ਰਾਇਕਾ ਮੁਹੱਲਾ ਵਿਖੇ ਗੁਰਪਾਲ ਸਿੰਘ ਇੰਡੀਅਨ ਵੱਲੋਂ ਆਮ ਆਦਮੀ ਕਲੀਨਿਕ ਦਾ ਉਦਘਾਟਨ

32

ਕਪੂਰਥਲਾ, 27 ਜਨਵਰੀ – ( ਗੁਰਦੇਵ ਸਿੰਘ ਅੰਬਰਸੀਆ )
ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਦੇਣਾ ਪੰਜਾਬ ਸਰਕਾਰ ਦਾ ਉਦੇਸ਼ ਹੈ ਜੇਕਰ ਲੋਕ ਸਿਹਤਮੰਦ ਹਨ ਤਾਂ ਪੰਜਾਬ ਤਰੱਕੀ ਕਰੇਗਾ।

ਇਹ ਸ਼ਬਦ ਸਰਦਾਰ ਗੁਰਪਾਲ ਇੰਡੀਅਨ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਨੇ ਰਾਇਕਾ ਮੁੱਹਲਾ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਦੌਰਾਨ ਕਹੇ ।

ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿਚ 400 ਆਮ ਆਦਮੀ ਕਲੀਨਿਕ ਜਨਤਾ ਨੂੰ ਸਮਰਪਿਤ ਕੀਤੇ ਜਾ ਰਹੇ ਹਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਕੀਤੇ ਵਾਅਦੇ ਅਨੁਸਾਰ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਕ੍ਰਾਂਤੀ ਲਈ ਮੀਲ ਪੱਥਰ ਹਨ ।

ਉਨਾਂ ਕਿਹਾ ਕਿ ਕਪੂਰਥਲਾ ਮੈਡੀਕਲ ਦੇ ਖੇਤਰ ਵਿੱਚ ਹੱਬ ਬਣਕੇ ਉੱਭਰੇਗਾ ਕਿਉਂ ਜੋ 400 ਕਰੋੜ ਰੁਪੈ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਦਾ ਕੰਮ ਵੀ ਜਲਦ ਸ਼ੁਰੂ ਹੋਵੇਗਾ ।

ਇਸ ਮੌਕੇ ਤੇ ਮੌਜੂਦ ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ.ਜਸਵਿੰਦਰ ਕੁਮਾਰੀ ਨੇ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿਚ 48 ਤਰ੍ਹਾਂ ਦੇ ਟੈਸਟ ਅਤੇ 105 ਤਰ੍ਹਾਂ ਦੀਆਂ ਦਵਾਈਆਂ ਮੁਫਤ ਉਪਲੱਬਧ ਹੋਣਗੀਆਂ।

ਇਹੀ ਨਹੀਂ ਇਨ੍ਹਾਂ ਕਲੀਨਿਕਾਂ ਵਿਚ ਓ.ਪੀ.ਡੀ. ਸਹੂਲਤਾਂ, ਟੀਕਾਕਰਨ ਸਹੂਲਤਾਂ, ਜੱਚਾ ਬੱਚਾ ਸਿਹਤ ਸਹੂਲਤਾਂ ਵੀ ਮਿਲਣਗੀਆਂ।

ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਧਵਨ ਨੇ ਦੱਸਿਆ ਕਿ ਲੋਕਾਂ ਲਈ ਇਹ ਆਮ ਆਦਮੀ ਕਲੀਨਿਕ ਬਹੁਤ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਇੱਕ ਹੀ ਛੱਤ ਹੇਠਾਂ ਮਿਲਣਗੀਆਂ। ਇਸ ਮੌਕੇ ਤੇ ਆਮ ਆਦਮੀ ਕਲੀਨਿਕ ਦਾ ਜਾਇਜਾ ਵੀ ਮੁੱਖ ਮਹਿਮਾਨ ਵੱਜੋਂ ਲਿਆ ਗਿਆ।

ਇਸ ਦੌਰਾਨ ਸਹਾਇਕ ਸਿਵਲ ਸਰਜਨ ਡਾ.ਅਨੂ ਰਤਨ, ਜਿਲਾ ਪ੍ਰੋਗਰਾਮ ਮੈਨੇਜਰ ਡਾ.ਸੁਖਵਿੰਦਰ ਕੌਰ,ਮੈਡੀਕਲ ਅਫਸਰ ਡਾ.ਨਵਦੀਪ ਕੌਰ,ਡਾ.ਸਿਧਾਰਥ, ਡਿਪਟੀ ਮਾਸ ਮੀਡੀਆ ਅਫਸਰ ਸੁਖਦਿਆਲ ਸਿੰਘ, ਬੀ.ਈ.ਈ.ਰਵਿੰਦਰ ਜੱਸਲ ਰਿਟਾਇਰ ਡੀਐਸਪੀ ਪਿਆਰਾ ਸਿੰਘ ਮਹਿਲਾ ਵਿੰਗ ਜਿਲ੍ਹਾ ਪ੍ਰਧਾਨ ਬਲਵਿੰਦਰ ਕੌਰ, ਕੁਲਦੀਪ ਕੌਰ ਔਜਲਾ, ਕੁਲਵੰਤ ਕੌਰ, ਹਰਵਿੰਦਰ ਕੌਰ, ਕਮਲਦੀਪ ਕੌਰ, ਪੂਰਨ ਰਾਣੀ, ਗੁਰਦੀਪ ਕੌਰ, ਸੀਨੀਅਰ ਆਗੂ ਪਰਗਟ ਸਿੰਘ ਰੰਧਾਵਾ, ਮੇਜਰ ਮੁਹੰਮਦ, ਕਮਾਲਦੀਨ, ਤਰਲੋਚਨ ਸਿੰਘ, ਅਮਰੀਕ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਚਾਹਲ,ਰਵੀ ਪ੍ਰਕਾਸ਼ ਸ਼ਰਮਾ,ਗੁਰਭੇਜ ਸਿੰਘ ਔਲਖ, ਸੀਨੀਅਰ ਆਗੂ ਦਾਰਾ ਸਿੰਘ, ਸੀਨੀਅਰ ਆਗੂ ਹਰਜੀਤ ਸਿੰਘ ਧਵਾਕੇ ਨਿਸ਼ਾਨ, ਕਿਸਾਨ ਵਿੰਗ ਤੋਂ ਤੇਜਪਾਲ ਸਿੰਘ, ਸੁਲੱਖਣ ਸਿੰਘ ਕਾਲਾ ਸੰਘਿਆਂ, ਬਲਕਾਰ ਸਿੰਘ, ਭਗਵਾਨ ਦਾਸ, ਪਰਮਜੀਤ ਸਿੰਘ, ਦਲਬੀਰ ਸਿੰਘ ਕਾਲਾ ਸੰਘਿਆਂ, ਜਸਪ੍ਰੀਤ ਸਿੰਘ ਗੁਰਾਇਆ, ਮੋਹਨ ਸਿੰਘ ਸਰਪੰਚ ਡੱਲਾ, ਅਵਤਾਰ ਸਿੰਘ ਥਿੰਦ,ਪਰਮਜੀਤ ਸਿੰਘ, ਸੁਰਜੀਤ ਸਿੰਘ ਵਿੱਕੀ, ਮੱਖਣ ਸਿੰਘ ਗਿੱਲ, ਗੁਰਮੇਲ ਸਿੰਘ ਸਿਧਵਾਂ ਦੋਨਾ ਹਰਵਿੰਦਰ ਸਿੰਘ ਨੇਕੀ ਸਰਪੰਚ, ਜਗਦੇਵ ਥਾਪਰ, ਗੁਰਪ੍ਰੀਤ ਸਿੰਘ ਸੋਨਾ, ਕੁਲਵਿੰਦਰ ਸਿੰਘ ਕਿੰਦਾ, ਸੁਖਦੇਵ ਸਿੰਘ ਰਿੰਕੂ,ਗੁਰਪ੍ਰੀਤ ਸਿੰਘ ਸੋਨਾ, ਹਰਮਿੰਦਰ ਸਿੰਘ ਸੁੱਖ, ਬਲਵੰਤ ਸਿੰਘ ਦੋਲੋਰਾਈਆ, ਫੱਗਾ ਸਿੰਘ,ਜਗਦੇਵ ਥਾਪਰ,ਗੁਰਦੀਪ ਕੌਰ,ਪੂਨਮ ਰਾਣੀ, ਅਮਰਜੀਤ ਕੌਰ,ਕੁਲਵੰਤ ਕੌਰ ਔਜਲਾ,ਯੂਥ ਆਗੂ ਗੌਰਵ ਕੰਡਾ,ਕਰਨਵੀਰ ਦੀਕਸ਼ਿਤ, ਬਲਾਕ ਪ੍ਰਧਾਨ ਸਤਨਾਮ ਸਿੰਘ ਕਾਲਾ ਸੰਘਿਆਂ, ਮਨਿੰਦਰ ਸਿੰਘ, ਪਿਆਰਾ ਸਿੰਘ,ਜਗਜੀਤ ਸਿੰਘ,ਸੋਸ਼ਲ ਮੀਡੀਆ ਇੰਚਾਰਜ ਵਿਕਾਸ ਮੋਮੀ,ਪ੍ਰੇਮ ਕੁਮਾਰ ਸ਼ਰਮਾ, ਸੁਦੇਸ਼ ਸ਼ਰਮਾ,ਮਨਜੀਤ ਸਿੰਘ,ਹਰਸਿਮਰਨ ਸਿੰਘ ਹੈਰੀ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights