ਤਰਨ ਤਾਰਨ 12 ਜਨਵਰੀ ( ਡਾਕਟਰ ਜਗਜੀਤ ਸਿੰਘ ਬੱਬੂ ) ਅਠਾਰਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਮਾੜੀਕੰਬੋਕੇ ਦੇ ਪਿੰਡ ਬਾਬਾ ਵਲੈਤ ਸ਼ਾਹ ਦੇ ਸਥਾਨ ਤੇ ਪਿਛਲੇ ਸਮੇ ਜਾਣੇ ਅਣਜਾਣੇ ਗਾਉਣ ਵਾਲੀ ਲਗਦੀ ਸੀ,ਸੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਹੁਕਮਨਾਮਾ,ਆਸੀਸ ਲੈਕੇ ਸਮੂਹ ਨਗਰ ਨੇ ਪ੍ਰਣ ਕੀਤਾ ਕਿ ਗੁਰੂ ਸਾਹਿਬ ਸਾਨੂੰ ਬਲ ਬਖਸ਼ਣ ਅਸੀਂ ਅੱਜ ਤੋੰ ਬਾਅਦ ਅਸੀਂ ਗੁਰਮਤਿ ਤੇ ਸਰਬੱਤ ਦੇ ਭਲੇ ਵਾਲੇ ਕਾਰਜ ਕਰਾਂਗੇ ਪਰ ਗਾਉਣ ਵਾਲੀ ਨਹੀਂ ਲਾਵਾਂਗੇ (ਯਾਦ ਰਹੇ ਬਾਬਾ ਵਲੈਤ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਮਕਾਲੀ ਸ਼ਰਧਾਲੂ ਹੋਇਆ ਹੈ)
ਇਸ ਸਮੇਂ ਬਾਬਾ ਬਲਵਿੰਦਰ ਸਿੰਘ ਜੀ, ਪੰਥਕ ਆਗੂ,ਕੌਮੀ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸਾ ਅਤੇ ਭਾਈ ਲਖਬੀਰ ਸਿੰਘ ਮਹਾਲਮ, ਪੰਥਕ ਸੇਵਾ ਦਲ ਦੇ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਵੱਲੀਆ, ਕਥਾਵਾਚਕ ਭਾਈ ਦਿਲਬਾਗ ਸਿੰਘ ਬਲ੍ਹੇਰ,ਬਾਬਾ ਮੌਜੀ ਦਾਸ ਜੀ,ਬਾਬਾ ਭਜਨ ਸਿੰਘ, ਬਾਬਾ ਹਰਪਾਲ ਸਿੰਘ, ਚੈਅਰਮੈਨ ਭਗਵੰਤ ਸਿੰਘ, ਗੁਰਮੁੱਖ ਸਿੰਘ ਪੱਪੂ, ਸੰਦੀਪ ਸਿੰਘ ਸੋਨੀ, ਜੈਮਲ ਸਿੰਘ, ਬੂਟਾ ਸਿੰਘ, ਪੰਜਾਬ ਸਿੰਘ, ਗੁਰਦੇਵ ਸਿੰਘ ਫੌਜੀ, ਜੰਗਾ ਸਿੰਘ, ਡਾਕਟਰ ਸਵਰਨ ਸਿੰਘ, ਮਾਸਟਰ ਗੁਰਬੀਰ ਸਿੰਘ, ਹੀਰਾ ਸਿੰਘ ਸਰਪੰਚ, ਸੁਖਦੇਵ ਸਿੰਘ, ਗੁਰਮੇਜ ਸਿੰਘ, ਸਰਦਾਰਾ ਸਿੰਘ, ਵੀਰ ਸਿੰਘ, ਕਾਰਜ ਸਿੰਘ, ਬਲੌਰਾ ਸਿੰਘ, ਡਾਕਟਰ ਜਰਨੈਲ ਸਿੰਘ, ਭਾਈ ਬੱਲਾ ਸਿੰਘ, ਕੁਲਦੀਪ ਸਿੰਘ, ਇਕਬਾਲ ਸਿੰਘ ਰੋਹੀ ਵਾਲੇ, ਇਨ੍ਹਾਂ ਤੋਂ ਇਲਾਵਾ ਹੋਰ ਵੀ ਨਗਰ ਦੀ ਸੰਗਤ ਨੇ ਹਾਜ਼ਰੀ ਭਰੀ।
ਆਏ ਹੋਏ ਮਹਾਂਪੁਰਖਾਂ, ਪ੍ਰਚਾਰਕ ਤੇ ਜਥੇਬੰਦੀਆਂ ਦੇ ਜਥੇਦਾਰਾਂ ਨੇ ਨਗਰ ਨੂੰ ਇਸ ਗੱਲ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਕਿ ਇਸ ਕੌਮ ਦੇ ਮਹਾਨ ਸੂਰਬੀਰ ਯੋਧੇ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦਾ ਇਹ ਜਨਮ ਨਗਰ ਹੈ ਜਿਨ੍ਹਾਂ ਨੇ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਮੱਸੇ ਰੰਗੜ ਵੱਲੋਂ ਵੇਸਵਾ ਨਚਾ ਕੇ ਦਰਬਾਰ ਸਾਹਿਬ ਜੀ ਦੀ ਮਰਿਆਦਾ ਨੂੰ ਭੰਗ ਕੀਤਾ ਸੀ ਤਾਂ ਸੋਧਾ ਲਾਇਆ ਸੀ। ਸੋ ਇਨ੍ਹਾਂ ਮਹਾਨ ਯੋਧਿਆਂ ਦੇ ਨਗਰ ਵਿੱਚ ਲੱਚਰਤਾਂ ਦੇ ਅਖਾੜੇ ਸੋਭਦੇ ਨਹੀਂ ਹਨ।
Author: Gurbhej Singh Anandpuri
ਮੁੱਖ ਸੰਪਾਦਕ