੇ ਉਲਟ ਦੂਹਰਾ ਕਿਰਦਾਰ ਨਭਾਉਂਦੇ ਹੋਏ ਮੁਲਾਜ਼ਮਾਂ ਨਾਲ ਉਹਨਾਂ ਦੇ ਹੱਕ ਖੋਹ ਕੇ ਨੰਗੇ ਚਿੱਟੇ ਰੂਪ ਵਿਚ ਧੱਕਾ ਕਰ ਰਿਹਾ ਹੈ। ਇਸ ਮੌਕੇ ਨੌਕਰੀ ਤੋਂ ਹਟਾਏ ਸਤਵਿੰਦਰ ਸਿੰਘ ਨੇ ਆਪਣੀ ਨੌਕਰੀ ਦੇ ਕੌੜੇ ਤਜ਼ਰਬੇ ਹਾਜ਼ਰ ਲੋਕਾਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੀ ਜਵਾਨੀ ਦਾ ਵੱਡਾ ਹਿੱਸਾ ਦਿਨ ਰਾਤ ਇੱਕ ਕਰਕੇ ਇਸ ਸੰਸਥਾਂ ਦੇ ਲੇਖੇ ਲਾਇਆ ਹੈ, ਪਰ ਇਹਨਾਂ ਹੰਕਾਰੀ ਤੇ ਮੁਲਾਜ਼ਮ ਵਿਰੋਧੀ ਪ੍ਰਬੰਧਕਾਂ ਨੇ ਕੋਈ ਮੁੱਲ ਪਾਉਣ ਦੀ ਬਜਾਏ ਕਾਨੂੰਨ ਨੂੰ ਛਿੱਕੇ ਟੰਗ ਕੇ ਬਹੁਤ ਹੀ ਜਲਦੀ ਦੇ ਵਿਚ ਜਲਾਲਤ ਭਰੇ ਢੰਗ ਵਿਚ ਨੌਕਰੀ ਤੋਂ ਹਟਾਉਣ ਦਾ ਪੱਤਰ ਜਾਰੀ ਕਰ ਦਿੱਤਾ। ਸਤਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਬੜੀ ਦ੍ਰਿੜਤਾ ਨਾਲ ਇਹ ਵੀ ਕਿਹਾ ਕਿ ਉਹ ਇਸ ਸਮੇਂ ਚੁੱਪ ਕਰਕੇ ਬੈਠਣ ਵਾਲਿਆਂ ਵਿਚੋਂ ਨਹੀਂ ਤੇ ਆਖਰੀ ਸਾਹਾਂ ਤੱਕ ਇਸ ਸੰਸਥਾ ਨੂੰ ਬਚਾਉਣ ਲਈ ਸੰਘਰਸ਼ ਜਾਰੀ ਰੱਖੇਗਾ। ਉਹਨਾਂ ਨੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਗੈਰ ਕਾਨੂੰਨੀ ਹੋਣ ਤੇ ਵੀ ਸਵਾਲ ਉਠਾਉਂਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੀ ਤੁਰੰਤ ਪੜਤਾਲ ਕਰਵਾ ਕੇ ਮਾਲਵਾ ਐਜੂਕੇਸ਼ਨ ਕੌਂਸਲ ਦੇ ਨਿਯਮਾਂ ਦੇ ਉਲਟ ਬਣੀ ਇਸ ਕਮੇਟੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਪਿੰਡ ਬੌਂਦਲੀ ਤੋਂ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬੌਂਦਲੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸੰਘਰਸ਼ ਵਿਚ ਪਿੰਡ ਬੌਂਦਲੀ ਦੇ ਲੋਕਾਂ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਪਿੰਡ ਬੌਂਦਲੀ ਦੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਅਹੁਦੇਦਾਰ ਸੁਹੇਲ ਸਿੰਘ ਨੇ ਕਰਾਫਟ ਮੇਲਾ ਜੋ ਕਿ ਜੂਨ 2022 ਵਿਚ ਕਾਲਜ ਦੇ ਖੇਡ ਮੈਦਾਨ ਵਿਚ ਲਗਾਇਆ ਗਿਆ ਸੀ, ਇਸ ਸਬੰਧੀ ਰਾਜੇਵਾਲ ਤੇ ਘਪਲੇਬਾਜ਼ੀ ਦੇ ਦੋਸ਼ ਵੀ ਲਗਾਏ। ਇਸ ਸਮੇਂ ਪਿੰਡ ਮਨੈਲਾ ਤੋਂ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਸਰਪੰਚ ਰਵਿੰਦਰ ਸਿੰਘ ਨੇ ਵੀ ਰਾਜੇਵਾਲ ਦੀਅਂ ਮੁਲਾਜਮ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ ਅਤੇ ਆਪਣੇ ਪਿੰਡ ਦੇ ਮੁਲਾਜ਼ਮ ਸਤਵਿੰਦਰ ਸਿੰਘ ਦੇ ਇੱਕ ਅਨੁਸਾਸ਼ਿਤ ਅਤੇ ਸੰਸਥਾ ਵਫਾਦਾਰ ਮੁਲਾਜ਼ਮ ਹੋਣ ਦੀ ਹਾਮੀ ਭਰੀ। ਉਹਨਾਂ ਇਹ ਵੀ ਕਿਹਾ ਕਿ ਸਤਵਿੰਦਰ ਸਿੰਘ ਮਨੈਲਾ ਜਿੱਥੇ ਇਸ ਸੰਸਥਾ ਲਈ ਪੂਰੀ ਲਗਨ ਨਾਲ ਕੰਮ ਕਰ ਰਿਹਾ ਹੈ, ਉੱਥੇ ਉਹ ਪਿੰਡ ਦੀ ਤਰੱਕੀ ਅਤੇ ਲੋੜਵੰਦਾਂ ਦੇ ਦੁੱਖ ਸੁੱਖ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਹੈ। ਅਜਿਹੇ ਮੁਲਾਜ਼ਮਾ ਨਾਲ ਕੀਤੀ ਗਈ ਧੱਕੇਸ਼ਾਹੀ ਰਾਜੇਵਾਲ ਦੀ ਪ੍ਰਧਾਨਗੀ ਤੇ ਇੱਕ ਧੱਬਾ ਹੈ। ਉਹਨਾਂ ਸਤਵਿੰਦਰ ਸਿੰਘ ਨੂੰ ਇਸ ਸੰਘਰਸ਼ ਵਿੱਚ ਅੱਗੇ ਲੱਗਣ ਲਈ ਵਧਾਈ ਦਿੱਤੀ ਅਤੇ ਇਹ ਵੀ ਕਿਹਾ ਕਿ ਅਜਿਹਾ ਸੰਘਰਸ਼ ਕੋਈ ਸਤਵਿੰਦਰ ਸਿੰਘ ਮਨੈਲਾ ਵਰਗਾ ਸਿਰੜੀ ਤੇ ਲੋਕਾਂ ਲਈ ਲੜਨ ਵਾਲਾ ਵਿਅਕਤੀ ਹੀ ਆਰੰਭ ਕਰ ਸਕਦਾ ਸੀ। ਇਸ ਰੋਸ ਪ੍ਰਦਰਸ਼ਨ ਵਿਚ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਲੀਡਰ ਵਰਿੰਦਰ ਸਿੰਘ ਸੇਖੋਂ ਵੱਡੀ ਗਿਣਤੀ ਵਿਚ ਆਪਣੇ ਸਾਥੀਅਂ ਨਾਲ ਸ਼ਾਮਿਲ ਹੋਏ। ਉਹਨਾਂ ਬੜੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਇਹ ਵਿੱਦਿਅਕ ਸੰਸਥਾਵਾਂ ਇਲਾਕੇ ਲਈ ਬਹੁਤ ਹੀ ਮਹੱਤਤਾ ਰੱਖਦੀਆਂ ਹਨ। ਇਹ ਪਹਿਲੀ ਵਾਰ ਦੇਖ ਰਹੇ ਹਾਂ ਕਿ ਆਪਣੇ ਆਪਣੇ ਆਪ ਨੂੰ ਵੱਡਾ ਕਿਸਾਨ ਲੀਡਰ ਕਹਾਉਣ ਵਾਲੇ ਰਾਜੇਵਾਲ ਨੇ ਇਸ ਨੂੰ ਘਪਲਿਆਂ ਅਤੇ ਮੁਲਾਜ਼ਮ ਵਿਰੋਧੀ ਕਾਰਵਾਈਆਂ ਦਾ ਅੱਡਾ ਬਣਾ ਕੇ ਰੱਖ ਦਿੱਤਾ ਹੈ ਅਤੇ ਇਹ ਸੰਸਥਾਂ ਇਸ ਸਮੇਂ ਬੰਦ ਹੋਣ ਕਿਨਾਰੇ ਪਹੁੰਚ ਗਈ ਹੈ। ਬਸੀ ਪਠਾਣਾਂ ਤੋਂ ਸ਼ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ ਨੇ ਰਾਜੇਵਾਲ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੀ ਨਿਖੇਧੀ ਕੀਤੀ ਅਤੇ ਨੌਕਰੀ ਤੋਂ ਹਟਾਏ ਗਏ ਮੁਲਾਜ਼ਮਾਂ ਦਾ ਸਾਥ ਦੇਣ ਦਾ ਪੂਰਾ ਭਰੋਸਾ ਦਿੱਤਾ। ਇਸ ਸਮੇਂ ਪਰਮਿੰਦਰ ਸਿੰਘ ਮਨੈਲਾ ਨੇ ਵੀ ਇਸ ਸੰਘਰਸ਼ ਵਿਚ ਮੁਲਾਜ਼ਮਾ ਦਾ ਸਾਥ ਦੇਣ ਦਾ ਵਾਅਦਾ ਕੀਤਾ। ਇਸ ਰੋਸ ਪ੍ਰਦਰਸ਼ਨ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਵਰਕਰ ਵੀ ਚੋਖੀ ਗਿਣਤੀ ਵਿਚ ਹਾਜ਼ਰ ਹੋਏ। ਇਹਨਾਂ ਤੋਂ ਬਗੈਰ ਇਸ ਸਮੇਂ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ, ਜਿਹਨਾਂ ਵਿਚ, ਕੁਲਦੀਪ ਸਿੰਘ ਓਟਾਲ, ਜਸਮੇਰ ਸਿੰਘ ਸਾਬਕਾ ਪੰਚ ਪਿੰਡ ਬੌਂਦਲੀ, ਕਰਮ ਸਿੰਘ ਪੰਚ ਬੌਂਦਲੀ, ਪ੍ਰੀਤਮ ਸਿੰਘ ਪੰਚ ਬੌਂਦਲੀ, ਗੁਰਚਰਨ ਸਿੰਘ ਬੱਬੂ ਬੌਂਦਲੀ, ਕੁਲਵਿੰਦਰ ਸਿੰਘ ਸਰਬਰਪੁਰ, ਹਸਨਜੀਤ ਸਿੰਘ ਮਨੈਲਾ, ਕੁਲਵੰਤ ਸਿੰਘ ਬਹਿਲੋਲਪੁਰ , ਕੰਵਰਪ੍ਰੀਤ ਸਿੰਘ ਸਿੱਧੂ ਖਮਾਣੋਂ, ਸਰਪੰਚ ਰਾਮ ਸਿੰਘ ਪਿੰਡ ਮਨੈਲਾ, ਸਾਬਕਾ ਸਰਪੰਚ ਪਾਲ ਸਿੰਘ ਮਨੈਲਾ, ਸਾਬਕਾ ਪੰਚ ਯਾਦਵਿੰਦਰ ਸਿੰਘ ਮਨੈਲਾ, ਗੋਲਡੀ ਮਨੈਲਾ, ਯਾਦਵਿੰਦਰ ਸਿੰਘ ਯਾਦੂ, ਸੁਖਵਿੰਦਰ ਸਿੰਘ ਗੇਜਾ ਮਨੈਲਾ, ਮੱਖਣ ਸਿੰਘ ਮਨੈਲਾ, ਗੁਰਜੰਟ ਸਿੰਘ ਪੰਨੂ ਬੌਂਦਲੀ, ਰਿੰਪਾ ਮਾਛੀਵਾੜਾ ਬੀਕੇਯੂ ਸਿੱਧੂਪੁਰ, ਗੁਰਸੇਵਕ ਸਿੰਘ, ਜਸਵੀਰ ਸਿੰਘ ਸਰਪੰਚ ਮੱਲਮਾਜਰਾ, ਬਲਜਿੰਦਰ ਸਿੰਘ ਮੱਲ ਮਾਜਰਾ, ਮਨਿੰਦਰ ਸਿੰਘ ਲਾਲਾ, ਰਘਵੀਰ ਸਿੰਘ ਮਨੈਲਾ, ਅਮਰੀਕ ਸਿੰਘ ਮਨੈਲਾ, ਮੇਜਰ ਸਿੰਘ ਬਾਗ ਵਾਲੇ ਮਨੈਲਾ, ਆਮ ਆਦਮੀ ਪਾਰਟੀ ਦੇ ਖਮਾਣੋਂ ਬਲਾਕ ਦੇ ਮੈਂਬਰ ਮਨਦੀਪ ਸਿੰਘ ਧਨੌਲਾ, ਗਗਨਦੀਪ ਸਿੰਘ ਸਮਸ਼ਪੁਰ, ਕ੍ਰਿਸ਼ਨ ਕੁਮਾਰ ਜੇ ਈ, ਹਰਭਜਨ ਸਿੰਘ ਖਾਲਸਾ ਅਤੇ ਨੌਕਰੀ ਤੋਂ ਕੱਢੇ ਗਏ ਮੁਲਾਜ਼ਮ ਕੁਲਦੀਪ ਸਿੰਘ ਬੌਂਦਲੀ, ਗੁਰਚਰਨ ਸਿੰਘ ਬੌਂਦਲੀ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਦੀ ਹਾਜ਼ਰੀ ਵੀ ਸਲਾਹੁਣ ਯੋਗ ਸੀ।
Author: Gurbhej Singh Anandpuri
ਮੁੱਖ ਸੰਪਾਦਕ