ਨਡਾਲਾ 4 ਅਪ੍ਰੈਲ ( ਸੰਗਤ ਸਿੰਘ ਖ਼ਾਲਸਾ )। 13 ਅਪ੍ਰੈਲ 1978 ਨੂੰ ਸ਼ਹੀਦ ਹੋਏ 13 ਸਿੰਘਾਂ ਵਿਚੋਂ ਇੱਕ ਭਾਈ ਰਘਬੀਰ ਸਿੰਘ ਭੱਗੂਪੁਰ ਦੀ ਯਾਦ ਵਿੱਚ ਉਨ੍ਹਾਂ ਦੇ ਸਹੁਰਾ ਪਿੰਡ ਬਤਾਲਾ ਜਿਲ੍ਹਾ ਕਪੂਰਥਲਾ ਵਿਖੇ ਇਲਾਕਾ ਨਿਵਾਸੀ ਸਾਧ-ਸੰਗਤ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ| ਸਮਾਗਮ ਵਿਚ ਵੱਖ ਵੱਖ ਜੱਥਿਆਂ ਨੇ ਕਥਾ-ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਅਤੇ ਭਾਈ ਇੰਦਰਜੀਤ ਸਿੰਘ ਬੱਲ ਕਨੇਡਾ ਵਾਲਿਆਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ| ਸ਼ਹੀਦ ਭਾਈ ਰਘਬੀਰ ਸਿੰਘ ਦੀ ਧਰਮ ਪਤਨੀ ਬੀਬੀ ਹਰਦੇਵ ਕੌਰ ਵੀ ਸੰਗਤਾਂ ਵਿੱਚ ਹਾਜਰ ਸਨ|
ਸਮਾਗਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਰਣਜੀਤ ਸਿੰਘ ਨੇ ਸ਼ਹੀਦਾਂ ਦੇ ਜੀਵਨ ਅਤੇ ਕਰਨੀ ਵਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ| ਅੱਜ ਕੌਮ ਅਧੋਗਤੀ ਵੱਲ ਜਾ ਰਹੀ ਹੈ ਅਤੇ ਸ਼ਹੀਦ ਦੀ ਸੋਚ ਨੂੰ ਸਰਕਾਰਾਂ ਨੇ ਜੋ ਰੋਲਿਆ,ਇਸ ਬਾਰੇ ਵੀ ਵਿਚਾਰਾਂ ਹੋਈਆਂ|
ਸਿੰਘ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਸੀਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਕੌਮ ਦੀ ਸੇਵਾ ਵਿੱਚ ਲੱਗੀਏ ਤਾਂ ਜੋ ਸਾਡਾ ਬੇਸ਼ਕੀਮਤੀ ਸਰਮਾਇਆ,ਸਿਧਾਂਤ ਅਤੇ ਇਤਿਹਾਸ ਬਚ ਸਕੇ|
Author: Gurbhej Singh Anandpuri
ਮੁੱਖ ਸੰਪਾਦਕ