ਭਾਵੇਂ ਤਾਲੇ ਵਿੱਚ ਬੰਦ ਰਿਹਾਂ ਉਮਰ ਭਰ
ਪਰ ਉਮਰ ਤਾਲੇ ਵਿੱਚ ਬੰਦ ਨਹੀਂ ਹੋਈ
ਜ਼ਿੰਦਗੀ ਖਲੌਤੀ ਰਹੀ ਤਾਲੇ ਨਾਲ ਬੱਝੀ
ਪਰ ਉਮਰ ਤੁਰਦੀ ਰਹੀ, ਨਹੀਂ ਖਲੋਈ
ਜਵਾਨੀ ਸੱਤਰੀ ਬੱਤਰੀ ਹੋ ਗਈ ਹੈ
ਖਾਹਿਸ਼ਾਂ ਦੀ ਹਰ ਅਣੀ ਹੁਣ ਤਾਂ ਸੌ ਗਈ ਹੈ
ਇੱਕ ਸ਼ੈਅ ਹੈ, ਜੋ ਅੰਦਰ ਰਹਿ ਗਈ ਹੈ
ਵਕਤ ਦੀ ਹਰ ਮਾਰ ਨੂੰ ਜੋ ਸਹਿ ਗਈ ਹੈ
ਲੜ੍ਹਨ ਦੀ ਇੱਛਾ ਜਵਾਨ ਹੈ ਹਾਲੇ
ਕਲਮ ਤਲਵਾਰ, ਤੀਰ ਕਮਾਨ ਹੈ ਹਾਲੇ
ਨਿਸ਼ਾਨੇ ਵਿੰਨ ਵਿੰਨ ਅੱਜ ਵੀ ਮਾਰਦੀ ਹੈ
ਮਿੱਤਰੋ, ਕਲਮ ਕੱਦ ਉਮਰ ਤੋਂ ਹਾਰਦੀ ਹੈ
…………
ਗਜਿੰਦਰ ਸਿੰਘ, ਦਲ ਖਾਲਸਾ ।
11.1.2023