ਇੱਕ ਪੰਜਾਬੀ ਟੈਕਸੀ ਚਾਲਕ ਨੇ ਦੇਖਿਆ ਕੋਈ ਹੱਥ ਦੇ ਰਿਹਾ ਗੱਡੀ ਨੂੰ,,ਚਾਲਕ ਨੇ ਗੱਡੀ ਰੋਕ ਦਿੱਤੀ
ਉਹ ਇੱਕ ਕਨੇਡੀਅਨ ਮੂਲ ਨਿਵਾਸੀ ਸੀ,, ਜੋ ਨਸ਼ੇ ਦੀ ਹਾਲਤ ਚ ਸੀ ਤੇ ਗੱਡੀ ਚ ਬੈਠ ਗਿਆ,,
ਪੰਜਾਬੀ ਡਰਾਈਵਰ ਨੇ ਗੱਡੀ ਤੋਰ ਲਈ ਤੇ ਉਸਦੇ ਦੱਸੇ ਪਤੇ ਤੇ ਪਹੁੰਚਦਾ ਕਰ ਦਿੱਤਾ,, ਜਦੋ ਟੈਕਸੀ ਡਰਾਇਵਰ ਨੇ ਕਿਰਾਇਆ ਮੰਗਿਆ ਤਾਂ ਮੂਲ ਨਿਵਾਸੀ ਨੇ ਕਿਹਾ ਕਿ ” ਤੁਸੀਂ ਸਾਡੇ ਦੇਸ਼ ਚ ਆ ਕੇ ਸਾਡੇ ਤੋ ਪੈਸੇ ਕਿਵੇ ਮੰਗ ਸਕਦੇ ਹੋ?? ਇਹ ਦੇਸ਼ ਸਾਡਾ ਹੈ, ਅਸੀਂ ਮਾਲਕ ਹਾ ਇਸ ਦੇਸ਼ ਦੇ,, ” ਇਸ ਤੋ ਬਾਅਦ ਉਹ ਪੰਜਾਬੀ ਡਰਾਇਵਰ ਨਾਲ ਉਲਝਣ ਲੱਗਾ,, ਪੰਜਾਬੀ ਡਰਾਇਵਰ ਨੂੰ ਗੁੱਸਾ ਆਇਆਂ ਤੇ ਉਸਨੇ ਪੁਲੀਸ ਬੁਲਾ ਲਈ,, ਪੁਲਸ ਨੇ ਵੀ ਪੰਜਾਬੀ ਡਰਾਇਵਰ ਨੂੰ ਕਿਹਾ ਕਿ “ਉਹਨਾ ਨਾਲ ਨਾ ਉਲਝੇ, ੁਹਨਾ ਨੂੰ ਮਰਨ ਦਿਉ ਉਹਨਾਂ ਦੀ ਹਾਲਤ ਤੇ ”
ਇਹ ਗੱਲ ਮੈਨੂੰ ਜਦੋਂ ਉਸ ਪੰਜਾਬੀ ਡਰਾਇਵਰ ਨੇ ਮੈਨੂੰ ਦੱਸੀ ਤਾਂ ਮੈਨੂੰ ਪੁਲਸ ਵਾਲੇ ਦੇ ਆਖਰੀ ਸ਼ਬਦ ਯਾਦ ਆਏ “ਕਿ ਮਰਨ ਦਿਉ ਇਹਨਾਂ ਨੂੰ ਆਪਣੀ ਹਾਲਤ ਤੇ” ”
ਤਾਂ ਮੈ ਖੋਜ ਕੀਤੀ ਤਾਂ ਸਿੱਟਾ ਇਹ ਸਾਹਮਣੇ ਆਇਆ ਕਿ ਕਨੇਡਾ ਦੇ ਮੂਲ ਨਿਵਾਸੀ (ਰੈਡ ਇੰਡੀਅਨ) ਦੀ ਹਾਲਤ ਦੇ ਜਿੰਮੇਵਾਰ ਮੂਲ ਨਿਵਾਸੀ ਨਹੀ ਬਲਕਿ ਸਿਸਟਮ ਹੈ,, ਤੇ ਹੈਰਾਨੀ ਹੋਈ ਕਿ ਕਨੇਡਾ ਦੇ ਮੂਲ ਨਿਵਾਸੀ ਸਨ ਉਹਨਾਂ ਦੀ ਗਿਣਤੀ ਸਿਰਫ 5% ਰਹਿ ਚੁੱਕੀ ਹੈ ਇਹ ਗਿਣਤੀ ਇਹਨਾਂ ਦੀ ਸਰਕਾਰੀ ਸਿਸਟਮ ਦੁਬਾਰਾ ਹੋਈ ਨਸਲਕੁਸ਼ੀ. ਕਾਰਨ ਘਟ ਗਈ, , ਪ੍ਰਵਾਸੀ ਗੋਰਿਆਂ ਨੇ ਪਹਿਲਾ ਕਨੇਡਾ ਅਮਰੀਕਾ ਚ ਦਾਖਲ ਹੋਕੇ ਪਹਿਲਾਂ ਸਿੱਧੀ ਲੜਾਈ ਚ ਇਹਨਾਂ ਤੇ ਹਮਲਾ ਕੀਤਾ,,ਮੂਲ ਨਿਵਾਸੀ ਬਹਾਦਰੀ ਨਾਲ ਲੜੇ ਪਰ ਗੋਰਿਆਂ ਕੋਲ ਅਧੁਨਿਕ ਹਥਿਆਰ ਹੋਣ ਕਾਰਨ ਮੂਲ ਨਿਵਾਸੀ ਬਹੁਤੀ ਦੇਰ ਟਿੱਕ ਨਾ ਸਕੇ,, ਪਰ ਮੂਲ ਨਿਵਾਸੀਆਂ ਨੇ ਫੇਰ ਵੀ ਹਾਰ ਨਾ ਮੰਨੀ ਤਾਂ ਸਰਕਾਰਾਂ ਨੇ ਇਹਨਾਂ ਦੇ ਪਾਣੀ ਨੂੰ ਦੂਸ਼ਿਤ ਕੀਤਾ ਤੇ ਬਿਮਾਰੀਆਂ ਲਾਈਆਂ ਫੇਰ ਇਲਾਜ ਦੇ ਬਹਾਨੇ ਮਾਰਿਆ,, ਫੇਰ ਈਸਾਈ ਧਰਮ ਦੇ ਪ੍ਰਚਾਰ ਦੇ ਬਹਾਨੇ ਇਹਨਾਂ ਦੇ ਰੀਤੀ ਰਿਵਾਜਾਂ ਨੂੰ ਭੁਲਾਇਆ,, ਇਹ ਲੋਕ ਕੁਦਰਤ ਦੀ ਪੂਜਾ ਕਰਦੇ ਸਨ,, ਸਰਕਾਰੀ ਕੌਨਵੈਂਟ ਸਕੂਲਾ ਵਿੱਚ ਭਰਤੀ ਕਰਕੇ ਬੱਚਿਆ ਦੇ ਕੇਸ ਕੱਟੇ ਗਏ,, ੁਹਨਾ ਦਾ ਕੁਦਰਤੀ ਪਹਿਰਾਵਾ, ਬਾਜ ਦੇ ਫੰਗ ਜੋ ੁਹਨਾ ਨੂੰ ਬਾਜ ਵਾਗੂੰ ਆਜਾਦੀ ਦਾ ਨਿੱਘ ਮਾਨਣ ਦਾ ਹੋਕਾ ਦਿੰਦੇ ਸਨ ਉਸ ਸਭਿਆਚਾਰ ਤੋ ਦੂਰ ਕੀਤਾ,,
ਜਦੋਂ ਲੱਗਿਆ ਬੱਚੇ ਆਪਣਾ ਪੁਰਾਣਾ ਸਭਿਆਚਾਰ ਨਹੀ ਛੱਡ ਰਹੇ ਤਾਂ ਉਹਨਾਂ ਦਾ ਸਮੂਹਿਕ ਕਤਲੇਆਮ ਕਰਕੇ ਸਕੂਲ ਚ ਹੀ ਦੱਬ ਦਿੱਤੇ (ਟਾਇਮ ਟਾਇਮ ਤੇ ਬੱਚਿਆਂ ਦੀਆਂ ਸਮੂਹਿਕ ਲਾਸ਼ਾ ਮਿਲ ਰਹੀਆ ਨੇ ਕਨੇਡਾ ਚ, ਜਿਸਦੀ ਮਾਫੀ ਵੀ ਮੰਗੀ ਹੈ ਕਨੇਡੀਅਨ ਸਰਕਾਰ ਨੇ ਤੇ ਮੰਨਿਆ ਹੈ ਕਿ ਇਹ ਨਸਲਕੁਸ਼ੀ ਸੀ)
ਅੱਜਕੱਲ ਸਰਕਾਰ ਨੇ ਇਹਨਾ ਨੂੰ ਫਸਟ ਨੇਸ਼ਨ ਦਾ ਦਰਜਾ ਦੇਕੇ ਇਹਨਾਂ ਨੂੰ ਫ੍ਰੀ ਦੀਆਂ ਸਹੂਲਤਾਂ ਦਿੱਤੀਆਂ ਨੇ,, ਇਹਨਾਂ ਨੂੰ ਨਸ਼ੇ ਕਰਨ ਦੀ ਖੁੱਲ੍ਹ ਹੈ,, ਨਸ਼ੇ ਦੀ ਹਾਲਤ ਚ ਇਹ ਬਦਤਮੀਜ਼ੀ ਵੀ ਕਰਨ ਤਾਂ ਪੁਲਸ ਰੋਕਦੀ ਨਹੀ,, ਫ੍ਰੀ ਦੀਆ ਸਹੂਲਤਾਂ ਤੇ ਨਸ਼ੇ ਦੀ ਹਾਲਤ ਨੇ ਇਹਨਾਂ ਨੂੰ ਦੁਨੀਆਂ ਸਾਹਮਣੇ ਨਿਕੰਮੇ ਤੇ ਨਸ਼ੇੜੀ ਬਣਾ ਤੇ ਪੇਸ਼ ਕੀਤਾ ਸਰਕਾਰਾ ਨੇ,, ਸੋ ਸਰਕਾਰਾਂ ਇਹੀ ਚਾਹੁੰਦੀਆਂ ਨੇ ਕਿ ਇਹ ਆਪਣੇ ਮੁਲਕ ਦੀ ਮੰਗ ਹੋਸ਼ ਵਿੱਚ ਆ ਕੇ ਕਰਨ,,
ਬਾਕੀ ਜੋ ਅੱਜ ਮੂਲ ਨਿਵਾਸੀ ਨਸ਼ੇ ਤੋਂ ਬਚੇ ਨੇ ਉਹ ਬੈਂਡ ਪਾਰਟੀਆਂ ਬਣਾ ਕੇ ਲੋਕਾਂ ਸਾਹਮਣੇ ਨਾਚ ਪੇਸ਼ ਕਰ ਰਹੇ ਨੇ ਨਚਾਰ ਬਣਕੇ,,
ਸੇਮ ਇਹੀ ਕਨੇਡੀਅਨ ਮੂਲ ਨਿਵਾਸੀਆਂ ਵਾਲੀ ਨਸਲਕੁਸ਼ੀ ਦੀ ਹੋਣੀ ਪੰਜਾਬੀਆਂ ਨਾਲ ਵਾਪਰੀ ਤੇ ਹੁਣ ਵੀ ਵਾਪਰੀ ਜਾ ਰਹੀ ਹੈ,, ਅੱਤਵਾਦੀ ਕਹਿਕੇ ਮਾਰਤੇ,, ਹੁਣ ਗੈਗਸਟਰ ਤੇ ਵੈਲੀ ਬਣਾਕੇ ਬਦਨਾਮ ਕੀਤਾ ਜਾ ਰਿਹਾ ਕੋਮ ਨੂੰ,, ਪਰ ਪੰਜਾਬੀਆਂ ਨੂੰ ਪ੍ਰਵਾਸ ਨੇ ਵੀ ਬਚਾ ਲਿਆ ਜੋ ਬੇਚਾਰੇ ਕਨੇਡਾ ਦੇ ਮੂਲ ਨਿਵਾਸੀ ਨਾ ਕਰ ਸਕੇ,,,, ਪੰਜਾਬੀਆਂ ਦਾ ਆਪਣੇ ਮੂਲ ਸਭਿਆਚਾਰ ਨਾਲ ਜੁੜਨਾ ਹੀ ਉਹਨਾਂ ਦੀ ਹੋਂਦ ਨੂੰ ਭਵਿੱਖ ਚ ਜਿੰਦਾ ਰੱਖ ਸਕਦਾ, ਨਹੀ ਪੰਜਾਬ ਵਿੱਚ ਵੀ ਨਸ਼ੇੜੀ ਤੇ ਨਚਾਰ ਪੰਜਾਬੀ ਦਿਸਣਗੇ,,
ਪੇਂਡੂ ਪੱਤਰਕਾਰ
Author: Gurbhej Singh Anandpuri
ਮੁੱਖ ਸੰਪਾਦਕ