ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ 23 ਜਨਵਰੀ ਨੂੰ ਲੜਕੇ ਅਤੇ ਲੜਕੀਆਂ ਦੇ ਹੋਣਗੇ ਦਸਤਾਰ ਅਤੇ ਦੁਮਾਲਾ ਮੁਕਾਬਲੇ ।

33

ਪੱਟੀ 20 ਜਨਵਰੀ – ( ਦਿਲਬਾਗ ਸਿੰਘ ਧਾਲੀਵਾਲ )
ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ ਏ ਦਸਤਾਰ ਲਹਿਰ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਦੀਪ ਸਿੰਘ ਗਤਕਾ ਅਖਾੜਾ ਭਿੱਖੀਵਿੰਡ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਪਿੰਡ ਪਹੂਵਿੰਡ ਜਿਲਾ ਤਰਨ ਤਾਰਨ ਵਿਖੇ 23 ਜਨਵਰੀ ਦੇ ਨਾਲ ਸੋਮਵਾਰ ਨੂੰ ਦਸਤਾਰ ਅਤੇ ਦੁਮਾਲਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਹੈ ਜਿਸ ਵਿੱਚ ਪੰਜ ਸਾਲ ਤੋਂ ਲੈ ਕੇ ਵੀਹ ਸਾਲ ਤੱਕ ਦੇ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ।

ਇਨ੍ਹਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਭਾਈ ਸੰਦੀਪ ਸਿੰਘ ਖਾਲੜਾ, ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਪ੍ਰੋਫੈਸਰ ਗੁਰਸੇਵਕ ਸਿੰਘ ਬੋਪਾਰਾਏ, ਸਕੱਤਰ ਪ੍ਰੋਫ਼ੈਸਰ ਸੁਖਪਾਲ ਸਿੰਘ ਠੱਠਾ, ਮੀਤ ਸਕੱਤਰ ਭਾਈ ਦਿਲਬਾਗ ਸਿੰਘ ਧਾਰੀਵਾਲ, ਜੋਨਲ ਇੰਚਾਰਜ ਭਿੱਖੀਵਿੰਡ ਭਾਈ ਨਿਰਮਲ ਸਿੰਘ ਸੁਰ ਸਿੰਘ, ਖਜਾਨਚੀ ਵੀਰ ਮਨਦੀਪ ਸਿੰਘ ਘੋਲੀਆ ਕਲਾਂ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ , ਬਾਬਾ ਦੀਪ ਸਿੰਘ ਗਤਕਾ ਅਖਾੜਾ ਭਿੱਖੀਵਿੰਡ ਦੇ ਪ੍ਰਧਾਨ ਭਾਈ ਪਲਵਿੰਦਰ ਸਿੰਘ ਕੰਡਾ, ਗੁਰਮਤਿ ਪ੍ਰਚਾਰ ਕੇਂਦਰ ਖਾਲੜ੍ਹਾ ਦੇ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਨੇ ਕੀਤਾ । ਉਹਨਾਂ ਕਿਹਾ ਕਿ ਸੁਸਾਇਟੀ ਵੱਲੋ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸੇ ਲੜੀ ਤਹਿਤ ਹੈ ਪਿੰਡ ਪਹੂਵਿੰਡ ਵਿਖੇ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਦੱਸ ਭਾਅ ਅਤੇ ਦੁਮਾਲਾ ਮੁਕਾਬਲੇ ਕਰਵਾਉਣ ਦਾ ਸਬੱਬ ਬਣਿਆ ਹੈ ਉਹਨਾਂ ਨੇ ਇਲਾਕਾ ਵਾਸੀਆਂ ਅਤੇ ਇਲਾਕੇ ਦੇ ਸਮੂਹ ਸਕੂਲਾਂ ਦੇ ਪ੍ਰਬੰਧਕਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਿਆਂ ਕਿਹਾ ਕਿ ਇਸ ਪ੍ਰਚਾਰ ਲੜੀ ਲੜੀ ਨੰ ਕੋਈ ਵੀ ਇਕੱਲਾ ਇਨਸਾਨ ਜਾਂ ਸੰਸਥਾ ਕਾਮਜਾਬ ਬਣਾ ਸਕਦੀ ਸਗੋਂ ਸਮੁੱਚੇ ਪੰਥ ਦਰਦੀਆਂ ਇੱਥੇ ਇਕੱਠ ਸਦਕਾ ਹੀ ਇਹ ਪ੍ਰੋਗਰਾਮ ਸਫਲ ਹੁੰਦੇ ਹਨ। ਸੋ ਆਪ ਜੀ ਨੇ ਆਪਣੇ-ਆਪਣੇ ਇਲਾਕੇ ਅਤੇ ਆਪ ਨੇ ਆਪਣੇ ਸਕੂਲ ਦੇ ਬੱਚਿਆਂ ਨੂੰ ਸਾਢੇ ਦਸ ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ ਅਸੀਂ ਆਪ ਜੀ ਦਾ ਅਤੇ ਆਪ ਜੀ ਵੱਲੋਂ ਲੈ ਕੇ ਆਏ ਹੋਏ ਬੱਚਿਆ ਦਾ ਬੇਸਬਰੀ ਨਾਲ ਇੰਤਜ਼ਾਰ ਕਰਾਂਗੇ । ਭਾਗ ਲੈਣ ਵਾਲੇ ਲੜਕੇ ਅਤੇ ਲੜਕੀਆਂ ਦਾ ਅਤੇ ਉਨ੍ਹਾਂ ਸੱਜਣਾਂ ਦਾ ਜਿਹੜੇ ਸੱਜਣ ਇਸ ਮੁਕਾਬਲੇ ਵਿੱਚ ਬੱਚਿਆਂ ਨੂੰ ਲੈ ਕੇ ਪਹੁੰਚਣਗੇ ਉਨ੍ਹਾਂ ਦਾ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਦਸਤਾਰ ਮਾਰਚ ਹਰਪ੍ਰੀਤ ਸਿੰਘ ਪੱਟੀ, ਵੀਰ ਸੰਦੀਪ ਸਿੰਘ ਧਾਲੀਵਾਲ ,ਵੀਰ ਅਕਾਸ਼ਦੀਪ ਸਿੰਘ , ਵੀਰ ਗੁਰਪ੍ਰੀਤ ਸਿੰਘ , ਵੀਰ ਵਾਰਸਦੀਪ ਸਿੰਘ, ਗਿਆਨੀ ਕਰਮ ਸਿੰਘ ਅਹਿਮਦਪੁਰ, ਵੀਰ ਹਰਚਰਨ ਸਿੰਘ ਉਬੋਕੇ , ਵੀਰ ਗਗਨਦੀਪ ਸਿੰਘ ਤਰਨ ਤਾਰਨ ਆਦਿ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

One Comment

  1. ਸਤਿਗੁਰੂ ਆਪ ਜੀ ਨੂੰ ਅਤੇ ਚੈਨਲ ਨੂੰ ਇਸੇ ਤਰ੍ਹਾਂ ਚੜਦੀ ਕਲਾ ਬਖਸ਼ਣ ਜੀ

Leave a Reply

Your email address will not be published. Required fields are marked *

× How can I help you?