ਵਾਇਰਲ ਵੀਡੀਓ ਵਾਲੀ ਲੜਕੀ ਦਾ ਵਤੀਰਾ ਸ਼ਰਧਾ ਵਾਲਾ ਨਹੀਂ ਸਗੋਂ ਸ਼ਾਜਸੀ- ਭਾਈ ਰਜਿੰਦਰ ਮਹਿਤਾ

26

ਅੰਮ੍ਰਿਤਸਰ, 17 ਅਪ੍ਰੈਲ ( ਹਰਮੇਲ ਸਿੰਘ ਹੁੰਦਲ਼ )
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਵਾਇਰਲ ਹੋ ਰਹੀ ਵੀਡੀਓ ਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਵੀਡੀਓ ਵਿਚ ਲੜਕੀ ਦਾ ਵਤੀਰਾ ਗੁਰੂ ਘਰ ਪ੍ਰਤੀ ਸ਼ਰਧਾ ਵਾਲਾ ਨਹੀਂ ਸੀ। ਉਨ੍ਹਾ ਕਿਹਾ ਕਿ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਲੜਕੀ ਜੋ ਮੂੰਹ ਤੇ ਤਿਰੰਗੇ ਦਾ ਨਿਸ਼ਾਨ ਬਨਾਕੇ ਇੱਕ ਆਦਮੀ ਦੇ ਨਾਲ ਘੰਟਾ-ਘਰ ਡਿਉਡੀ ਵਾਲੀ ਸਾਈਡ ਤੋਂ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਲੱਗੀ ਨੂੰ ਡਿਊਟੀ ਤੇ ਹਾਜ਼ਰ ਸੇਵਾਦਾਰ ਨੇ ਮੂੰਹ ਤੇ ਤਿਰੰਗੇ ਦੇ ਬਨਾਏ ਨਿਸ਼ਾਨ ਦਾ ਨੋਟਿਸ ਲੈਂਦਿਆਂ ਅੰਦਰ ਜਾਣ ਤੇ ਇਤਰਾਜ਼ ਕੀਤਾ। ਇਹ ਲੜਕੀ ਸਬੰਧਤ ਸੇਵਾਦਾਰ ਨਾਲ ਗਲਤ ਭਾਸ਼ਾ ਨਾਲ ਪੇਸ਼ ਆਈ ਜਿਸਦੀ ਸ਼ਬਦਾਵਲੀ ਮੀਡੀਏ ਤੇ ਸਪੱਸ਼ਟ ਸੁਣਾਈ ਦੇ ਰਹੀ ਹੈ। ਉਨ੍ਹਾ ਕਿਹਾ ਕਿ ਜਿਤਨਾ ਇਸ਼ੂ ਮੀਡੀਏ ਰਾਹੀਂ ਵਾਇਰਲ ਹੋ ਰਿਹਾ ਹੈ ਉਸ ਵਿੱਚ ਇਹ ਗੱਲ ਸਪੱਸ਼ਟ ਹੋ ਰਹੀ ਹੈ ਕਿ ਇਹ ਸਬੰਧਤ ਲੜਕੀ ਆਪਣੇ ਸਾਥੀ ਨਾਲ ਕਿਸੇ ਸ਼ਰਾਰਤੀ ਤੇ ਸਾਜਿਸ਼ੀ ਨਜ਼ਰੀਏ ਤੋਂ ਹੀ ਸ੍ਰੀ ਦਰਬਾਰ ਸਾਹਿਬ ਆਈ ਹੈ ਕੇਵਲ ਸ਼ਰਧਾ ਭਾਵਨਾ ਨਾਲ ਨਹੀਂ। ਉਨ੍ਹਾ ਕਿਹਾ ਕਿ ਸ਼ਰਾਰਤੀ ਮੀਡੀਏ ਨੂੰ ਨਾਲ ਲਿਆ ਕਿ ਉਸਦੇ ਸਾਹਮਣੇ ਸੇਵਾਦਾਰ ਨਾਲ ਗਲਤ ਅੰਦਾਜ਼ ਨਾਲ ਪੇਸ਼ ਅਉਣਾ ਤੇ ਉਸਨੂੰ “ਬਕਵਾਸ ਨਾ ਕਰੇਂ” ਵਰਗੇ ਸ਼ਬਦਾਂ ਦਾ ਇਸਤੇਮਾਲ ਕਰਨਾ ਅਜਿਹੇ ਰਵੱਈਏ ਦਾ ਪ੍ਰਗਟਾਵਾ ਕਿਸੇ ਤਰ੍ਹਾ ਵੀ ਉਸਦੀ ਸ਼ਰਧਾ ਭਾਵਨਾ ਨੂੰ ਜਾਹਿਰ ਨਹੀਂ ਕਰਦਾ। ਉਸਦੀ ਸ਼ਰਾਰਤ ਤੇ ਸਾਜ਼ਿਸ਼ ਸਪੱਸ਼ਟ ਨਜਰ ਆਉਂਦੀ ਹੈ। ਦੂਸਰੀ ਗੱਲ ਇਹ ਵੀ ਸਪੱਸ਼ਟ ਕਰਨਾ ਬਨਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਰਧਾ ਭਾਵਨਾ ਨਾਲ ਦਰਸ਼ਨ ਕਰਨ ਆਂਉਂਦੀਆਂ ਹਨ। ਕਿਸੇ ਨਾਲ ਕਿਸੇ ਤਰਾਂ ਦਾ ਕੋਈ ਮੱਤ ਭੇਦ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ। ਸਾਡੇ ਵਾਸਤੇ ਸ੍ਰੀ ਦਰਬਾਰ ਸਾਹਿਬ ਦਰਸ਼ਨ ਦੀਦਾਰ ਕਰਨ ਆਇਆ ਹਰ ਸ਼ਰਧਾਲੂ ਸਾਡੇ ਵਾਸਤੇ ਸਤਿਕਾਰ ਦਾ ਪਾਤਰ ਹੈ। ਪਰ ਅਜਿਹੇ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖਣਾ ਪ੍ਰਬੰਧ ਦਾ ਹਿੱਸਾ ਹੈ। ਅਜਿਹੀਆਂ ਸ਼ਰਾਰਤੀ ਤੇ ਸਾਜਿਸ਼ੀ ਘਟਨਾਵਾਂ ਪਹਿਲਾਂ ਵੀ ਕਈ ਵਾਰੀ ਵਾਪਰ ਚੁਕੀਆਂ ਹਨ। ਉਨ੍ਹਾ ਕਿਹਾ ਕਿ ਇਹ ਜਿਸ ਸਬੰਧਤ ਸੇਵਾਦਾਰ ਨੇ ਆਪਣੀ ਡਿਊਟੀ ਦੌਰਾਨ ਇਸ ਹਰਕਤ ਦਾ ਨੋਟਿਸ ਲਿਆ ਉਸਨੇ ਬੜੇ ਸਲੀਕੇ, ਜਿਮੇਵਾਰੀ ਤੇ ਦਿਆਨਤਦਾਰੀ ਨਾਲ ਆਪਨੀ ਡਿਊਟੀ ਕੀਤੀ ਹੈ, ਉਸਨੂੰ ਸ਼ਾਬਾਸ਼ ਹੈ। ਉਨ੍ਹਾ ਕਿਹਾ ਕਿ ਜਿਹੜੇ ਲੋਕ ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਤੇ ਪ੍ਰਬੰਧ ਵਿੱਚ ਬੇਲੋੜੀ ਦਖਲ ਅੰਦਾਜੀ ਤੇ ਇਸ ਘਟਨਾ ਨੂੰ ਪੁੱਠੀ ਤੂਲ ਦੇ ਰਹੇ ਹਨ ਉਹ ਆਪਣੀਆਂ ਇਹਨਾਂ ਗੰਦੀਆਂ ਹਰਕਤਾਂ ਤੋਂ ਬਾਜ ਆਉਣ ਤੇ ਆਪਨੀ ਇਸ ਕਮੀਨੀ ਸੋਚ ਨੂੰ ਆਪਨੇ ਤੱਕ ਹੀ ਸੀਮਤ ਰੱਖਣ। ਸਬੰਧਤ ਚੈਨਲ ਜਿਸਦਾ ਇਸ ਘਟਨਾ ਸੰਬੰਧੀ ਕੋਈ ਉਸਾਰੂ ਰੋਲ ਸਾਹਮਣੇ ਨਹੀਂ ਆਇਆ ਉਸਨੂੰ ਵੀ ਸੁਚੇਤ ਕਰਨਾ ਚਾਹੁੰਦੇ ਹਾਂ ਉਹ ਬਰਾਏ ਮਿਹਰਬਾਨੀ ਸਹੀ ਪੱਖ ਨੂੰ ਹੀ ਲੋਕਾਂ ਸਾਹਮਣੇ ਪੇਸ਼ ਕਰਨ ਦੀ ਖੇਚਲ ਕਰੇ। ਉਨ੍ਹਾ ਕਿਹਾ ਕਿ ਹਾਲਾਤਾਂ ਨੂੰ ਸਾਜਗਾਰ ਬਨ੍ਹਾਉਣ ਤੇ ਰੱਖਨ ਵਿੱਚ ਮੀਡੀਏ ਦੀ ਬੜੀ ਵੱਡੀ ਜ਼ੁੰਮੇਵਾਰੀ ਹੁੰਦੀ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?