ਮਲੇਰਕੋਟਲਾ: 13 ਜਨਵਰੀ { ਨਜ਼ਰਾਨਾ ਨਿਊਜ ਨੈੱਟਵਰਕ } ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸ੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਦਿਹਾਂਤ ਹੋ ਗਿਆ। ਉਹ 67 ਵਰ੍ਹਿਆਂ ਦੇ ਸਨ। ਆਪਣੇ ਪਿਛੇ ਸੁਪਤਨੀ ਬੀਬੀ ਕਰਮਜੀਤ ਕੌਰ ਮੰਡੀਆਂ ਸਾਬਕਾ ਮੈਂਬਰ ਸ੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ, ਦੋ ਬੇਟੇ ਅਮਰਿੰਦਰ ਸਿੰਘ ਚੀਮਾ ਤੇ ਇੰਜ. ਗੁਰਇਕਬਾਲ ਸਿੰਘ ਕੈਨੇਡਾ ਅਤੇ ਬੇਟੀ ਡਾ. ਪ੍ਰੀਤਇੰਦਰ ਕੌਰ ਯੂ.ਐਸ.ਏ. ਸਮੇਤ ਭਰਿਆ ਪਰਿਵਾਰ ਛੱਡ ਗਏ ਜਥੇਦਾਰ ਮੰਡੀਆਂ ਸ੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੋਂ ਇਲਾਵਾ ਪਿੰਡ ਮੰਡੀਆਂ ਦੇ ਸਰਪੰਚ, ਸਾਹਿਬਜ਼ਾਦਾ ਐਜ਼ੂਕੇਸ਼ਨਲ ਟਰੱਸਟ ਰਜਿ. ਦੇ ਚੇਅਰਮੈਨ, ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਮਲੇਰਕੋਟਲਾ ਦੇ ਪ੍ਰਧਾਨ, ਖੇਤੀ ਸਹਿਕਾਰੀ ਬੈਂਕ, ਸਹਿਕਾਰੀ ਸਭਾ, ਆੜ੍ਹਤੀਆ ਐਸੋਸੀਏਸ਼ਨ ਅਤੇ ਸੈਲਰ ਮਾਲਕ ਐਸੋਸ਼ੀਏਸਨ ਦੇ ਅਹਿਮ ਅਹੁੱਦਿਆਂ ’ਤੇ ਸੇਵਾਵਾਂ ਨਿਭਾ ਚੁੱਕੇ ਹਨ।ਜਥੇਦਾਰ ਮੰਡੀਆਂ ਪਰਿਵਾਰ ਦੇ ਕਰੀਬੀ ਹਾਜੀ ਮੁਹੰਮਦ ਤੁਫੈਲ ਮਲਿਕ ਅਤੇ ਭਾਈ ਜਗਦੀਸ਼ ਸਿੰਘ ਘੁੰਮਣ ਮੁਤਾਬਿਕ ਜਥੇਦਾਰ ਮੰਡੀਆਂ ਦੀ ਮ੍ਰਿਤਕ ਦੇਹ ਦਾ ਅੰਤਿੰਮ ਸੰਸਕਾਰ ਉਨ੍ਹਾਂ ਦੇ ਵਿਦੇਸ਼ ਰਹਿੰਦੇ ਬੇਟੇ, ਬੇਟੀ ਅਤੇ ਭਰਾ ਦੇ ਪਰਤਣ ਉਪਰੰਤ ਕੀਤਾ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ