76 Views
ਛੱਬੀ ਜਨਵਰੀ ਦੇ ਜਸ਼ਨਾਂ ਵਿਚ
ਹਿੱਸਾ ਲੈਣ ਵਾਲੇ ਮੇਰੇ ਹਮ-ਮਜ਼੍ਹਬੋ
ਮੇਰੀਆਂ ਗੱਲਾਂ ਤੇ ਜ਼ਰਾ ਗੋਰ ਕਰੋ
ਜਾਂ, ਹਿੱਸਾ ਲੈਣ ਤੋਂ ਪਹਿਲਾਂ
ਆਪਣੀ ਮੌਤ ਦੇ ਵਾਰੰਟਾਂ ਤੇ
ਦਸਖਤ ਕਰੋ।
ਕੀ ਇਸ ਦਿਨ ਲਾਗੂ ਹੋਏ,
ਸੰਵਿਧਾਨ ਨੇ ਤੁਹਾਡੇ ਜੱਜਬਾਤਾਂ ਦਾ
ਕਤਲ ਨਹੀਂ ਕੀਤਾ?
ਕੀ ਸੰਵਿਧਾਨ ਦੀ ਰੱਖਿਅਕ ਹਕੂਮਤ ਨੇ
ਸੱਤਰ ਸਾਲਾਂ ਤੋਂ ਲਗਾਤਾਰ
ਤੁਹਾਡਾ ਖੂਨ ਨਹੀਂ ਪੀਤਾ?
ਕੀ ‘ਸੰਵਿਧਾਨ ਉਲੰਘਣਾ’
ਦੋਸ਼ ਵਿਚ
ਤੁਸੀਂ ਅੰਦਰ ਨਹੀਂ ਹੋਏ?
ਜਾਂ ਕਈ ਮਾਵਾਂ ਦੇ ਪੁੱਤ
‘ਸੰਵਿਧਾਨ ਰੱਖਿਅਕਾਂ’
ਹੱਥੋ ਨਹੀਂ ਮੋਏ?
ਸੁਣਿਐ ਤੁਸੀਂ ਸੰਵਿਧਾਨ ਤੇ
ਦਸਖਤ ਨਹੀਂ ਕੀਤੇ
ਪਤਾ ਨਹੀਂ ਫਿਰ ਵੀ ਤੇਈ ਸਾਲ
ਕਿਵੇਂ ਲੰਘੇ ਕਿਵੇਂ ਬੀਤੇ?
ਜੇ ਇਸ ਦੇ ਬਾਵਜੂਦ
ਅੱਜ ਤੁਸੀਂ
ਜਸ਼ਨ ਮਨਾਉਗੇ
ਤਾਂ ਆਪਣੀ ਲਾਸ਼ ਨੂੰ
ਆਪਣੇ ਹੀ ਹੱਥੀਂ
ਲਾਂਬੂ ਲਾਉਗੇ।
…………..
ਇਹ ਦਾਸ ਦੀ 1973/74 ਵਿੱਚ ਲਿਖੀ ਕਵਿਤਾ ਹੈ, ਜੋ ਪਹਿਲੇ ਕਾਵਿ ਸੰਗ੍ਰਹਿ ‘ਪੰਜ ਤੀਰ ਹੋਰ’ ਵਿੱਚ ਸ਼ਾਮਿਲ ਸੀ ।
ਗਜਿੰਦਰ ਸਿੰਘ, ਦਲ ਖਾਲਸਾ ।
20.1.2023
Author: Gurbhej Singh Anandpuri
ਮੁੱਖ ਸੰਪਾਦਕ